ਨੇਥੀਪਾ— ਮਿਆਂਮਾਰ ਦੇ ਰਖਾਇਨ ਸੂਬੇ 'ਚ ਸ਼ੁੱਕਰਵਾਰ ਨੂੰ ਪੁਲਸ ਚੌਕੀਆਂ 'ਤੇ ਹੋਏ ਅੱਤਵਾਦੀ ਹਮਲਿਆਂ 'ਚ 11 ਪੁਲਸ ਕਰਮਚਾਰੀਆਂ ਸਮੇਤ 32 ਲੋਕਾਂ ਦੀ ਮੌਤ ਹੋ ਗਈ ਹੈ। ਫੌਜ ਨੇ ਇਕ ਬਿਆਨ 'ਚ ਇਸ ਦੀ ਜਾਣਕਾਰੀ ਦਿੱਤੀ ਹੈ।
ਇਕ ਪੱਤਰਕਾਰ ਏਜੰਸੀ ਦੇ ਮੁਤਾਬਕ ਮੋਂਗਤਾਵ ਇਲਾਕੇ 'ਚ 24 ਪੁਲਸ ਚੌਕੀਆਂ 'ਤੇ ਅੱਤਵਾਦੀਆਂ ਨੇ ਹੱਥਗੋਲਿਆਂ ਨਾਲ ਹਮਲਾ ਕਰ ਦਿੱਤਾ। ਹਮਲੇ ਦੀ ਜ਼ਿੰਮੇਦਾਰੀ ਅਰਾਕਨ ਰੋਹਿੰਗਯਾ ਸਾਲਵੇਸ਼ਨ ਆਰਮੀ ਨੇ ਲਈ ਹੈ। ਉਸ ਨੇ ਕਿਹਾ ਹੈ ਕਿ ਇਹ ਇਲਾਕੇ 'ਚ ਜਾਰੀ ਫੌਜ ਦੀ ਹਮਲਾਵਰ ਕਾਰਵਾਈ ਦਾ ਨਤੀਜਾ ਹੈ। ਇਸ ਸੰਗਠਨ ਨੇ ਆਪਣੇ ਬਿਆਨ 'ਚ ਇਹ ਵੀ ਕਿਹਾ ਹੈ ਕਿ ਫੌਜ ਨੇ ਬੀਤੇ ਕੁਝ ਹਫਤਿਆਂ 'ਚ ਰਾਥੇਦਾਂਗ ਤੇ ਮਾਂਦਦਾਵ 'ਚ ਕਈ ਕਤਲ, ਔਰਤਾਂ ਨਾਲ ਬਲਾਤਕਾਰ ਤੇ ਲੁੱਟ ਦੀਆਂ ਵਾਰਦਾਤਾਂ ਨੂੰ ਅੰਜਾਮ ਦਿੱਤਾ ਹੈ।
ਭਾਰਤ ਜਾਣ ਵਾਲੇ ਨਾਗਰਿਕ ਰਹਿਣ ਸਾਵਧਾਨ, ਆਸਟਰੇਲੀਆ ਨੇ ਜਾਰੀ ਕੀਤੀ ਐਡਵਾਈਜ਼ਰੀ
NEXT STORY