ਕਾਠਮੰਡੂ (ਬਿਊਰੋ) ਨੇਪਾਲ ਨੇ ਕੇਰੋਨਾ ਵਾਇਰਸ ਮਾਮਲਿਆਂ ਵਿਚ ਗਿਰਾਵਟ ਆਉਣ ਮਗਰੋਂ ਵੀਰਵਾਰ ਨੂੰ ਭਾਰਤ ਨਾਲ ਸਰਹੱਦ ਪਾਰ ਆਵਾਜਾਈ ਬਹਾਲ ਕਰਨ ਦਾ ਫ਼ੈਸਲਾ ਲਿਆ ਹੈ। ਨੇਪਾਲ ਕੋਵਿਡ-19 ਸੰਕਟ ਪ੍ਰਬੰਧਨ ਕੇਂਦਰ (ਸੀ.ਸੀ.ਐੱਮ.ਸੀ.) ਦੇ ਸਕੱਤਰ ਖਗਾ ਰਾਜ ਬਰਾਲ ਨੇ ਦੱਸਿਆ ਕਿ ਇੱਥੇ ਸਿੰਹਦਰਬਾਰ ਵਿਚ ਪ੍ਰਧਾਨ ਮੰਤਰੀ ਦਫਤਰ ਨੇ ਕੇਂਦਰ ਦੀ ਇਕ ਬੈਠਕ ਵਿਚ ਇਹ ਫ਼ੈਸਲਾ ਲਿਆ।
ਦਿਖਾਉਣੀ ਹੋਵੇਗੀ ਕੋਰੋਨਾ ਨੈਗਟਿਵ ਰਿਪੋਰਟ
ਬਰਾਲ ਨੇ ਕਿਹਾ ਕਿ ਸੀ.ਸੀ.ਐੱਮ.ਸੀ. ਦੀ ਬੈਠਕ ਵਿਚ ਕੈਬਨਿਟ ਨੇ 12 ਮਾਰਗਾਂ ਰਾਹੀਂ ਨੇਪਾਲ ਅਤੇ ਭਾਰਤ ਵਿਚਾਲੇ ਸਰਹੱਦ ਪਾਰ ਆਵਾਜਾਈ ਬਹਾਲ ਕਰਨ ਦੀ ਸਿਫਾਰਿਸ਼ ਕਰਨ ਦਾ ਫ਼ੈਸਲਾ ਕੀਤਾ। ਭਾਵੇਂਕਿ ਇਹਨਾਂ ਭੂ-ਮਾਰਗਾਂ ਤੋਂ ਸਫਰ ਕਰ ਰਹੇ ਯਾਤਰੀਆਂ ਨੂੰ ਕੋਰੋਨਾ ਵਾਇਰਸ ਸੰਬੰਧੀ ਨਿਯਮਾਂ ਦਾ ਪਾਲਣ ਕਰਨਾ ਹੋਵੇਗਾ ਅਤੇ ਨੈਗੇਟਿਵ ਪੀ.ਸੀ.ਆਰ. ਜਾਂਚ ਰਿਪੋਰਟ ਦਿਖਾਉਣੀ ਹੋਵੇਗੀ ਅਤੇ ਇਹ ਜਾਂਚ ਯਾਤਰਾ ਤੋਂ 72 ਘੰਟੇ ਪਹਿਲਾਂ ਕਰਾਈ ਗਈ ਹੋਵੇ।
ਪੜ੍ਹੋ ਇਹ ਅਹਿਮ ਖਬਰ- ਅਮਰੀਕਾ : ਪੁਲਸ ਨੇ ਬਰਾਮਦ ਕੀਤੀ 8 ਮਿਲੀਅਨ ਡਾਲਰ ਤੋਂ ਵੱਧ ਮੁੱਲ ਦੀ ਭੰਗ
ਪਿਛਲੇ ਸਾਲ ਰੱਦ ਕੀਤੀ ਸੀ ਟਰਾਂਸਪੋਰਟ ਸਰਵਿਸ
ਜ਼ਿਕਰਯੋਗ ਹੈ ਕਿ ਨੇਪਾਲ ਨੇ ਕੋਰੋਨਾ ਵਾਇਰਸ ਦੇ ਇਨਫੈਕਸ਼ਨ ਨੂੰ ਫੈਲਣ ਤੋਂ ਰੋਕਣ ਲਈ ਪਿਛਲੇ ਸਾਲ ਮਾਰਚ ਵਿਚ ਭਾਰਤ ਨਾਲ ਲੱਗਦੀ ਸਰਹੱਦ 'ਤੇ ਆਵਾਜਾਈ ਰੱਦ ਕਰ ਦਿੱਤੀ ਸੀ। ਇੱਥੇ ਦੱਸ ਦਈਏ ਕਿ ਭਾਰਤ ਅਤੇ ਨੇਪਾਲ ਵਿਚਾਲੇ 1800 ਕਿਲੋਮੀਟਰ ਲੰਬੀ ਖੁੱਲ੍ਹੀ ਸਰਹੱਦ ਹੈ ਅਤੇ ਇਸ 'ਤੇ 37 ਪ੍ਰਵੇਸ਼ (ਆਉਣ-ਜਾਣ) ਮਾਰਗ ਹਨ।
ਨੇਪਾਲ ਵਿਚ ਘਟੇ ਮਾਮਲੇ
ਇਸ ਦੌਰਾਨ ਨੇਪਾਲ ਦੇ ਸਿਹਤ ਮੰਤਰਾਲੇ ਨੇ ਦੱਸਿਆ ਕਿ 107 ਨਵੇਂ ਮਾਮਲੇ ਸਾਹਮਣੇ ਆਉਣ ਨਾਲ ਦੇਸ਼ ਵਿਚ ਕੋਵਿਡ-19 ਦੇ ਪੀੜਤਾਂ ਦੀ ਗਿਣਤੀ ਵੱਧ ਕੇ 275,625 ਹੋ ਗਈ। ਦੇਸ਼ ਵਿਚ ਇਸ ਬੀਮਾਰੀ ਨਾਲ ਹੁਣ ਤੱਕ 3015 ਲੋਕਾਂ ਦੀ ਜਾਨ ਜਾ ਚੁੱਕੀ ਹੈ। ਫਿਲਹਾਲ 1000 ਮਰੀਜ਼ ਇਲਾਜ ਅਧੀਨ ਹਨ ਅਤੇ 271,610 ਸਿਹਤਮੰਦ ਹੋ ਚੁੱਕੇ ਹਨ।
ਨੋਟ- ਭਾਰਤ ਨਾਲ ਆਵਾਜਾਈ ਬਹਾਲ ਕਰਨ ਲਈ ਤਿਆਰ ਨੇਪਾਲ, ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।
ਅਮਰੀਕਾ : ਪੁਲਸ ਨੇ ਬਰਾਮਦ ਕੀਤੀ 8 ਮਿਲੀਅਨ ਡਾਲਰ ਤੋਂ ਵੱਧ ਮੁੱਲ ਦੀ ਭੰਗ
NEXT STORY