ਫਰਾਂਸ, (ਇੰਟ.)– ਫਰਾਂਸੀਸੀ ਭਵਿੱਖਕਰਤਾ ਨਾਸਤਰੇਦਮਸ ਬਾਰੇ ਕਿਹਾ ਜਾਂਦਾ ਹੈ ਕਿ ਉਸ ਨੇ ਹੁਣ ਤੱਕ ਜਿਹੜੀਆਂ ਵੀ ਅਹਿਮ ਭਵਿੱਖਬਾਣੀਆਂ ਕੀਤੀਆਂ ਹਨ, ਉਹ ਸਮੇਂ-ਸਮੇਂ ’ਤੇ ਸੱਚ ਸਾਬਿਤ ਹੁੰਦੀਆਂ ਰਹੀਆਂ ਹਨ। ਹੁਣ ਨਾਸਤਰੇਦਮਸ ਨੇ 2019 ਸਾਲ ਲਈ ਵੀ ਕੁਝ ਹੈਰਾਨ ਕਰ ਦੇਣ ਵਾਲੀਆਂ ਭਵਿਖਬਾਣੀਆਂ ਕੀਤੀਆਂ ਹਨ। ਉਸ ਦੀਆਂ ਭਵਿੱਖਬਾਣੀਆਂ ’ਤੇ ਭਰੋਸਾ ਕਰਨ ਵਾਲੇ ਲੋਕਾਂ ਦੀ ਕਮੀ ਨਹੀਂ ਹੈ।
ਨਾਸਤਰੇਦਮਸ ਨੇ ਚੜ੍ਹਦੇ ਸਾਲ ਬਾਰੇ ਜੋ ਭਵਿੱਖਬਾਣੀਆਂ ਕੀਤੀਆਂ ਹਨ, ਉਹ ਮਨੁੱਖਤਾ ਲਈ ਚੰਗੀਆਂ ਨਹੀਂ ਹਨ। ਨਾਸਤਰੇਦਮਸ ਦੀ ਭਵਿੱਖਬਾਣੀ ਵਿਚ 2019 ਵਿਚ ਦੁਨੀਆ ਦੇ ਖਤਮ ਹੋ ਜਾਣ ਦੇ ਸੰਕੇਤ ਲੁਕੇ ਹੋਏ ਹਨ। ਉਸ ਨੇ ਤੀਜੀ ਵਿਸ਼ਵ ਜੰਗ 2019 ਵਿਚ ਹੋਣ ਦੀ ਭਵਿੱਖਬਾਣੀ ਕੀਤੀ ਹੈ। ਨਾਲ ਹੀ ਪੱਛਮੀ ਦੁਨੀਆ ਦੇ ਪਤਨ ਬਾਰੇ ਵੀ ਭਵਿੱਖਬਾਣੀ ਕੀਤੀ ਹੈ। ਨਾਸਤਰੇਦਮਸ ਨੇ 1555 ਵਿਚ ਆਪਣੀਆਂ ਕਵਿਤਾਵਾਂ ਵਿਚ ਕਿਸੇ ਵੱਡੇ ਕੌਮਾਂਤਰੀ ਸੰਘਰਸ਼ ਦਾ ਇਸ਼ਾਰਾ ਕੀਤਾ ਸੀ।
27 ਸਾਲ ਤੱਕ ਚੱਲੇਗੀ ਤੀਜੀ ਵਿਸ਼ਵ ਜੰਗ
ਨਾਸਤਰੇਦਮਸ ਦੀਆਂ ਭਵਿੱਖਬਾਣੀਆਂ ਦੇ ਵਿਆਖਿਆਕਾਰ ਸਕਾਲਰਜ਼ ਦਾ ਮੰਨਣਾ ਹੈ ਕਿ ਉਸ ਦੀਆਂ ਕਵਿਤਾਵਾਂ ਵਿਚ ਅਮਰੀਕਾ-ਉੱਤਰੀ ਕੋਰੀਆ ਅਤੇ ਅਮਰੀਕਾ-ਰੂਸ ਦਰਮਿਆਨ ਤੀਜੀ ਵਿਸ਼ਵ ਜੰਗ ਦਾ ਸੰਕੇਤ ਲੁਕਿਆ ਹੋਇਆ ਹੈ। ਕਈ ਲੋਕਾਂ ਦਾ ਅਨੁਮਾਨ ਹੈ ਕਿ ਤੀਜੀ ਵਿਸ਼ਵ ਜੰਗ ਦੇ ਨਾਲ ਹੀ ਇਸ ਸਦੀ ਦਾ ਸਭ ਤੋਂ ਵੱਡਾ ਆਰਥਿਕ ਸੰਕਟ ਵੀ ਵੇਖਣ ਨੂੰ ਮਿਲ ਸਕਦਾ ਹੈ। ਨਾਸਤਰੇਦਮਸ ਮੁਤਾਬਕ ਤੀਜੀ ਵਿਸ਼ਵ ਜੰਗ 2 ਵੱਡੀਆਂ ਤਾਕਤਾਂ ਦਰਮਿਆਨ ਹੋਵੇਗੀ ਅਤੇ 27 ਸਾਲ ਚੱਲੇਗੀ। ਉਸ ਹਿਸਾਬ ਨਾਲ ਜੇ 2019 ਵਿਚ ਤੀਜੀ ਵਿਸ਼ਵ ਜੰਗ ਹੁੰਦੀ ਹੈ ਤਾਂ ਇਹ 2046 ਵਿਚ ਖਤਮ ਹੋਵੇਗੀ।
... ਤੇ ਧਰਤੀ ਹੋ ਜਾਏਗੀ ਖਤਮ
ਨਾਸਤਰੇਦਮਸ ਨੇ ਇਹ ਭਵਿੱਖਬਾਣੀ ਵੀ ਕੀਤੀ ਹੈ ਕਿ 2019 ਵਿਚ ਕਿਸੇ ਐਸਟ੍ਰਾਇਡ ਦੇ ਪ੍ਰਭਾਵ ਨੂੰ ਸਹਿਣਾ ਪਏਗਾ। ਇਸ ਦੇ ਨਾਲ-ਨਾਲ ਪ੍ਰਮਾਣੂ ਜੰਗ ਅਤੇ ਕੁਦਰਤੀ ਆਫਤਾਂ ਦਾ ਡਰ ਵੀ ਰਹੇਗਾ। ਆਸਮਾਨ ’ਚ ਇਕ ਧੂਮਕੇਤੂ ਨਜ਼ਰ ਆਏਗਾ ਅਤੇ ਫਿਰ ਹਿੰਸਾ ਦੀਆਂ ਭਿਆਨਕ ਘਟਨਾਵਾਂ ਵਾਪਰਨਗੀਆਂ। ਪ੍ਰਮਾਣੂ ਅੱਤਵਾਦ ਅਤੇ ਕੁਦਰਤੀ ਆਫਤਾਂ ਇਸ ਧਰਤੀ ਨੂੰ ਖਤਮ ਕਰ ਦੇਣਗੀਆਂ।
ਮਨੁੱਖ ਤੇ ਇਨਸਾਨ ਆਪਸ ’ਚ ਕਰ ਸਕਣਗੇ ਗੱਲਬਾਤ!
ਧਰਤੀ ਦੇ ਵਧਦੇ ਤਾਪਮਾਨ, ਖੁਰਦੇ ਗਲੇਸ਼ੀਅਰ ਅਤੇ ਵੱਡੇ ਸਮੁੰਦਰੀ ਤੂਫਾਨਾਂ ਕਾਰਨ 2019 ਵਿਚ ਧਰਤੀ ’ਤੇ ਹਲਚਲ ਮਚੀ ਰਹੇਗੀ। ਪਾਣੀ ਦਾ ਪੱਧਰ ਵਧੇਗਾ ਅਤੇ ਧਰਤੀ ਨੂੰ ਇਸ ਹੇਠ ਰੁੜ੍ਹਦਿਆਂ ਵੇਖਿਆ ਜਾਏਗਾ। ਜਾਨਵਰਾਂ ਅਤੇ ਇਨਸਾਨਾਂ ਦਰਮਿਆਨ ਹੈਰਾਨੀਜਨਕ ਸਬੰਧ ਵੇਖਣ ਨੂੰ ਮਿਲਣਗੇ। ਲੋਕ ਜਾਨਵਰਾਂ ਦੇ ਬਹੁਤ ਨੇੜੇ ਹੋ ਜਾਣਗੇ ਅਤੇ ਸ਼ਾਇਦ ਉਨ੍ਹਾਂ ਨਾਲ ਗੱਲਬਾਤ ਵੀ ਕਰ ਸਕਣਗੇ। ਇਨਸਾਨ ਪਸ਼ੂਆਂ ਦੀ ਬਲੀ ਦੇਣੀ ਬੰਦ ਕਰ ਦੇਣਗੇ।
ਧਾਰਮਿਕ ਕੱਟੜਪੁਣਾ ਵਧੇਗਾ
ਨਾਸਤਰੇਦਮਸ ਦੀ ਭਵਿੱਖਬਾਣੀ ਮੁਤਾਬਕ ਅਹਿਮ ਦੇਸ਼ਾਂ ਅਤੇ ਦੁਨੀਆ ਦੇ ਕਈ ਹਿੱਸਿਆਂ ਵਿਚ ਧਾਰਮਿਕ ਕੱਟੜਪੁਣਾ ਵਧੇਗਾ। ਇਸ ਕਾਰਨ ਖਾਨਾਜੰਗੀ ਵਾਲੇ ਹਾਲਾਤ ਬਣਗੇ। ਕਈ ਲੋਕਾਂ ਨੂੰ ਆਪਣਾ ਦੇਸ਼ ਛੱਡ ਕੇ ਦੂਜੇ ਦੇਸ਼ਾਂ ਵਿਚ ਸ਼ਰਨ ਲੈਣ ਲਈ ਮਜਬੂਰ ਹੋਣਾ ਪਵੇਗਾ।
ਲੋਕਾਂ ਦੀ ਔਸਤ ਉਮਰ ਵਧੇਗੀ
ਡਰਾਉਣ ਵਾਲੀਆਂ ਭਵਿੱਖਬਾਣੀਆਂ ਦੇ ਨਾਲ ਹੀ ਇਕ ਰਾਹਤ ਵਾਲੀ ਭਵਿੱਖਬਾਣੀ ਵੀ ਹੈ। ਇਸ ਮੁਤਾਬਕ 2019 ਵਿਚ ਡਾਕਟਰੀ ਖੇਤਰ ਵਿਚ ਬੇਮਿਸਾਲ ਪ੍ਰਗਤੀ ਹੋਵੇਗੀ ਅਤੇ ਵਧੀਆ ਇਲਾਜ ਸਹੂਲਤਾਂ ਮਿਲਣ ਨਾਲ ਲੋਕਾਂ ਦੀ ਔਸਤ ਉਮਰ ਵਧ ਜਾਏਗੀ। ਨਾਸਤਰੇਦਮਸ ਦੀ ਕਿਤਾਬ ਪੜ੍ਹਨ ਵਾਲੇ ਲੋਕਾਂ ਦਾ ਦਾਅਵਾ ਹੈ ਕਿ ਅਜਿਹੇ ਹਾਲਾਤ ਬਣਨ ’ਤੇ ਲੋਕ 200 ਸਾਲ ਤੱਕ ਜ਼ਿੰਦਾ ਰਹਿ ਸਕਣਗੇ।
ਸੋਮਾਲੀਆ 'ਚ ਰਾਸ਼ਟਰਪਤੀ ਭਵਨ ਕੋਲ ਧਮਾਕਾ, 16 ਦੀ ਮੌਤ
NEXT STORY