ਵਾਸ਼ਿੰਗਟਨ (ਬਿਊਰੋ)— ਅਮਰੀਕਾ ਵਿਚ ਡਾਉਗ ਜੋਨਸ (63), ਅਲਾਬਾਮਾ ਰਾਜ ਦੀ ਸੈਨੇਟ ਸੀਟ ਤੋਂ 25 ਸਾਲ ਬਾਅਦ ਜਿੱਤ ਦਰਜ ਕਰਨ ਵਾਲੇ ਪਹਿਲੇ ਡੈਮੋਕ੍ਰੈਟਿਕ ਨੇਤਾ ਬਣ ਗਏ ਹਨ। ਉਨ੍ਹਾਂ ਨੇ ਰਾਸ਼ਟਰਪਤੀ ਡੋਨਾਲਡ ਟਰੰਪ ਦੇ ਸਮਰਥਨ ਵਾਲੇ ਉਮੀਦਵਾਰ ਰਾਏ ਮੂਰ ਨੂੰ ਹਰਾ ਕੇ ਇਹ ਜਿੱਤ ਦਰਜ ਕੀਤੀ। ਮੂਰ ਨੂੰ ਚੋਣ ਮੁਹਿੰਮ ਵਿਚ ਨਾਬਾਲਗਾਂ ਨਾਲ ਜਿਨਸੀ ਸ਼ੋਸ਼ਣ ਦੇ ਦੋਸ਼ਾਂ ਦਾ ਸਾਹਮਣਾ ਕਰਨਾ ਪਿਆ।

ਮੂਰ ਦੀ ਹਾਰ ਟਰੰਪ ਲਈ ਸਿਆਸੀ ਤੌਰ 'ਤੇ ਇਕ ਝਟਕਾ ਹੈ। ਟਰੰਪ ਨੇ ਅਲਾਬਾਮਾ ਤੋਂ ਰੀਪਬਲਿਕਨ ਮੈਂਬਰ ਲਈ ਪ੍ਰਚਾਰ ਕੀਤਾ ਸੀ। ਮੂਰ 'ਤੇ ਦੋਸ਼ ਲੱਗਣ ਮਗਰੋਂ ਜ਼ਿਆਦਾਤਰ ਰਾਸ਼ਟਰੀ ਰੀਪਬਲਿਕਨ ਨੇਤਾਵਾਂ ਨੇ ਉਨ੍ਹਾਂ ਤੋਂ ਦੂਰੀ ਬਣਾ ਲਈ ਸੀ। ਪਰ ਟਰੰਪ ਟਵੀਟ ਅਤੇ ਜਨਤਕ ਬਿਆਨਾਂ ਜ਼ਰੀਏ ਉਨ੍ਹਾਂ ਦੇ ਸਮਰਥਨ ਵਿਚ ਖੜ੍ਹੇ ਸਨ। ਜੋਨਸ ਨੂੰ 49.92 ਫੀਸਟੀ ਵੋਟ ਮਿਲੇ ਅਤੇ ਮੂਰ ਨੂੰ 48.38 ਫੀਸਦੀ ਵੋਟ ਮਿਲੇ। ਜੋਨਸ ਨੇ ਟਵੀਟ ਕਰ ਕੇ ਕਿਹਾ,''ਸ਼ੁਕਰੀਆ ਅਲਾਬਾਮਾ, ਸੈਨੇਟ ਦੇ ਨਵੇਂ ਮੈਂਬਰ ਜੋਨਸ ਅਗਲੇ ਸਾਲ ਸਹੂੰ ਚੁੱਕਣਗੇ।''
ਸਿੱਖਾਂ ਲਈ ਮਾਣ ਦੀ ਗੱਲ, ਅਮਰੀਕਾ ਦੇ ਇਤਿਹਾਸ 'ਚ ਗੁਰਬੀਰ ਸਿੰਘ ਗਰੇਵਾਲ ਹੋਣਗੇ ਪਹਿਲੇ ਸਿੱਖ ਅਟਾਰਨੀ ਜਨਰਲ
NEXT STORY