ਕਾਠਮੰਡੂ— ਨੇਪਾਲ ਦੋਹਰੀ ਅਤੇ ਫਰਜ਼ੀ ਨਾਗਰਿਕਤਾ ਲੈਣ ਵਾਲਿਆਂ 'ਤੇ ਸ਼ਿਕੰਜਾ ਕੱਸਦਾ ਜਾ ਰਿਹਾ ਹੈ। ਕੁਝ ਮਹੀਨੇ ਪਹਿਲਾਂ ਹੀ ਨਵਲਪਰਾਸੀ 'ਚ 400 ਲੋਕਾਂ ਦੀ ਨੇਪਾਲੀ ਨਾਗਰਿਕਤਾ ਰੱਦ ਹੋਈ ਸੀ। ਇਸ ਦੇ ਬਾਅਦ ਨੇਪਾਲ ਦਾ ਇੰਟੈਲੀਜੈਂਸ ਵਿਭਾਗ ਅਜਿਹੇ ਲੋਕਾਂ ਦਾ ਬਿਊਰਾ ਜੁਟਾ ਰਿਹਾ ਹੈ। ਇਸ ਤਹਿਤ ਹੁਣ ਤਕ 4000 ਲੋਕਾਂ ਨੂੰ ਮਾਰਕ ਕੀਤਾ ਜਾ ਚੁੱਕਾ ਹੈ। ਸੰਚਾਰ ਤੇ ਸੂਚਨਾ ਮੰਤਰਾਲੇ ਦੇ ਬੁਲਾਰੇ ਗੋਕੁਲ ਬਾਸਕੋਟਾ ਮੁਤਾਬਕ ਨੇਪਾਲ ਅਤੇ ਭਾਰਤ ਸਰਕਾਰ ਨੇ ਆਪਸੀ ਸਹਿਯੋਗ ਤੋਂ ਇੰਟੈਲੀਜੈਂਸ ਵਿਭਾਗ ਦੇ ਅਧਿਕਾਰੀਆਂ ਨੂੰ ਅਜਿਹੇ ਸ਼ੱਕੀ ਲੋਕਾਂ ਦੀ ਸੂਚੀ ਤਿਆਰ ਕਰਨ ਦਾ ਹੁਕਮ ਦਿੱਤਾ ਹੈ, ਜਿਨ੍ਹਾਂ ਨੇ ਦੋਹਾਂ ਦੇਸ਼ਾਂ ਦੀ ਨਾਗਰਿਕਤਾ ਲਈ ਹੋਵੇ ਜਾਂ ਜਿਨ੍ਹਾਂ ਨੇ ਫਰਜ਼ੀ ਦਸਤਾਵੇਜ਼ਾਂ ਦੇ ਸਹਾਰੇ ਨਾਗਰਿਕਤਾ ਹਾਸਲ ਕੀਤੀ ਹੋਵੇ।
ਨੇਪਾਲ ਦੇ ਤਰਾਈ ਜ਼ਿਲਿਆਂ 'ਚ ਇਸ ਦੀ ਜਾਂਚ ਤੇਜ਼ ਕਰ ਦਿੱਤੀ ਗਈ। ਇਸ ਤਹਿਤ ਨਵਲਪਰਾਸੀ, ਨਵਲਪੁਰ, ਕਪਿਲਵਸਤੂ ਅਤੇ ਰੂਪਨਦੇਹੀ ਜਨਪਦ 'ਚ ਤਕਰੀਬਨ 4000 ਲੋਕਾਂ ਨੂੰ ਮਾਰਕ ਕਰਕੇ ਸਰਕਾਰ ਨੂੰ ਇਸ ਦੀ ਰਿਪੋਰਟ ਭੇਜ ਦਿੱਤੀ ਗਈ। 1997 ਦੀ ਨਾਗਰਿਕਤਾ ਟੋਲੀ 'ਚ ਮਿਲੀ ਅਨਿਯਮਤਾ ਦੇ ਬਾਅਦ ਸਰਵਉੱਚ ਅਦਾਲਤ ਨੇ ਨਵਲਪਰਾਸੀ 'ਚ ਨੇਪਾਲੀ ਨਾਗਰਿਕਤਾ ਦੇਣ 'ਤੇ ਰੋਕ ਲਗਾ ਦਿੱਤੀ। ਇਸ ਦੇ ਬਾਅਦ ਇਕ ਮਈ ਨੂੰ ਨਵਲਪਰਾਸੀ ਦੇ 400 ਨੇਪਾਲੀ ਨਾਗਰਿਕਾਂ ਦੀ ਨਾਗਰਿਕਤਾ ਰੱਦ ਕਰ ਦਿੱਤੀ ਗਈ।
ਉੱਤਰੀ ਕੋਰੀਆ ਨੇ ਕਿਮ-ਟਰੰਪ ਦੀ ਬੈਠਕ ਨੂੰ ਦੱਸਿਆ 'ਇਤਿਹਾਸਿਕ'
NEXT STORY