ਅੰਮ੍ਰਿਤਸਰ- ਅਫ਼ਗਾਨਿਸਤਾਨ ਦੀ ਰਾਜਧਾਨੀ ਕਾਬੁਲ 'ਚ ਹੋਏ ਅੱਤਵਾਦੀ ਹਮਲੇ ਤੋਂ ਬਾਅਦ ਮੌਜੂਦਾ ਸਮੇਂ ਉਥੇ ਸਿਰਫ 8 ਅਫਗਾਨ ਹਿੰਦੂ ਸਿੱਖ ਹੀ ਰਹਿ ਰਹੇ ਹਨ। ਉਥੇ ਰਹਿ ਰਹੇ ਹਿੰਦੂ ਤੇ ਸਿੱਖਾਂ ਵਲੋਂ ਵੀਜ਼ਾ ਦੀ ਮੰਗ ਕਰਨ ਤੋਂ ਬਾਅਦ ਭਾਰਤ ਸਰਕਾਰ ਵਲੋਂ 10 ਹਿੰਦੂ ਤੇ ਸਿੱਖਾਂ ਲਈ ਵੀਜ਼ਾ ਜਾਰੀ ਕੀਤਾ ਗਿਆ, ਜਿਸ ਦੇ ਚਲਦਿਆਂ ਰਾਜਧਾਨੀ ਰਾਵਲ ਤੋਂ 150 ਕਿਲੋਮੀਟਰ ਦੂਰ ਗ਼ਜ਼ਨੀ 'ਚ ਰਹਿ ਰਹੇ ਸੂਰਬੀਰ ਸਿੰਘ ਨਿਸ਼ਚਲ ਸਮੇਤ ਦੋ ਵੱਖ-ਵੱਖ ਗਰੁੱਪਾਂ 'ਚ 7 ਹਿੰਦੂ ਸਿੱਖ ਦਿੱਲੀ ਪਹੁੰਚ ਗਏ ਹਨ ਅਤੇ ਹੁਣ ਉਹ ਆਪਣੇ ਪਰਿਵਾਰਾਂ 'ਚ ਸੁਰੱਖਿਅਤ ਮਹਿਸੂਸ ਕਰ ਰਹੇ ਹਨ। ਭਾਰਤ ਪਹੁੰਚਣ 'ਤੇ ਸ੍ਰੀ ਹੇਮਕੁੰਟ ਸਾਹਿਬ ਦੀ ਯਾਤਰਾ ਕਰਕੇ ਵਾਪਸ ਦਿੱਲੀ ਪਰਤੇ ਸੂਰਬੀਰ ਸਿੰਘ ਨੇ ਦੱਸਿਆ ਕਿ ਮੌਜੂਦਾ ਸਮੇਂ ਅਫਗਾਨਿਸਤਾਨ 'ਚ ਸਿਰਫ਼ 3 ਸਿੱਖ ਅਤੇ 5 ਹਿੰਦੂ ਹੀ ਰਹਿ ਰਹੇ ਹਨ। ਇਨ੍ਹਾਂ 'ਚੋਂ 3 ਵਿਅਕਤੀਆਂ ਲਈ ਭਾਰਤ ਸਰਕਾਰ ਵੱਲੋਂ ਵੀਜ਼ਾ ਜਾਰੀ ਕੀਤਾ ਜਾ ਚੁੱਕਾ ਹੈ।
ਇਹ ਵੀ ਪੜ੍ਹੋ- ਹੜ੍ਹ ਕਾਰਨ ਟੁੱਟਿਆ ਜਲੰਧਰ ਦੇ ਪਿੰਡ ਵਾਸੀਆਂ ਦਾ ਧੀਆਂ ਨੂੰ ਵਿਆਉਣ ਦਾ ਸੁਫ਼ਨਾ
ਜਾਣਕਾਰੀ ਮਿਲੀ ਹੈ ਕਿ ਗ਼ਜ਼ਨੀ 'ਚ ਮੌਜੂਦਾ ਸਮੇਂ ਸਿਰਫ਼ ਇਕੋ ਹਿੰਦੂ ਰਾਜਾ ਰਾਮ ਰਹਿ ਰਿਹਾ ਹੈ। ਉਹ ਉਥੇ ਦੇਵੀ ਦੇ ਪ੍ਰਚੀਨ ਮੰਦਰ ਦੀ ਦੇਖ-ਰੇਖ ਲਈ ਰੁਕਿਆ ਹੋਇਆ ਹੈ। ਬਾਕੀ ਹਿੰਦੂ ਸਿੱਖ ਕੰਧਾਰ ਤੇ ਕਾਬੁਲ ਸੂਬਿਆਂ 'ਚ ਰਹਿ ਰਹੇ ਹਨ। ਸੂਰਬੀਰ ਸਿੰਘ ਨੇ ਦੱਸਿਆ ਕਿ ਅਫ਼ਗਾਨਿਸਤਾਨ ਦੇ ਗੁਰਦੁਆਰਾ ਸਾਹਿਬ ਦੀ ਦੇਖ-ਰੇਖ ਤਾਲਿਬਾਨ ਵੱਲੋਂ ਨਿਯੁਕਤ ਕੀਤੇ ਕੇਅਰ ਟੇਕਰ ਕਰ ਰਹੇ ਹਨ ਅਤੇ ਉਥੇ ਕਿਸੇ ਵੀ ਗੁਰਦੁਆਰੇ 'ਚ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਸਰੂਪ ਨਹੀਂ ਹਨ।
ਇਹ ਵੀ ਪੜ੍ਹੋ- ਮੋਗਾ ਕਤਲ ਕਾਂਡ 'ਚ ਪੰਜਾਬ ਪੁਲਸ ਨੂੰ ਮਿਲੀ ਵੱਡੀ ਸਫ਼ਲਤਾ, ਗੋਪੀ ਡੱਲੇਵਾਲੀਆ ਗੈਂਗ ਦੇ 3 ਗੈਂਗਸਟਰ ਗ੍ਰਿਫ਼ਤਾਰ
ਦੱਸਣਯੋਗ ਹੈ ਕਿ ਅਫਗਾਨਿਸਤਾਨ 'ਚ 70 ਦੇ ਦਹਾਕੇ 'ਚ ਲਗਭਗ 2.5 ਲੱਖ ਸਿੱਖ ਅਤੇ 5.5 ਲੱਖ ਹਿੰਦੂ (ਕੁਲ 8 ਲੱਖ) ਰਹਿ ਰਹੇ ਸਨ। ਸਾਲ 1992 'ਚ ਉਥੇ ਸ਼ੁਰੂ ਹੋਏ ਘਰੇਲੂ ਯੁੱਧ 'ਦੇ ਕਾਰਨ ਸਾਲ 2013 'ਚ ਹਿੰਦੂ ਸਿੱਖਾਂ ਦੀ ਆਬਾਦੀ 8000, ਸਾਲ 2019 'ਚ 7000 ਅਤੇ ਸਾਲ 2020 'ਚ 700 ਹੀ ਰਹਿ ਗਈ। ਬਾਕੀ 8 ਹਿੰਦੂ-ਸਿੱਖਾਂ ਦੇ ਆ ਜਾਣ ਨਾਲ ਅਫਗਾਨਿਸਤਾਨ 'ਚ ਇਹ ਘੱਟ-ਗਿਣਤੀ ਭਾਈਚਾਰਾ ਪੂਰੀ ਤਰ੍ਹਾਂ ਖ਼ਤਮ ਹੋ ਜਾਵੇਗਾ।
ਇਹ ਵੀ ਪੜ੍ਹੋ- ਸਾਵਧਾਨ ! ਬੈਕਟੀਰੀਆ ਦੇ ਰਿਹੈ ਇਨਫੈਕਸ਼ਨ, ਬੱਚਿਆਂ ਤੇ ਬਜ਼ੁਰਗਾਂ ਨੂੰ ਵਾਇਰਸ ਵੱਧ ਲੈ ਰਿਹੈ ਆਪਣੀ ਜਕੜ ’ਚ
ਨੋਟ- ਇਸ ਖ਼ਬਰ ਸਬੰਧੀ ਤੁਹਾਡੀ ਕੀ ਹੈ ਰਾਏ, ਕੁਮੈਂਟ ਬਾਕਸ 'ਚ ਦੱਸੋ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਕੈਨੇਡੀਅਨ ਅਦਾਲਤ 'ਚ ਭਾਰਤੀ ਦਾ ਵੱਡਾ ਕਬੂਲਨਾਮਾ, ਗ਼ੈਰ-ਕਾਨੂੰਨੀ ਢੰਗ ਨਾਲ US ਭੇਜੇ ਹਜ਼ਾਰਾਂ ਲੋਕ
NEXT STORY