ਇਸਲਾਮਾਬਾਦ (ਭਾਸ਼ਾ)— ਪਾਕਿਸਤਾਨ ਦੀ ਭ੍ਰਿਸ਼ਟਾਚਾਰ ਵਿਰੋਧੀ ਬੌਡੀ ਨੇ ਸੋਮਵਾਰ ਨੂੰ ਜੇਲ ਵਿਚ ਬੰਦ ਸਾਬਕਾ ਰਾਸ਼ਟਰਪਤੀ ਆਸਿਫ ਅਲੀ ਜ਼ਰਦਾਰੀ ਨੂੰ ਭ੍ਰਿਸ਼ਟਾਚਾਰ ਦੇ ਇਕ ਹੋਰ ਮਾਮਲੇ ਵਿਚ ਗ੍ਰਿਫਤਾਰ ਕਰ ਲਿਆ। ਜ਼ਰਦਾਰੀ ਅਤੇ ਉਨ੍ਹਾਂ ਦੀ ਭੈਣ ਲੱਖਾਂ ਡਾਲਰਾਂ ਦੀ ਮਨੀ ਲਾਂਡਰਿੰਗ ਮਾਮਲੇ ਵਿਚ ਪਹਿਲਾਂ ਤੋਂ ਹੀ ਰਾਸ਼ਟਰੀ ਜਵਾਬਦੇਹੀ ਬਿਊਰੋ (ਐੱਨ.ਏ.ਬੀ.) ਦੀ ਹਿਰਾਸਤ ਵਿਚ ਹਨ। ਐੱਨ.ਏ.ਬੀ. ਮੁਤਾਬਕ ਦੋਹਾਂ ਨੇ ਕਥਿਤ ਫਰਜ਼ੀ ਬੈਂਕ ਖਾਤਿਆਂ ਜ਼ਰੀਏ 15 ਕਰੋੜ ਰੁਪਏ ਦਾ ਲੈਣ-ਦੇਣ ਕੀਤਾ।
ਵਿਰੋਧੀ ਧਿਰ ਪਾਕਿਸਤਾਨ ਪੀਪਲਜ਼ ਪਾਰਟੀ (ਪੀ.ਪੀ.ਪੀ.) ਦੇ ਸਹਿ ਪ੍ਰਧਾਨ ਅਤੇ ਦੇਸ਼ ਦੀ ਪਹਿਲੀ ਮਹਿਲਾ ਪ੍ਰਧਾਨ ਮੰਤਰੀ ਬੇਨਜ਼ੀਰ ਭੁੱਟੋ ਦੇ ਪਤੀ ਜ਼ਰਦਾਰੀ (63) ਨੂੰ ਇਸ ਵਾਰ ਪਾਰਕ ਲੇਨ ਮਾਮਲੇ ਵਿਚ ਗ੍ਰਿਫਤਾਰ ਕੀਤਾ ਗਿਆ ਜੋ ਲੰਡਨ ਵਿਚ ਕਥਿਤ ਜਾਇਦਾਦਾਂ ਨਾਲ ਜੁੜਿਆ ਹੈ। ਉਹ 2007 ਵਿਚ ਭੁੱਟੋ ਦੀ ਹੱਤਿਆ ਦੇ ਬਾਅਦ ਪੀ.ਪੀ.ਪੀ. ਦੇ ਸਹਿ ਪ੍ਰਧਾਨ ਬਣੇ ਸਨ। ਇਸਲਾਮਾਬਾਦ ਹਾਈ ਕੋਰਟ ਤੋਂ ਆਪਣੀ ਅੰਤਰਿਮ ਜ਼ਮਾਨਤ ਐਪਲੀਕੇਸ਼ਨ ਵਾਪਸ ਲੈਣ ਦੇ ਬਾਅਦ ਉਨ੍ਹਾਂ ਦੀ ਗ੍ਰਿਫਤਾਰੀ ਹੋਈ। ਜ਼ਰਦਾਰੀ ਨੇ ਕਿਹਾ ਕਿ ਉਨ੍ਹਾਂ ਨੇ ਆਪਣੀ ਐਪਲੀਕੇਸ਼ਨ ਇਸ ਲਈ ਵਾਪਸ ਲਈ ਕਿਉਂਕਿ ਜੇਕਰ ਉਨ੍ਹਾਂ ਨੂੰ ਜ਼ਮਾਨਤ ਮਿਲ ਜਾਂਦੀ ਤਾਂ ਐੱਨ.ਏ.ਬੀ. ਉਨ੍ਹਾਂ 'ਤੇ ਹੋਰ ਫਰਜ਼ੀ ਮਾਮਲੇ ਕਰ ਦਿੰਦੀ।
ਜਰਮਨ ਵੱਸਦੇ ਪੰਜਾਬੀ ਭਾਈਚਾਰੇ ਵੱਲੋਂ ਸਮਾਗਮ “ਪੰਜਾਬੀ ਸਾਂਝ'' 6 ਜੁਲਾਈ ਨੂੰ
NEXT STORY