ਚੰਡੀਗੜ੍ਹ/ ਕੈਨੇਡਾ(ਏਜੰਸੀ)— ਕਰਤਾਰਪੁਰ ਸਾਹਿਬ ਦੇ ਲਾਂਘੇ ਨੂੰ ਖੋਲ੍ਹੇ ਜਾਣ ਦੀ ਮੰਗ ਤੋਂ ਬਾਅਦ ਵਿਦੇਸ਼ਾਂ 'ਚ ਵੱਸਦੀ ਸਿੱਖ ਸੰਗਤ ਵਲੋਂ ਵੀ ਇਸ ਨੂੰ ਆਸ ਪ੍ਰਗਟਾਈ ਜਾ ਰਹੀ ਹੈ ਤਾਂ ਕਿ ਉਹ ਵੀ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਦਿਹਾੜੇ 'ਤੇ ਇਸ ਇਤਿਹਾਸਕ ਗੁਰਦੁਆਰਾ ਸਾਹਿਬ ਦੇ ਦਰਸ਼ਨ ਕਰ ਸਕਣ। 'ਦਿ ਇੰਡਸ ਕੈਨੇਡੀਅਨ ਫਾਊਂਡੇਸ਼ਨ' (ਐੱਨ. ਆਰ. ਆਈ.) ਵਲੋਂ ਵੀਰਵਾਰ ਨੂੰ ਅਪੀਲ ਕੀਤੀ ਗਈ ਹੈ। ਐੱਨ. ਆਰ. ਆਈ. ਭਾਈਚਾਰੇ ਦੀ ਮੰਗ ਹੈ ਕਿ ਉਨ੍ਹਾਂ ਨੂੰ ਭਾਰਤ ਅਤੇ ਪਾਕਿਸਤਾਨ ਦੇ ਗੁਰਦੁਆਰਾ ਸਾਹਿਬ ਦੇ ਦਰਸ਼ਨਾਂ ਲਈ ਮੁਫਤ ਵੀਜ਼ਾ ਜਾਰੀ ਕੀਤਾ ਜਾਵੇ ਅਤੇ 3 ਮਹੀਨਿਆਂ ਲਈ ਕਰਤਾਰਪੁਰ ਸਾਹਿਬ ਦਾ ਕੋਰੀਡੋਰ ਖੁੱਲ੍ਹਾ ਰੱਖਿਆ ਜਾਵੇ ਤਾਂ ਜੋ ਸਭ ਖੁੱਲ੍ਹੇ ਦਰਸ਼ਨ ਕਰ ਸਕਣ।
ਇਸ ਫਾਊਂਡੇਸ਼ਨ ਦੇ ਚੇਅਰਮੈਨ ਗੁਰਿੰਦਰ ਸੋਢੀ ਅਤੇ ਪ੍ਰਧਾਨ ਵਿਕਰਮ ਬਾਜਵਾ ਨੇ ਕਿਹਾ ਕਿ ਉਹ 15 ਤੋਂ 19 ਦਸੰਬਰ ਨੂੰ ਹੋਣ ਵਾਲੀ ਇਕ ਕਨਵੈਨਸ਼ਨ (ਸੰਮੇਲਨ) 'ਚ ਵਿਦੇਸ਼ ਮੰਤਰੀ ਸ਼੍ਰੀਮਤੀ ਸੁਸ਼ਮਾ ਸਵਰਾਜ ਅੱਗੇ ਇਸ ਮੰਗ ਨੂੰ ਰੱਖਣਗੇ। ਇਸ ਸੰਮੇਲਨ ਦਾ ਉਦਘਾਟਨ ਚੰਡੀਗੜ੍ਹ 'ਚ ਹੋਵੇਗਾ। ਉਨ੍ਹਾਂ ਕਿਹਾ ਕਿ ਸ਼ਾਹਬਾਦ (ਹਰਿਆਣਾ), ਲੁਧਿਆਣਾ, ਜਲੰਧਰ ਅਤੇ ਅੰਮ੍ਰਿਤਸਰ 'ਚ ਨਨਕਾਣਾ ਸਾਹਿਬ ਹਾਕੀ ਮੁਕਾਬਲੇ ਦਾ ਪ੍ਰਬੰਧ ਕੀਤਾ ਜਾਵੇਗਾ। ਇਸ 'ਚ ਪਾਕਿਸਤਾਨ ਪੰਜਾਬ ਇਲੈਵਨ ਅਤੇ ਭਾਰਤ ਪੰਜਾਬ ਇਲੈਵਨ ਟੀਮਾਂ ਹਿੱਸਾ ਲੈਣਗੀਆਂ।
ਇਸ ਮੌਕੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਅਤੇ ਹਰਿਆਣਾ ਦੇ ਸੀ. ਐੱਮ. ਮਨੋਹਰ ਲਾਲ ਖੱਟੜ ਨੂੰ ਚੰਡੀਗੜ੍ਹ 'ਚ ਹੋਣ ਵਾਲੀ ਕਨਵੈਨਸ਼ਨ ਦੇ ਉਦਘਾਟਨ ਲਈ ਸੱਦਿਆ ਗਿਆ ਹੈ।
19 ਦਸੰਬਰ ਨੂੰ ਇਸ ਕਨਵੈਨਸ਼ਨ ਦਾ ਸਮਾਪਤੀ ਸਮਾਗਮ ਅੰਮ੍ਰਿਤਸਰ ਵਿਖੇ ਹੋਵੇਗਾ। ਕੇਂਦਰੀ ਸੂਚਨਾ ਅਤੇ ਖੇਡ ਮੰਤਰੀ ਵਿਜੈ ਵਰਧਨ ਰਾਠੌਰ ਨੂੰ ਵੀ ਇਸ ਮੌਕੇ ਸ਼ਿਰਕਤ ਕਰਨ ਦਾ ਸੱਦਾ ਦਿੱਤਾ ਗਿਆ ਹੈ। ਉਹ ਹਾਕੀ ਟੀਮ ਦੇ ਜੇਤੂਆਂ ਨੂੰ ਇਨਾਮ ਵੰਡਣਗੇ। ਇਸ ਸਮਾਗਮ 'ਚ ਵੱਡੀ ਗਿਣਤੀ 'ਚ ਐੱਨ. ਆਰ. ਆਈ ਭਾਈਚਾਰੇ ਦੇ ਪੁੱਜਣ ਦੀ ਆਸ ਹੈ।
ਬਿਮਸਟੇਕ ਸੰਮੇਲਨ ਦੀ ਸਮਾਪਤੀ, ਸ਼੍ਰੀਲੰਕਾ ਨੂੰ ਦਿੱਤੀ ਗਈ ਪ੍ਰਧਾਨਗੀ
NEXT STORY