ਵਾਸ਼ਿੰਗਟਨ— ਅਜਿਹਾ ਆਮ ਕਰਕੇ ਹੁੰਦਾ ਹੈ ਕਿ ਜਦੋਂ ਘਰ 'ਚ ਕੋਈ ਬਹੁਤ ਜ਼ਰੂਰੀ ਕੰਮ ਕਰ ਰਹੇ ਹੋਵੇ ਤੇ ਅਚਾਨਰ ਬੱਚੇ ਤੁਹਾਨੂੰ ਪਰੇਸ਼ਾਨ ਕਰਨ ਲੱਗ ਜਾਣ। ਪਰ ਜੇਕਰ ਬੱਚੇ ਵਲੋਂ ਪਰੇਸ਼ਾਨ ਕਰਨ ਦੀ ਗੱਲ ਪੂਰੀ ਦੁਨੀਆ 'ਚ ਫੈਲ ਜਾਵੇ ਤਾਂ ਉਸ ਵੇਲੇ ਇਹ ਗੱਲ ਆਮ ਨਹੀਂ ਰਹਿੰਦੀ। ਅਜਿਹੀ ਹੀ ਕੁਝ ਹੋਇਆ ਅਮਰੀਕੀ ਨਿਊਜ਼ ਐਂਕਰ ਨਾਲ।
ਅਸਲ 'ਚ ਕਾਰਟਨੀ ਕਿਊਬੇਸਨ ਨਾਂ ਦੀ ਇਕ ਨਿਊਜ਼ ਐਂਕਰ ਲਾਈਟ ਟੀਵੀ 'ਤੇ ਸੀਰੀਆ-ਤੁਰਕੀ ਵਿਵਾਦ 'ਤੇ ਖਬਰ ਪੜ੍ਹ ਰਹੀ ਸੀ। ਤਦੇ ਉਸ ਦੇ ਨਾਲ ਕੁਝ ਅਜਿਹਾ ਹੋ ਗਿਆ, ਜਿਸ ਬਾਰੇ ਉਸ ਨੇ ਸੋਚਿਆ ਵੀ ਨਹੀਂ ਸੀ। ਉਨ੍ਹਾਂ ਦਾ ਬੇਟਾ ਅਚਾਨਕ ਲਾਈਟ ਟੀਵੀ 'ਤੇ ਸਾਹਮਣੇ ਆ ਗਿਆ ਤੇ ਆਪਣੀ ਮਾਂ ਨੂੰ ਪਰੇਸ਼ਾਨ ਕਰਨ ਲੱਗਾ। ਨਿਊਜ਼ ਐਂਕਰ ਕਾਰਟਨੀ ਐੱਮ.ਐੱਸ.ਐੱਨ.ਬੀ.ਸੀ. ਨਿਊਜ਼ ਲਈ ਕੰਮ ਕਰਦੀ ਹੈ।
ਉਹ ਵੀਰਵਾਰ ਨੂੰ ਤੁਰਕੀ ਵਲੋਂ ਸੀਰੀਆ 'ਤੇ ਹੋਏ ਹਮਲਿਆਂ ਦੀ ਖਬਰ ਪੜ੍ਹ ਰਹੀ ਸੀ। ਤਦੇ ਉਨ੍ਹਾਂ ਦਾ ਬੇਟਾ ਸਕ੍ਰੀਨ ਦੇ ਸਾਹਮਣੇ ਆ ਗਿਆ। ਕਾਰਟਨੀ ਨੇ ਇਸ ਦੌਰਾਨ ਕਿਹਾ, 'ਇਕ ਮਿੰਟ, ਮੇਰਾ ਬੇਟਾ ਇਥੇ ਹੈ! ਲਾਈਟ ਟੀਵੀ 'ਤੇ।' ਇਹ ਵੀਡੀਓ ਉਦੋਂ ਤੋਂ ਹੀ ਸੋਸ਼ਲ ਮੀਡੀਆ 'ਤੇ ਬਹੁਤ ਵਾਇਰਲ ਹੋ ਰਹੀ ਹੈ। ਖੁਦ ਨਿਊਜ਼ ਚੈਨਲ ਨੇ ਵੀ ਇਸ ਨੂੰ ਆਪਣੇ ਟਵਿੱਟਰ ਹੈਂਡਲ 'ਤੇ ਪੋਸਟ ਕੀਤਾ ਤੇ ਇਸ ਨੂੰ 30 ਲੱਖ ਤੋਂ ਵਧੇਰੇ ਲੋਕ ਦੇਖ ਚੁੱਕੇ ਹਨ। ਚੈਨਲ ਨੇ ਵੀਡੀਓ ਸਾਂਝੀ ਕਰਦਿਆਂ ਲਿਖਿਆ ਕਿ ਜਦੋਂ ਤੁਸੀਂ ਬ੍ਰੇਕਿੰਗ ਨਿਊਜ਼ ਪੜ੍ਹ ਰਹੇ ਹੁੰਦੇ ਹੋ ਤਾਂ ਕੁਝ ਅਜਿਹੀਆਂ ਬ੍ਰੇਕਿੰਗ ਨਿਊਜ਼ ਵੀ ਹੋ ਜਾਂਦੀਆਂ ਹਨ, ਜਿਸ ਦੀ ਕਲਪਨਾ ਵੀ ਨਹੀਂ ਕੀਤੀ ਹੁੰਦੀ। ਦੋ ਬੱਚਿਆਂ ਦੀ ਮਾਂ ਕਾਰਟਨੀ ਨੂੰ ਲੋਕ ਸਲਾਮ ਕਰ ਰਹੇ ਹਨ ਤੇ ਉਨ੍ਹਾਂ ਦੀ ਵੀਡੀਓ ਨੂੰ ਬਹੁਤ ਪਸੰਦ ਕੀਤਾ ਜਾ ਰਿਹਾ ਹੈ।
ਇਸ ਤੋਂ ਪਹਿਲਾਂ ਵੀ ਅਜਿਹਾ ਹੀ ਇਕ ਵੀਡੀਓ ਵਾਇਰਲ ਹੋ ਗਿਆ ਸੀ। ਸਾਲ 2017 'ਚ ਪ੍ਰੋਫੈਸਰ ਰਾਬਰਟ ਕੈਲੀ ਬੀਬੀਸੀ ਨੂੰ ਲਾਈਵ ਇੰਟਰਵਿਊ ਦੇ ਰਹੇ ਸਨ ਤਦੇ ਉਨ੍ਹਾਂ ਦੀ ਬੇਟੀ ਸਟੱਡੀ ਰੂਮ 'ਚ ਆ ਗਈ ਸੀ। ਉਹ ਨਾਰਥ ਕੋਰੀਆ ਦੇ ਮਸਲੇ 'ਤੇ ਗੱਲ ਕਰ ਰਹੇ ਸਨ।
ਪ੍ਰੇਮੀ ਨੇ ਪ੍ਰੇਮਿਕਾ ਦਾ ਕਤਲ ਕਰ ਲਾਸ਼ ਦੇ ਕੀਤੇ ਟੁਕੜੇ, ਹੋਈ 100 ਸਾਲ ਦੀ ਸਜ਼ਾ
NEXT STORY