ਪੇਸ਼ਾਵਰ— ਪਾਕਿਸਤਾਨ 'ਚ ਖੈਬਰ-ਪਖਤੂਨਖਵਾ ਸੂਬਾਈ ਸਰਕਾਰ ਰਾਸ਼ਟਰੀ ਹੈਰੀਟੇਜ ਐਲਾਨ ਕੀਤੀਆਂ ਜਾ ਚੁੱਕੀਆਂ ਵੰਡ ਤੋਂ ਪਹਿਲਾਂ ਦੀਆਂ 25 ਜੱਦੀ ਜਾਇਦਾਦਾਂ ਨੂੰ ਖਰੀਦਣ ਦੀ ਯੋਜਨਾ ਬਣਾ ਰਹੀ ਹੈ। ਇਨ੍ਹਾਂ ਜਾਇਦਾਦਾਂ 'ਚ ਹਿੰਦੀ ਸਿਨੇਮਾ ਦੇ ਦਿੱਗਜ ਕਲਾਕਾਰ ਰਾਜ ਕਪੂਰ ਤੇ ਦਿਲੀਪ ਕੁਮਾਰ ਦਾ ਜੱਦੀ ਘਰ ਵੀ ਸ਼ਾਮਲ ਹੈ। ਸੂਤਰਾਂ ਨੇ ਇਹ ਜਾਣਕਾਰੀ ਦਿੱਤੀ।
ਕਪੂਰ ਹਵੇਲੀ ਦੇ ਨਾਂ ਨਾਲ ਪ੍ਰਸਿੱਧ ਰਾਜ ਕਪੂਰ ਦਾ ਜੱਦੀ ਘਰ ਕਿੱਸਾ ਖਵਾਨੀ ਬਾਜ਼ਾਰ 'ਚ ਸਥਿਤ ਹੈ। ਇਸ ਦਾ ਨਿਰਮਾਣ ਬ੍ਰਿਟਿਸ਼ ਕਾਲੀਨ ਭਾਰਤ ਦੀ ਵੰਡ ਤੋਂ ਪਹਿਲਾਂ 1918 ਤੇ 1922 ਦੇ ਵਿਚਾਲੇ ਹੋਇਆ ਸੀ। ਹਵੇਲੀ ਦੀ ਨਿਰਮਾਣ ਉਨ੍ਹਾਂ ਦੇ ਦਾਦਾ ਦੀਵਾਨ ਬਸ਼ੇਸ਼ਵਰਨਾਥ ਕਪੂਰ ਨੇ ਕਰਵਾਇਆ ਸੀ। ਰਾਜ ਕਪੂਰ ਤੇ ਉਨ੍ਹਾਂ ਦੇ ਚਾਚਾ ਤ੍ਰਿਲੋਕ ਕਪੂਰ ਦਾ ਜਨਮ ਇਸੇ ਇਮਾਰਤ 'ਚ ਹੋਇਆ ਸੀ। ਸੂਬਾਈ ਸਰਕਾਰ ਨੇ ਇਸ ਨੂੰ ਰਾਸ਼ਟਰੀ ਹੈਰੀਟੇਜ ਐਲਾਨ ਕੀਤਾ ਹੈ।
ਮਸ਼ਹੂਰ ਅਭਿਨੇਤਾ ਦਿਲੀਪ ਕੁਮਾਰ ਦਾ 100 ਸਾਲ ਤੋਂ ਜ਼ਿਆਦਾ ਪੁਰਾਣਾ ਜੱਦੀ ਘੱਰ ਪੇਸ਼ਾਵਰ ਦੇ ਕਿੱਸਾ ਖਵਾਨੀ ਬਾਜ਼ਾਰ 'ਚ ਸਥਿਤ ਹੈ। ਨਵਾਜ਼ ਸ਼ਰੀਫ ਸਰਕਾਰ ਨੇ 2014 'ਚ ਸੰਘੀ ਪੁਰਾਵਸ਼ੇਸ਼ ਕਾਨੂੰਨ ਦੇ ਤਹਿਤ ਇਸ ਨੂੰ ਰਾਸ਼ਟਰੀ ਹੈਰੀਟੇਜ ਐਲਾਨ ਕੀਤਾ ਸੀ।
ਨਿਊਜ਼ੀਲੈਂਡ 'ਚ ਖੁਸ਼ੀਆਂ ਵੰਡ ਰਹੀ ਹੈ ਭਾਰਤ ਦੀ ਮੁਸਕਾਨ
NEXT STORY