ਟੋਰਾਂਟੋ- ਓਂਟਾਰੀਓ ਸੂਬੇ ਦੇ ਮੁੱਖ ਮੰਤਰੀ ਕਈ ਦਿਨਾਂ ਤੋਂ ਚਿਤਾਵਨੀ ਦਿੰਦੇ ਆ ਰਹੇ ਸਨ ਕਿ ਜੇਕਰ ਸੂਬੇ ਵਿਚ ਕੋਰੋਨਾ ਪੀੜਤਾਂ ਦੀ ਗਿਣਤੀ ਵਧਦੀ ਗਈ ਤਾਂ ਉਹ ਸਖ਼ਤ ਹਿਦਾਇਤਾਂ ਲਗਾਉਣਗੇ, ਤੇ ਅਜਿਹਾ ਹੀ ਹੋਇਆ ਹੈ। ਜਿਨ੍ਹਾਂ ਖੇਤਰਾਂ ਵਿਚ ਕੋਰੋਨਾ ਮਾਮਲੇ ਵੱਧ ਹਨ, ਉੱਥੇ ਸਖ਼ਤ ਹਿਦਾਇਤਾਂ ਲਗਾਈਆਂ ਗਈਆਂ ਹਨ।
ਵੀਰਵਾਰ ਸੂਬੇ ਦੇ ਮੁੱਖ ਮੰਤਰੀ ਡੱਗ ਫੋਰਡ ਨੇ ਕਿਹਾ ਕਿ ਉਹ ਲੋਕਾਂ ਦੇ ਇਕੱਠ ਦੀ ਗਿਣਤੀ ਘਟਾ ਰਹੇ ਹਨ। ਟੋਰਾਂਟੋ, ਓਟਾਵਾ ਅਤੇ ਪੀਲ ਰੀਜਨ ਖੇਤਰ ਵਿਚ ਹੁਣ ਆਊਟਡੋਰ ਇਕੱਠ ਦੀ ਗਿਣਤੀ 100 ਤੋਂ ਘਟਾ ਕੇ 25 ਕਰ ਦਿੱਤੀ ਗਈ ਹੈ ਤੇ ਇਨਡੋਰ ਇਕੱਠ ਨੂੰ 50 ਤੋਂ ਘਟਾ ਕੇ 10 ਕਰ ਦਿੱਤਾ ਗਿਆ ਹੈ। ਇਸ ਦਾ ਸਾਰੇ ਮੇਅਰਾਂ ਨੇ ਨਿੱਘਾ ਸਵਾਗਤ ਕੀਤਾ ਹੈ। ਹਾਲਾਂਕਿ ਮਾਰਖਮ ਮੇਅਰ ਨੇ ਕਿਹਾ ਕਿ ਉਹ ਇਹ ਪਾਲਿਸੀ ਵੱਡੇ ਪੱਧਰ 'ਤੇ ਕਿਉਂ ਲਾਗੂ ਨਹੀਂ ਕੀਤੀ ਗਈ।
ਹਾਲਾਂਕਿ ਧਾਰਮਿਕ ਇਕੱਠ, ਜਿੰਮ, ਰੈਸਟੋਰੈਂਟ ਤੇ ਸਕੂਲ ਆਦਿ ਵਿਚ ਗਿਣਤੀ ਲਈ ਛੋਟ ਦਿੱਤੀ ਗਈ ਹੈ। ਇਸ ਦੇ ਨਾਲ ਹੀ ਮੁੱਖ ਮੰਤਰੀ ਫੋਰਡ ਨੇ ਸਪੱਸ਼ਟ ਕੀਤਾ ਹੈ ਕਿ ਜੇਕਰ ਕੋਈ ਗੈਰ-ਕਾਨੂੰਨੀ ਢੰਗ ਨਾਲ ਸਮਾਜਕ ਇਕੱਠ ਕਰਦਾ ਹੈ ਤਾਂ ਉਸ ਨੂੰ 10,000 ਡਾਲਰ ਤੱਕ ਦਾ ਜੁਰਮਨਾ ਲੱਗ ਸਕਦਾ ਹੈ। ਇਸ ਦੇ ਨਾਲ ਹੀ ਇਸ ਵਿਚ ਸ਼ਾਮਲ ਹੋਣ ਵਾਲੇ ਲੋਕਾਂ ਨੂੰ 750 ਡਾਲਰ ਦੀ ਜੁਰਮਾਨਾ ਟਿਕਟ ਲੱਗੇਗੀ। ਉਨ੍ਹਾਂ ਕਿਹਾ ਕਿ ਕੁਝ ਲੋਕ ਰੋਜ਼ਾਨਾ ਪਾਰਟੀਆਂ ਕਰ ਰਹੇ ਹਨ ਤੇ ਇਸ ਕਾਰਨ ਪੂਰੇ ਦੇਸ਼ ਦੇ ਲੋਕਾਂ ਵਿਚ ਕੋਰੋਨਾ ਫੈਲਣ ਦਾ ਖਤਰਾ ਵੱਧ ਰਿਹਾ ਹੈ। ਇਸੇ ਲਈ ਉਨ੍ਹਾਂ ਨੇ ਦੇਸ਼ ਵਿਚ ਸਭ ਤੋਂ ਭਾਰੀ ਜੁਰਮਾਨਾ ਆਪਣੇ ਸੂਬੇ ਵਿਚ ਲਾਇਆ ਹੈ।
ਦੱਖਣੀ ਆਸਟ੍ਰੇਲੀਆ 'ਚ 13 ਹਜ਼ਾਰ ਤੋਂ ਵੱਧ ਲੋਕਾਂ ਨੂੰ ਨਵੇਂ ਰੁਜ਼ਗਾਰ ਦਿੱਤੇ : ਸਟੀਵਨ ਮਾਰਸ਼ਲ
NEXT STORY