ਲੰਡਨ (ਬਿਊਰੋ)— ਇੰਗਲੈਂਡ ਵਿਚ ਇਕ ਅਨੋਖਾ ਮਾਮਲਾ ਸਾਹਮਣੇ ਆਇਆ ਹੈ। ਇੱਥੇ ਇਕ ਲਾੜੀ ਨੇ ਆਪਣੇ ਵਿਆਹ ਦੀ ਰਿਸੈਪਸ਼ਨ ਪਾਰਟੀ ਵਾਲੇ ਦਿਨ ਹੀ ਬੱਚੇ ਨੂੰ ਜਨਮ ਦਿੱਤਾ। ਡੈਨੀ ਮਾਊਂਟਪੋਰਡ ਦੀ ਉਮਰ 19 ਸਾਲ ਦੀ ਅਤੇ ਉਸ ਦਾ ਨਵੇਂ ਪਤੀ ਕਾਰਲ ਦੀ ਉਮਰ 18 ਸਾਲ ਹੈ। ਇਸ ਜੋੜੇ ਦੇ ਘਰ 18 ਦਸੰਬਰ ਵਾਲੇ ਦਿਨ ਇਕ ਬੱਚੀ ਨੇ ਜਨਮ ਲਿਆ। 18 ਦਸੰਬਰ ਨੂੰ ਹੀ ਦੋਹਾਂ ਦੇ ਵਿਆਹ ਦੀ ਰਿਸੈਪਸ਼ਨ ਪਾਰਟੀ ਸੀ। ਉਨ੍ਹਾਂ ਨੇ ਬੱਚੀ ਦਾ ਨਾਂ ਜੈਸਮੀਨ ਰੱਖਿਆ ਹੈ।
ਕਾਰਲ ਅਤੇ ਡੈਨੀ ਨੇ ਜਦੋਂ ਵਿਆਹ ਕਰਨ ਦਾ ਫੈਸਲਾ ਲਿਆ, ਉਦੋਂ ਉਹ 36 ਹਫਤਿਆਂ ਦੀ ਗਰਭਵਤੀ ਸੀ। ਦੋਹਾਂ ਨੂੰ ਉਮੀਦ ਸੀ ਕਿ ਬੱਚੇ ਦਾ ਜਨਮ ਜਨਵਰੀ ਤੋਂ ਪਹਿਲਾਂ ਨਹੀਂ ਹੋਵੇਗਾ ਪਰ ਵਿਆਹ ਦੀ ਰਿਸੈਪਸ਼ਨ ਪਾਰਟੀ ਵਿਚ ਹੀ ਡੈਨੀ ਨੂੰ ਲੇਬਰ ਪੇਨ ਸ਼ੁਰੂ ਹੋ ਗਈ। ਪਾਰਟੀ ਅੱਧ ਵਿਚਕਾਰ ਛੱਡ ਕੇ ਉਹ ਜਲਦੀ ਨਾਲ ਹਸਪਤਾਲ ਗਏ, ਜਿੱਥੇ ਉਸ ਦੀ ਬੱਚੀ ਜੈਸਮੀਨ ਦਾ ਜਨਮ ਹੋਇਆ। ਡੈਨੀ ਮੁਤਾਬਕ,''ਇਕ ਸੈਕੰਡ ਪਹਿਲਾਂ ਹੀ ਉਹ ਆਪਣੇ ਨਵੇਂ ਪਤੀ ਨਾਲ ਡਾਂਸ ਕਰ ਰਹੀ ਸੀ ਅਤੇ ਦੂਜੇ ਹੀ ਪਲ ਆਪਣੀ ਬੱਚੀ ਨੂੰ ਜਨਮ ਦੇ ਰਹੀ ਸੀ।'' ਡੈਨੀ ਮੁਤਾਬਕ ਇਹ ਦਿਨ ਉਸ ਦੀ ਜ਼ਿੰਦਗੀ ਲਈ ਯਾਦਗਾਰ ਅਤੇ ਖਾਸ ਬਣ ਗਿਆ ਹੈ।
ਮੈਲਬੌਰਨ 'ਚ 50 ਸਾਲਾ ਵਿਅਕਤੀ ਹੋਇਆ ਲਾਪਤਾ, ਪੁਲਸ ਭਾਲ 'ਚ ਜੁਟੀ
NEXT STORY