ਇੰਟਰਨੈਸ਼ਨਲ ਡੈਸਕ : ਅਮਰੀਕਾ ਦੀ ਵਿਕਾਸਸ਼ੀਲ ਦੇਸ਼ਾਂ ਨੂੰ ਕੋਰੋਨਾ ਰੋਕੂ 50 ਕਰੋੜ ਹੋਰ ਟੀਕੇ ਦਾਨ ਕਰਨ ਦੀ ਯੋਜਨਾ ਦਾ ਕੁਝ ਲੋਕਾਂ ਨੇ ਸਵਾਗਤ ਕੀਤਾ ਹੈ, ਜਦਕਿ ਕੁਝ ਨੇ ਇਹ ਸਵਾਲ ਕੀਤਾ ਹੈ ਕਿ ਕੀ ਗਰੀਬ ਦੇਸ਼ਾਂ ਦੀ ਮਦਦ ਕਰਨ ਦੀਆਂ ਕੋਸ਼ਿਸ਼ਾਂ ਕਾਫ਼ੀ ਹਨ ? ਕੁਝ ਸਿਹਤ ਅਧਿਕਾਰੀਆਂ ਅਤੇ ਮਾਹਿਰਾਂ ਨੇ ਉਮੀਦ ਜਤਾਈ ਕਿ ਇਸ ਐਲਾਨ ਨਾਲ ਟੀਕਿਆਂ ਦੀ ਸਪਲਾਈ ’ਚ ਅਸਮਾਨਤਾਵਾਂ ਦੂਰ ਹੋਣਗੀਆਂ। ਕਈਆਂ ਨੇ ਕਿਹਾ ਕਿ ਇਨ੍ਹਾਂ ਟੀਕਿਆਂ ਦੀ ਵੰਡ ਜਲਦ ਹੀ ਸ਼ੁਰੂ ਹੋਣੀ ਚਾਹੀਦੀ ਹੈ। ਡਾਕਟਰਾਂ ਤੋਂ ਬਿਨਾਂ ਬਾਰਡਰਜ਼ ਸੰਗਠਨ ਦੇ ਸੀਨੀਅਰ ਟੀਕਾ ਨੀਤੀ ਸਲਾਹਕਾਰ ਕੇਟ ਐਲਡਰ ਨੇ ਕਿਹਾ, “ਜਾਨ ਬਚਾਉਣ ਲਈ ਹੁਣ ਟੀਕੇ ਦੀ ਜ਼ਰੂਰਤ ਹੈ। ਇਸ ਦੀ ਸ਼ੁਰੂਆਤ ਹੁਣ ਤੋਂ ਹੀ ਹੋਣੀ ਚਾਹੀਦੀ ਹੈ, ਇਸ ’ਚ ਦੇਰ ਨਹੀਂ ਕਰਨੀ ਚਾਹੀਦੀ।’’
ਇਹ ਵੀ ਪੜ੍ਹੋ : ਸਾਂਝੀ ਸਿੱਖ ਫੈੱਡਰੇਸ਼ਨ ਇਟਲੀ ਸਿੱਖ ਭਾਈਚਾਰੇ ਨੂੰ ਦਰਪੇਸ਼ ਮੁਸ਼ਕਿਲਾਂ ਦਾ ਕਰੇਗੀ ਹੱਲ, ਸੰਗਤ ਤੋਂ ਕੀਤੀ ਸਹਿਯੋਗ ਦੀ ਅਪੀਲ
ਅਮਰੀਕੀ ਰਾਸ਼ਟਰਪਤੀ ਜੋ ਬਾਈਡੇਨ ਦੇ ਪ੍ਰਸ਼ਾਸਨ ਦੇ ਟੀਕੇ ਦਾਨ ਦੇਣ ਦੇ ਐਲਾਨ ਤੋਂ ਕੁਝ ਘੰਟਿਆਂ ਬਾਅਦ ਯੂ. ਕੇ. ਦੇ ਪ੍ਰਧਾਨ ਮੰਤਰੀ ਬੋਰਿਸ ਜੋਹਨਸਨ ਨੇ ਐਲਾਨ ਕੀਤਾ ਕਿ ਸਮੂਹ (ਜੀ-7) ਵਿਸ਼ਵ ਭਰ ’ਚ ਕੋਰੋਨਾ ਵਾਇਰਸ ਰੋਕੂ ਇਕ ਅਰਬ ਟੀਕੇ ਦੇਵੇਗਾ, ਜਿਨ੍ਹਾਂ ’ਚੋਂ ਅੱਧੇ ਟੀਕੇ ਅਮਰੀਕਾ ਅਤੇ 10 ਕਰੋੜ ਟੀਕੇ ਯੂ. ਕੇ. ਵੱਲੋਂ ਦਿੱਤੇ ਜਾਣਗੇ। ਜਰਮਨੀ ਅਤੇ ਫਰਾਂਸ ਨੇ ਇਸ ਸਾਲ ਦੇ ਅੰਤ ਤੱਕ 3 ਕਰੋੜ ਟੀਕੇ ਦਾਨ ਕਰਨ ਦਾ ਵਾਅਦਾ ਕੀਤਾ ਹੈ। ਯੂਨੀਸੈੱਫ ਦੀ ਵੈਕਸੀਨ ਐਡਵੋਕੇਸੀ ਦੀ ਮੁਖੀ ਲਿਲੀ ਕੈਪਰੇਨੀ ਨੇ ਕਿਹਾ, “ਅਸੀਂ ਵੇਖਿਆ ਹੈ ਕਿ ਲਾਗ ਖ਼ਤਮ ਨਹੀਂ ਹੋਈ ਹੈ। ਸਾਡੇ ’ਚੋਂ ਕੁਝ ਉਨ੍ਹਾਂ ਦੇਸ਼ਾਂ ਵਿਚ ਰਹਿੰਦੇ ਹਨ, ਜਿਥੇ ਸਾਨੂੰ ਲੱਗ ਸਕਦਾ ਹੈ ਕਿ ਇਹ ਖਤਮ ਹੋ ਗਈ, ਜਿਥੇ ਸਾਨੂੰ ਟੀਕੇ ਲੱਗ ਗਏ ਹਨ ਪਰ ਦੁਨੀਆ ਦੇ ਹੋਰ ਹਿੱਸਿਆਂ ’ਚ ਇਹ ਲਾਗ ਬੇਕਾਬੂ ਹੋ ਰਹੀ ਹੈ।
ਇਹ ਵੀ ਪੜ੍ਹੋ : ਅਮਰੀਕਾ : ਫਲੋਰਿਡਾ ’ਚ ਗੋਲੀਆਂ ਚੱਲਣ ਨਾਲ ਮਚੀ ਹਫੜਾ-ਦਫੜੀ, ਹੋਈਆਂ ਇੰਨੀਆਂ ਮੌਤਾਂ
ਉਨ੍ਹਾਂ ਕਿਹਾ ਕਿ ਨਿਸ਼ਚਿਤ ਤੌਰ ’ਤੇ ਇਸ ਨਾਲ ਵੱਡੀ ਮਦਦ ਮਿਲੇਗੀ। ਵਿਕਾਸਸ਼ੀਲ ਦੇਸ਼ਾਂ ਨੂੰ ਟੀਕੇ ਮੁਹੱਈਆ ਕਰਾਉਣ ਵਾਲੀ ਇਕ ਗੈਰ-ਮੁਨਾਫਾ ਸੰਸਥਾ ਅੰਤਰਰਾਸ਼ਟਰੀ ਟੀਕਾ ਸੰਸਥਾ ਦੇ ਮੁਖੀ ਜੇਰੋਮ ਕਿਮ ਨੇ ਕਿਹਾ ਕਿ ਟੀਕਿਆਂ ’ਚ ਵਿਸ਼ਵ ਪੱਧਰੀ ਅਸਮਾਨਤਾ ਕਾਰਨ ਫਾਈਜ਼ਰ ਟੀਕਿਆਂ ਨੂੰ ਦਾਨ ਦੇਣਾ ਇਕ ਮਹੱਤਵਪੂਰਨ ਕਦਮ ਹੈ ਕਿਉਂਕਿ ਇਹ ਇਕ ਬਹੁਪੱਖੀ ਖ਼ਤਰਾ ਬਣ ਗਿਆ ਹੈ। ਟੀਕਿਆਂ ਤੱਕ ਪਹੁੰਚ ਦੇ ਅੰਤਰ ਨੂੰ ਇਸ ਤੱਥ ਰਾਹੀਂ ਸਮਝਾਇਆ ਜਾ ਸਕਦਾ ਹੈ ਕਿ ਅਮਰੀਕਾ ਅਤੇ ਬ੍ਰਿਟੇਨ ਨੇ ਆਪਣੀ 40 ਫੀਸਦੀ ਤੋਂ ਵੱਧ ਆਬਾਦੀ ਨੂੰ ਪੂਰੀ ਤਰ੍ਹਾਂ ਟੀਕਾ ਲਗਾ ਦਿੱਤਾ ਹੈ, ਜਦਕਿ ਅਮਰੀਕਾ ਕੋਲ ਸਥਿਤ ਹੈਤੀ ਅਤੇ ਬੁਰੂੰਡੀ ਵਰਗੇ ਦੇਸ਼ ਆਪਣੀ ਬਹੁਤ ਘੱਟ ਆਬਾਦੀ ਨੂੰ ਟੀਕੇ ਲਗਾ ਸਕੇ ਹਨ।
ਯੂਕੇ : 'ਡੈਲਟਾ' ਵੈਰੀਐਂਟ ਇਲਾਕਿਆਂ 'ਚ ਜਾਂਚ ਲਈ ਸੈਨਾ ਤਾਇਨਾਤ
NEXT STORY