ਟੋਰਾਂਟੋ— ਕੈਨੇਡਾ ਦੇ ਸ਼ਹਿਰ ਟੋਰਾਂਟੋ ਦੀ ਯਾਰਕ ਯੂਨੀਵਰਸਿਟੀ ਦੇ ਕੈਂਪਸ ਨੇੜੇ ਛੁਰੇਬਾਜ਼ੀ ਹੋਣ ਦੀ ਖਬਰ ਮਿਲੀ ਹੈ। ਸੂਤਰਾਂ ਮੁਤਾਬਕ ਇੱਥੇ 22 ਸਾਲਾ ਨੌਜਵਾਨ ਨੂੰ ਸ਼ਨੀਵਾਰ ਤੜਕੇ ਬੁਰੀ ਤਰ੍ਹਾਂ ਨਾਲ ਜ਼ਖਮੀ ਕਰ ਦਿੱਤਾ ਗਿਆ । ਕੀਲੇ ਸਟਰੀਟ ਅਤੇ ਕਾਨਾਰਕਟਿਕ ਡਰਾਈਵ 'ਤੇ ਇਹ ਘਟਨਾ ਤੜਕੇ 3.15 ਵਜੇ ਵਾਪਰੀ। ਪੁਲਸ ਨੇ ਕਿਹਾ ਕਿ ਇਸ ਸੰਬੰਧੀ ਉਹ ਅਜੇ ਕਿਸੇ ਤਰ੍ਹਾਂ ਦੀ ਵੀ ਜਾਣਕਾਰੀ ਨਹੀਂ ਦੇ ਸਕਦੇ। ਇਹ ਵੀ ਨਹੀਂ ਕਿਹਾ ਜਾ ਸਕਦਾ ਕਿ ਇਸ ਨੌਜਵਾਨ ਨੂੰ ਨਿਸ਼ਾਨਾ ਕਿਉਂ ਬਣਾਇਆ ਗਿਆ। ਨੌਜਵਾਨ ਦਾ ਹਸਪਤਾਲ 'ਚ ਇਲਾਜ ਚੱਲ ਰਿਹਾ ਹੈ ਤੇ ਡਾਕਟਰਾਂ ਦਾ ਕਹਿਣਾ ਹੈ ਕਿ ਉਸ ਦੀ ਹਾਲਤ ਖਤਰੇ ਤੋਂ ਬਾਹਰ ਹੈ। ਮਾਮਲਾ ਸ਼ੱਕ ਦੇ ਘੇਰੇ 'ਚ ਹੈ ਤੇ ਨੇੜਲੇ ਇਲਾਕੇ 'ਚ ਪੁੱਛ-ਪੜਤਾਲ ਲਈ ਪੁਲਸ ਕਰਮਚਾਰੀ ਪੁੱਜ ਗਏ ਹਨ।
ਦੁਬਈ 'ਚ ਭਾਰਤੀ ਲੜਕੀ ਚਮਕਾਏਗੀ ਨਾਂ, 80 ਭਾਸ਼ਾਵਾਂ 'ਚ ਗੀਤ ਗਾ ਕੇ ਬਣਾਵੇਗੀ ਗਿਨੀਜ਼ ਰਿਕਾਰਡ
NEXT STORY