ਵਾਸ਼ਿੰਗਟਨ- ਅਮਰੀਕਾ ਦੇ ਨਵੇਂ ਚੁਣੇ ਗਏ ਰਾਸ਼ਟਰਪਤੀ ਜੋਅ ਬਾਈਡੇਨ ਅਤੇ ਵਰਤਮਾਨ ਉਪ ਰਾਸ਼ਟਰਪਤੀ ਮਾਈਕ ਪੇਂਸ ਨੂੰ ਜਲਦ ਹੀ ਕੋਰੋਨਾ ਟੀਕਾ ਲਗਾਇਆ ਜਾਵੇਗਾ।
ਇਸ ਸਬੰਧੀ ਵਿਚ ਜਾਣਕਾਰੀ ਰੱਖਣ ਵਾਲੇ ਦੋ ਅਧਿਕਾਰੀਆਂ ਨੇ ਦੱਸਿਆ ਕਿ ਬਾਈਡੇਨ ਨੂੰ ਅਗਲੇ ਹਫ਼ਤੇ ਜਨਤਕ ਤੌਰ 'ਤੇ ਟੀਕਾ ਲਾਇਆ ਜਾ ਸਕਦਾ ਹੈ।
ਵ੍ਹਾਈਟ ਹਾਊਸ ਨੇ ਦੱਸਿਆ ਕਿ ਪੇਂਸ ਅਤੇ ਉਨ੍ਹਾਂ ਦੀ ਪਤਨੀ ਕੈਰਨ ਨੂੰ ਜਨਤਕ ਤੌਰ 'ਤੇ ਸ਼ੁੱਕਰਵਾਰ ਨੂੰ ਟੀਕਾ ਲਾਇਆ ਜਾਵੇਗਾ।
ਬਾਈਡੇਨ ਨੇ ਮੰਗਲਵਾਰ ਨੂੰ ਕਿਹਾ ਕਿ ਵਾਇਰਸ ਬੀਮਾਰੀਆਂ ਦੇ ਉੱਚ ਮਾਹਰ ਡਾਕਟਰ ਫਾਊਚੀ ਨੇ ਉਨ੍ਹਾਂ ਨੂੰ ਸਲਾਹ ਦਿੱਤੀ ਹੈ ਕਿ ਉਹ ਜਲਦੀ ਟੀਕਾ ਲਗਵਾਉਣ। ਬਾਈਡੇਨ ਨੇ ਕਿਹਾ ਸੀ ਕਿ ਉਹ ਚਾਹੁੰਦੇ ਹਨ ਕਿ ਸਿਹਤ ਦੇ ਮੋਰਚੇ 'ਤੇ ਫਰੰਟ ਲਾਈਨ ਵਿਚ ਕੰਮ ਕਰ ਰਹੇ ਸਿਹਤ ਕਾਮਿਆਂ ਅਤੇ ਸਭ ਤੋਂ ਵੱਧ ਖਤਰੇ ਦਾ ਸਾਹਮਣਾ ਕਰ ਰਹੇ ਲੋਕਾਂ ਨੂੰ ਉੱਚ ਪਹਿਲ ਨਾਲ ਟੀਕਾ ਲਾਇਆ ਜਾਵੇ। ਫਿਲਹਾਲ ਉਨ੍ਹਾਂ ਇਹ ਵੀ ਰੇਖਾਂਕਿਤ ਕੀਤਾ ਕਿ ਜਨਤਕ ਤੌਰ 'ਤੇ ਉਨ੍ਹਾਂ ਨੂੰ ਟੀਕਾ ਲਾਏ ਜਾਣ ਨਾਲ ਲੋਕਾਂ ਵਿਚ ਟੀਕਾਕਰਣ ਪ੍ਰਤੀ ਵਿਸ਼ਵਾਸ ਵਧੇਗਾ।
ਛੁੱਟੀਆਂ ਦੇ ਬਾਅਦ ਵੀ ਵਿਦਿਆਰਥੀ ਸਕੂਲਾਂ 'ਚ ਨਹੀਂ ਪਰਤ ਸਕਣਗੇ : ਟੋਰਾਂਟੋ ਸਕੂਲ ਬੋਰਡ
NEXT STORY