ਇਸਲਾਮਾਬਾਦ-ਪਾਕਿਸਤਾਨ ਨੇ ਆਕਸਫੋਰਡ-ਐਕਸਟਰਾਜੇਨੇਕਾ ਕੋਵਿਡ-19 ਟੀਕੇ ਦੇ ਐਮਰਜੈਂਸੀ ਵਰਤੋਂ ਦੀ ਮਨਜ਼ੂਰੀ ਦੇ ਦਿੱਤੀ ਹੈ ਅਤੇ ਸਰਕਾਰ ਨੂੰ ਉਮੀਦ ਹੈ ਕਿ ਸਾਲ ਦੀ ਪਹਿਲੀ ਤਿਮਾਹੀ ਤੱਕ ਟੀਕਾ ਉਪਲੱਬਧ ਕਰਵਾ ਦਿੱਤਾ ਜਾਵੇਗਾ। ਪਾਕਿਸਤਾਨ ’ਚ ਕੋਵਿਡ-19 ਇਨਫੈਕਟਿਡਾਂ ਦੀ ਗਿਣਤੀ ਵਧ ਕੇ 519,291 ਹੋ ਗਈ ਹੈ।
ਇਹ ਵੀ ਪੜ੍ਹੋ -ਬਿਲ ਗੇਟਸ ਬਣੇ ਅਮਰੀਕਾ ਦੇ 'ਸਭ ਤੋਂ ਵੱਡੇ ਕਿਸਾਨ', 18 ਸੂਬਿਆਂ 'ਚ ਖਰੀਦੀ 2,42,000 ਏਕੜ ਜ਼ਮੀਨ
‘ਜੀਓ ਟੀ.ਵੀ.’ ਦੀ ਇਕ ਖਬਰ ਮੁਤਾਬਕ ਸਿਹਤ ਮਾਮਲੇ ’ਤੇ ਪ੍ਰਧਾਨ ਮੰਤਰੀ ਇਮਰਾਨ ਖਾਨ ਦੇ ਵਿਸ਼ੇਸ਼ ਸਹਾਇਕ ਡਾ. ਫੈਸਲ ਸੁਲਤਾਨ ਨੇ ਸ਼ਨੀਵਾਰ ਨੂੰ ਇਸ ਦੀ ਪੁਸ਼ਟੀ ਕੀਤੀ ਕਿ ਪਾਕਿਸਤਾਨ ਡਰੱਗ ਰੈਗੂਲੇਟਰੀ ਅਥਾਰਿਟੀ ਨੇ ਸਮੁੱਚੀ ਦੁਨੀਆ ’ਚ ਆਕਸਫੋਰਡ-ਐਸਟਰਾਜੇਨੇਕਾ ਕੋਰੋਨਾ ਵਾਇਰਸ ਟੀਕੇ ਦੇ ਐਮਰਜੈਂਸੀ ਵਰਤੋਂ ਦੀ ਮਨਜ਼ੂਰੀ ਦੇ ਦਿੱਤੀ ਹੈ।
ਇਹ ਵੀ ਪੜ੍ਹੋ -ਕੋਰੋਨਾ ਵੈਕਸੀਨ ਫਾਈਜ਼ਰ ਦਾ ਦਿਖਿਆ ਸਾਈਡ ਇਫੈਕਟ, ਨਾਰਵੇ ’ਚ 23 ਲੋਕਾਂ ਦੀ ਮੌਤ
‘ਜੀਓ ਟੀ.ਵੀ.’ ਮੁਤਾਬਕ ਯੋਜਨਾ ਮੰਤਰੀ ਅਸਦ ਉਮਰ ਨੇ ਕਿਹਾ ਕਿ ਟੀਕੇ ਨੂੰ ਮਾਰਚ ਤੱਕ ਪੇਸ਼ ਕੀਤਾ ਜਾਵੇਗਾ। ਉਮਰ ਦੇਸ਼ ਦੇ ਕੋਰੋਨਾ ਵਾਇਰਸ ‘ਨੈਸ਼ਨਲ ਕਮਾਂਡ ਐਂਟ ਆਪ੍ਰੇਸ਼ਨ ਸੈਂਟਰ’ (ਐੱਨ.ਸੀ.ਓ.ਸੀ.) ਦੇ ਮੁਖੀ ਵੀ ਹਨ। ਉਮਰ ਨੇ ਕਿਹਾ ਕਿ ਪਹਿਲੇ ਪੜਾਅ ’ਚ ਟੀਕਾ ਸਿਹਤ ਮੁਲਾਜ਼ਮਾਂ ਅਤੇ 65 ਸਾਲਾਂ ਅਤੇ ਉਸ ਤੋਂ ਜ਼ਿਆਦਾ ਉਮਰ ਦੇ ਲੋਕਾਂ ਨੂੰ ਦਿੱਤਾ ਜਾਵੇਗਾ। ਟੀਕੇ ਨੂੰ ਆਕਸਫੋਰਡ ਯੂਨੀਵਰਸਿਟੀ ਦੇ ਵਿਗਿਆਨੀਆਂ ਵੱਲੋਂ ਤਿਆਰ ਕੀਤਾ ਗਿਆ ਹੈ ਅਤੇ ਇਹ ਐਸਟਰਾਜੇਨੇਕਾ ਵੱਲੋਂ ਨਿਰਮਿਤ ਹੈ।
ਇਹ ਵੀ ਪੜ੍ਹੋ -ਯੁਗਾਂਡਾ : ਲਗਾਤਾਰ 6ਵੀਂ ਵਾਰ ਰਾਸ਼ਟਰਪਤੀ ਬਣੇ ਯੋਵੇਰੀ ਮੁਸੇਵੇਨੀ
ਨੋਟ-ਇਸ ਖਬਰ ਬਾਰੇ ਤੁਹਾਡੀ ਕੀ ਹੈ ਰਾਏ, ਕੁਮੈਂਟ ਕਰ ਕੇ ਦਿਓ ਜਵਾਬ।
ਕੋਰੋਨਾ 'ਤੇ ਵੱਡਾ ਖੁਲਾਸਾ! ਚੀਨੀ ਵਿਗਿਆਨੀਆਂ ਨੇ ਚਮਗਾਦੜਾਂ ਵੱਲੋਂ ਕੱਟੇ ਜਾਣ ਦੀ ਗੱਲ ਕੀਤੀ ਸਵੀਕਾਰ
NEXT STORY