ਵਾਸ਼ਿੰਗਟਨ/ਵਾਰਸਾ — ਅਮਰੀਕਾ ਅਤੇ ਚੀਨ ਵਿਚਾਲੇ ਟ੍ਰੇਡ ਵਾਰ ਹੀ ਨਹੀਂ ਕਈ ਦੂਜੇ ਮਾਮਲਿਆਂ ਨੂੰ ਲੈ ਕੇ ਵੀ ਅਕਸਰ ਵਿਰੋਧ ਦੇਖਿਆ ਜਾ ਸਕਦਾ ਹੈ। ਅਜਿਹਾ 'ਚ ਹੀ ਅਮਰੀਕੀ ਫੌਜ 'ਚ ਇਕ ਸਾਬਕਾ ਕਮਾਂਡਰ ਨੇ ਸ਼ੱਕ ਜਤਾਇਆ ਹੈ ਕਿ ਅਗਲੇ 15 ਸਾਲ 'ਚ ਅਮਰੀਕਾ ਅਤੇ ਚੀਨ ਵਿਚਾਲੇ ਜੰਗ ਹੋ ਸਕਦੀ ਹੈ। ਯੂਰਪ 'ਚ ਅਮਰੀਕੀ ਫੌਜ ਦੇ ਸਾਬਕਾ ਕਮਾਂਡਰ ਲੈਫਟੀਨੈਂਟ ਜਨਰਲ ਬੇਨ ਹੋਜੇਜ ਨੇ ਬੁੱਧਵਾਰ ਨੂੰ ਆਖਿਆ ਕਿ ਯੂਰਪੀ ਸਹਿਯੋਗੀਆਂ ਨੂੰ ਰੂਸ ਤੋਂ ਮਿਲ ਰਹੀਆਂ ਚੁਣੌਤੀਆਂ ਨੂੰ ਦੇਖਦੇ ਹੋਏ ਆਪਣੀ ਰੱਖਿਆ ਖੁਦ ਯਕੀਨਨ ਕਰਨੀ ਹੋਵੇਗੀ ਕਿਉਂਕਿ ਅਮਰੀਕਾ, ਪ੍ਰਸ਼ਾਂਤ 'ਚ ਆਪਣੇ ਹਿੱਤਾਂ ਦੀ ਰੱਖਿਆ ਲਈ ਜ਼ਿਆਦਾ ਧਿਆਨ ਦੇਵੇਗਾ।
ਹੋਜੇਜ ਨੇ ਵਾਰਸਾ ਸੁਰੱਖਿਆ ਫੋਰਮ ਨੂੰ ਸੰਬੋਧਿਤ ਕਰਦੇ ਹੋਏ ਆਖਿਆ ਕਿ ਅਮਰੀਕਾ ਨੂੰ ਮਜ਼ਬੂਤ ਯੂਰਪੀ ਖੰਬੇ ਦੀ ਜ਼ਰੂਰਤ ਹੈ। ਮੈਂ ਮੰਨਦਾ ਹਾਂ ਕਿ ਅਗਲੇ 15 ਸਾਲਾ 'ਚ ਅਸੀਂ ਚੀਨ ਦੇ ਨਾਲ ਜੰਗ ਦੇ ਮੈਦਾਨ 'ਚ ਹੋਵਾਂਗੇ। ਹਾਲਾਂਕਿ ਜ਼ਰੂਰੀ ਨਹੀਂ ਹੈ ਕਿ ਅਜਿਹਾ ਹੀ ਹੋਵੇ ਪਰ ਇਸ ਦਾ ਸ਼ੱਕ ਪੂਰਾ-ਪੂਰਾ ਹੈ। ਵਾਰਸਾ ਸੁਰੱਖਿਆ ਫੋਰਮ ਦੀ 2 ਦਿਨਾਂ ਬੈਠਕ 'ਚ ਮੱਧ ਯੂਰਪ ਦੇ ਨੇਤਾ, ਫੌਜੀ ਅਧਿਕਾਰੀ ਅਤੇ ਰਾਜਨੇਤਾ ਮੌਜੂਦ ਸਨ।
ਇਥੇ ਅਮਰੀਕੀ ਫੌਜ ਦੇ ਸਾਬਕਾ ਕਮਾਂਡਰ ਨੇ ਆਖਿਆ ਕਿ ਚੀਨ ਦੇ ਖਤਰਿਆਂ ਨਾਲ ਨਜਿੱਠਣ ਲਈ ਪ੍ਰਸ਼ਾਂਤ ਅਤੇ ਯੂਰਪੀ 'ਚ ਜੋ ਕੁਝ ਕੀਤੇ ਜਾਣ ਦੀ ਜ਼ਰੂਰਤ ਹੈ ਉਸ ਨੂੰ ਕਰਨ ਲਈ ਅਮਰੀਕਾ ਕੋਲ ਇੰਨੀ ਹੀ ਸਮਰੱਥਾ ਹੈ। ਉਨ੍ਹਾਂ ਕਿਹਾ ਕਿ ਭੂ-ਰਾਜਨੀਤਕ ਤਰਜੀਹਾਂ ਬਦਲਣ ਤੋਂ ਬਾਅਦ ਵੀ ਨਾਟੋ ਦੇ ਪ੍ਰਤੀ ਅਮਰੀਕਾ ਦੀ ਵਚਨਬੱਧਤਾ ਸਥਿਰ ਹੈ।
ਕੈਲੀਫੋਰਨੀਆ ਦੀ ਝੀਲ 'ਚ ਡੁੱਬਣ ਕਾਰਨ 2 ਵੀਜ਼ੀਟਰਾਂ ਦੀ ਮੌਤ
NEXT STORY