ਜਿਨੇਵਾ- ਸੰਯੁਕਤ ਰਾਸ਼ਟਰ ਮਨੁੱਖੀ ਅਧਿਕਾਰ ਪਰੀਸ਼ਦ ਦੇ 43ਵੇਂ ਸੈਸ਼ਨ ਦੌਰਾਨ ਜਿਨੇਵਾ ਵਿਚ ਬ੍ਰੋਕਨ ਚੇਅਰ ਯਾਦਗਾਰੀ ਦੇ ਕੋਲ 'ਪਾਕਿਸਤਾਨ ਆਰਮੀ ਐਪਿਕੇਂਟਰ ਆਫ ਇੰਟਰਨੈਸ਼ਨਲ ਟੈਰਰਿਜ਼ਮ' (ਪਾਕਿਸਤਾਨੀ ਫੌਜ ਅੰਤਰਰਾਸ਼ਟਰੀ ਅੱਤਵਾਦ ਦਾ ਕੇਂਦਰ) ਲਿਖਿਆ ਇਕ ਬੈਨਰ ਲਗਾਇਆ ਗਿਆ ਸੀ।
ਮਿਲੀ ਜਾਣਕਾਰੀ ਮੁਤਾਬਕ ਇਹ ਬੈਨਰ ਪਾਕਿਸਤਾਨੀ ਘੱਟ ਗਿਣਤੀ ਭਾਈਚਾਰਿਆਂ ਵਲੋਂ ਲਾਇਆ ਗਿਆ ਸੀ। ਅਸਲ ਵਿਚ ਪਾਕਿਸਤਾਨ ਵਲੋਂ ਅੰਤਰਰਾਸ਼ਟਰੀ ਕਾਨੂੰਨ ਤੇ ਮਨੁੱਖੀ ਅਧਿਕਾਰ ਉਲੰਘਣ ਦੇ ਬਾਰੇ ਵਿਚ ਦੁਨੀਆ ਨੂੰ ਦੱਸਣ ਲਈ ਹੀ ਇਸ ਬੈਨਰ ਨੂੰ ਬ੍ਰੋਕਨ ਚੇਅਰ ਦੇ ਕੋਲ ਲਾਇਆ ਗਿਆ ਤਾਂਕਿ ਅੰਤਰਰਾਸ਼ਟਰੀ ਪੱਧਰ 'ਤੇ ਇਹ ਮੁੱਦਾ ਚੁੱਕਿਆ ਜਾਵੇ ਤੇ ਇਸ ਤੋਂ ਬਾਅਦ ਸੰਯੁਕਤ ਰਾਸ਼ਟਰ ਤੁਰੰਤ ਪ੍ਰਭਾਵ ਨਾਲ ਗਲੋਬਲ ਸੁਰੱਖਿਆ ਦੇ ਮੱਦੇਨਜ਼ਰ ਇਸ 'ਤੇ ਲਗਾਮ ਲਾ ਸਕੇ। ਇਸ ਘਟਨਾ ਤੋਂ ਬਾਅਦ ਪਾਕਿਸਤਾਨ ਨੇ ਇਸ ਦੀ ਨਿੰਦੀ ਕੀਤੀ ਹੈ। ਹਾਲਾਂਕਿ ਇਹ ਪਹਿਲਾ ਮਾਮਲਾ ਨਹੀਂ ਹੈ ਜਦੋਂ ਪਾਕਿਸਤਾਨ ਨੂੰ ਅਜਿਹੇ ਮੌਕਿਆਂ ਦਾ ਸਾਹਮਣਾ ਕਰਨਾ ਪਿਆ ਹੈ। ਇਸ ਤੋਂ ਪਹਿਲਾਂ ਵੀ ਕਈ ਵਾਰ ਅੰਤਰਰਾਸ਼ਟਰੀ ਸੰਮੇਲਨਾਂ ਦੌਰਾਨ ਅਜਿਹਾ ਵਿਰੋਧ ਪ੍ਰਦਰਸ਼ਨ ਦੇਖਣ ਨੂੰ ਮਿਲ ਚੁੱਕਿਆ ਹੈ। ਭਾਰਤ ਵੀ ਕਈ ਥਾਈਂ ਪਾਕਿਸਤਾਨ ਦੀਆਂ ਕਰਤੂਤਾਂ ਦਾ ਪਰਦਾਫਾਸ਼ ਕਰ ਚੁੱਕਾ ਹੈ।
ਅਮਰੀਕਾ ਸਣੇ ਕਈ ਦੇਸ਼ ਪਾਕਿਸਤਾਨ ਨੂੰ ਅੱਤਵਾਦੀਆਂ ਦੀ ਸੁਰੱਖਿਅਤ ਪਨਾਹਗਾਹ ਕਹਿ ਚੁੱਕੇ ਹਨ। ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਵੀ ਕਈ ਅੰਤਰਰਾਸ਼ਟਰੀ ਮੰਚਾਂ ਤੋਂ ਪਾਕਿਸਤਾਨ ਨੂੰ ਅੱਤਵਾਦ ਦੇ ਮੁੱਦੇ 'ਤੇ ਫਟਕਾਰ ਲਾ ਚੁੱਕੇ ਹਨ। ਭਾਰਤ ਨੇ ਵੀ ਕਈ ਵਾਰ ਸਾਫ-ਸਾਫ ਕਹਿ ਦਿੱਤਾ ਹੈ ਕਿ ਪਾਕਿਸਤਾਨ ਨਾਲ ਗੱਲਬਾਤ ਤਾਂ ਹੀ ਮੁਮਕਿਨ ਹੈ, ਜਦੋਂ ਉਹ ਅੱਤਵਾਦੀਆਂ ਦੀ ਮਦਦ ਕਰਨਾ ਬੰਦ ਕਰੇਗਾ। ਹਾਲਾਂਕਿ ਪਾਕਿਸਤਾਨ ਆਪਣੇ 'ਤੇ ਲੱਗੇ ਦੋਸ਼ਾਂ ਤੋਂ ਸਾਫ ਇਨਕਾਰ ਕਰਦਾ ਰਿਹਾ ਹੈ। ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖਾਨ ਕਹਿੰਦੇ ਰਹੇ ਹਨ ਕਿ ਉਹਨਾਂ ਦਾ ਮੁਲਕ ਖੁਦ ਅੱਤਵਾਦ ਨਾਲ ਜੂਝਦਾ ਰਿਹਾ ਹੈ ਪਰ ਇਹ ਸਾਰੇ ਜਾਣਦੇ ਹਨ ਕਿ ਪਾਕਿਸਤਾਨ ਦੀ ਕਹਿਣੀ ਤੇ ਕਰਨੀ ਵਿਚ ਬਹੁਤ ਫਰਕ ਹੈ।
ਭਾਰਤੀ-ਅਮਰੀਕੀ ਅਟਾਰਨੀ ਮੈਥਿਉਜ਼ ਦੂਜੀ ਵਾਰ ਸੰਯੁਕਤ ਜੱਜ ਦੇ ਅਹੁਦੇ ਲਈ ਨਾਮਜ਼ਦ
NEXT STORY