ਵੈੱਬ ਡੈਸਕ- ਕਈ ਵਾਰ ਕੁਦਰਤ ਅਜਿਹੇ ਰਹੱਸਮਈ ਚਮਤਕਾਰ ਦਿਖਾ ਦਿੰਦੀ ਹੈ ਜੋ ਕਿਸੇ ਫ਼ਿਲਮ ਦੀ ਕਹਾਣੀ ਵਰਗੇ ਲੱਗਦੇ ਹਨ। ਕੁਝ ਅਜਿਹਾ ਹੀ ਕਮਾਲ ਕੈਨੇਡਾ ਦੇ ਓਂਟਾਰਿਓ ਸੂਬੇ 'ਚ ਦੇਖਣ ਨੂੰ ਮਿਲਿਆ, ਜਿੱਥੇ ਇਕ ਨੌਜਵਾਨ ਕੁੜੀ ਨੂੰ ਅਜਿਹਾ ਡੱਡੂ ਮਿਲਿਆ ਜਿਸ ਦੀਆਂ ਅੱਖਾਂ ਸਿਰ 'ਤੇ ਨਹੀਂ ਸਗੋਂ ਮੂੰਹ ਦੇ ਅੰਦਰ ਸਨ! ਇਹ ਕੋਈ ਅਫ਼ਵਾਹ ਨਹੀਂ, ਸਗੋਂ ਵਿਗਿਆਨ ਦੁਆਰਾ ਸਾਬਤ ਕੀਤੀ ਗਈ ਸੱਚਾਈ ਹੈ।
ਇਹ ਵੀ ਪੜ੍ਹੋ : ਜਾਣੋ ਇਕ ਲੀਟਰ Petrol-Diesel 'ਤੇ ਕਿੰਨਾ ਕਮਾ ਲੈਂਦਾ ਹੈ ਪੈਟਰੋਲ ਪੰਪ ਦਾ ਮਾਲਕ?
ਓਂਟਾਰਿਓ ਦੀ ਖੋਜ ਜਿਸ ਨੇ ਦੁਨੀਆ ਨੂੰ ਹੈਰਾਨ ਕਰ ਦਿੱਤਾ
ਬ੍ਰਲਿੰਗਟਨ ਸ਼ਹਿਰ ਦੀ ਰਹਿਣ ਵਾਲੀ ਹਾਈ ਸਕੂਲ ਵਿਦਿਆਰਥਣ ਡੀਡਰੇ ਆਪਣੇ ਘਰ ਦੇ ਵੇਹੜੇ 'ਚ ਖੇਡ ਰਹੀ ਸੀ, ਜਦੋਂ ਉਸ ਨੇ ਇਕ ਅਜੀਬ ਡੱਡੂ ਦੇਖਿਆ। ਡੱਡੂ ਦੀਆਂ ਅੱਖਾਂ ਬੰਦ ਸਨ, ਪਰ ਜਿਵੇਂ ਹੀ ਉਸ ਨੇ ਮੂੰਹ ਖੋਲ੍ਹਿਆ — ਡੀਡਰੇ ਦੀ ਚੀਕ ਨਿਕਲ ਗਈ।
ਉਸ ਦੇ ਮੂੰਹ ਦੇ ਅੰਦਰ, ਤਾਲੂ 'ਤੇ ਦੋ ਚਮਕਦਾਰ ਅੱਖਾਂ ਦਿਖਾਈ ਦਿੱਤੀਆਂ! ਪਹਿਲਾਂ ਉਸ ਨੂੰ ਲੱਗਾ ਕਿ ਡੱਡੂ ਨੇ ਕਿਸੇ ਹੋਰ ਜਾਨਵਰ ਨੂੰ ਨਿਗਲ ਲਿਆ ਹੈ, ਪਰ ਧਿਆਨ ਨਾਲ ਵੇਖਣ 'ਤੇ ਪਤਾ ਲੱਗਾ ਕਿ ਉਹ ਅੱਖਾਂ ਉਸੇ ਡੱਡੂ ਦੀਆਂ ਆਪਣੀਆਂ ਸਨ।
ਇਹ ਵੀ ਪੜ੍ਹੋ : 3 ਲੱਖ ਰੁਪਏ ਸਸਤੀ ਮਿਲ ਰਹੀ ਹੈ ਇਹ SUV! ਸਟਾਕ ਖ਼ਤਮ ਹੋਣ ਤੋਂ ਪਹਿਲਾਂ ਕਰੋ ਖਰੀਦਦਾਰੀ
“ਗੋਲਮ” ਨਾਮ ਰੱਖਿਆ ਗਿਆ ਇਸ ਵਿਲੱਖਣ ਜੀਵ ਦਾ
ਡੀਡਰੇ ਨੇ ਇਸ ਅਨੋਖੇ ਡੱਡੂ ਦਾ ਨਾਮ “ਗੋਲਮ” ਰੱਖਿਆ — ਜੋ “ਲਾਰਡ ਆਫ਼ ਦ ਰਿੰਗਜ਼” ਫ਼ਿਲਮ ਦੇ ਇਕ ਹਨ੍ਹੇਰੇ ਵਿਚ ਰਹਿਣ ਵਾਲੇ ਕਿਰਦਾਰ 'ਤੇ ਆਧਾਰਿਤ ਸੀ।
ਉਸ ਨੇ ਡੱਡੂ ਦੀਆਂ ਤਸਵੀਰਾਂ ਖਿੱਚ ਕੇ Hamilton Spectator ਅਖ਼ਬਾਰ ਨੂੰ ਭੇਜੀਆਂ। ਸ਼ੁਰੂ 'ਚ ਫ਼ੋਟੋਗ੍ਰਾਫ਼ਰ ਸਕੌਟ ਗਾਰਡਨਰ ਨੂੰ ਇਹ ਮਜ਼ਾਕ ਜਿਹਾ ਲੱਗਿਆ, ਪਰ ਜਦੋਂ ਉਨ੍ਹਾਂ ਨੇ ਡੱਡੂ ਨੂੰ ਦੇਖਿਆ, ਉਹ ਵੀ ਹੈਰਾਨ ਰਹਿ ਗਏ। ਤਸਵੀਰਾਂ ਵਾਇਰਲ ਹੋ ਗਈਆਂ ਅਤੇ ਕੁਝ ਹੀ ਘੰਟਿਆਂ 'ਚ ਇਹ ਖ਼ਬਰ ਰੇਡੀਓ ਅਤੇ ਨਿਊਜ਼ ਚੈਨਲਾਂ 'ਤੇ ਛਾ ਗਈ। ਇਕ ਡੱਡੂ 'ਚ ਜੋ ਦਿੱਸਣ 'ਚ ਆਮ ਸੀ ਪਰ ਉਸ ਦੇ ਮੂੰਹ ਖੋਲ੍ਹਦੇ ਹੀ ਕਿਸੇ ਹਾਰਰ ਮੂਵੀ ਵਰਗਾ ਦ੍ਰਿਸ਼ ਸਾਹਮਣੇ ਆ ਜਾਂਦਾ ਸੀ।
ਇਹ ਵੀ ਪੜ੍ਹੋ : ਗੁੰਮ ਹੋ ਗਿਆ ਤੁਹਾਡਾ ਆਧਾਰ ਕਾਰਡ ਤੇ ਨੰਬਰ ਵੀ ਨਹੀਂ ਯਾਦ ! ਘਰ ਬੈਠੇ ਕਰੋ ਇਹ ਕੰਮ, ਫ੍ਰੀ 'ਚ ਮਿਲੇਗੀ ਪੂਰੀ Detail
ਵਿਗਿਆਨੀਆਂ ਨੇ ਦਿੱਤੀ ਵਿਆਖਿਆ — “Macro Mutation” ਦਾ ਕੇਸ
- ਟੋਰਾਂਟੋ ਯੂਨੀਵਰਸਿਟੀ ਦੇ ਪ੍ਰੋਫੈਸਰ ਜੇਮਜ਼ ਬੋਗਰਟ ਦੇ ਮੁਤਾਬਕ, ਇਹ ਮਾਮਲਾ ਇਕ ਜੈਨੇਟਿਕ ਮਿਊਟੇਸ਼ਨ (Genetic Mutation) ਦਾ ਨਤੀਜਾ ਹੈ।
- ਆਮ ਤੌਰ 'ਤੇ ਡੱਡੂ ਦੀਆਂ ਅੱਖਾਂ ਸਿਰ ਦੇ ਉੱਪਰ ਵਿਕਸਿਤ ਹੁੰਦੀਆਂ ਹਨ, ਪਰ ਇਸ ਮਾਮਲੇ 'ਚ ਭਰੂਣ ਵਿਕਾਸ ਦੌਰਾਨ ਜੀਨ ਦੀ ਦਿਸ਼ਾ ਉਲਟ ਗਈ, ਜਿਸ ਕਾਰਨ ਅੱਖਾਂ ਮੂੰਹ ਦੇ ਅੰਦਰ ਬਣ ਗਈਆਂ।
- ਇਹ ਹਾਲਤ Macro-mutation ਕਹਿੰਦੀ ਹੈ — ਜੋ ਬਹੁਤ ਹੀ ਦੁਰਲੱਭ (Rare) ਹੁੰਦੀ ਹੈ।
- ਵਿਗਿਆਨੀਆਂ ਦਾ ਇਹ ਵੀ ਕਹਿਣਾ ਹੈ ਕਿ ਰਸਾਇਣਕ ਪ੍ਰਦੂਸ਼ਣ (Chemical Pollution) ਜਾਂ ਵਾਤਾਵਰਣਕ ਅਸਰ ਇਸ ਅਜੀਬੋ-ਗਰੀਬ ਵਿਕਾਸ ਦਾ ਕਾਰਨ ਹੋ ਸਕਦੇ ਹਨ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਅਮਰੀਕਾ ਤੇ ਜਾਰਜੀਆ ਤੋਂ ਫੜੇ ਗਏ ਮੋਸਟ ਵਾਂਟੇਡ ਗੈਂਗਸਟਰ ! ਭਾਰਤ 'ਚ ਕਰ ਚੁੱਕੇ ਕਈ ਕਾਂਡ
NEXT STORY