ਟੋਰਾਂਟੋ- ਪਿਛਲੇ ਕੁਝ ਹਫ਼ਤਿਆਂ ਵਿਚ ਕੈਨੇਡਾ ਅੰਬੈਸੀ ਵਲੋਂ ਹਜ਼ਾਰਾਂ ਭਾਰਤੀ ਵਿਦਿਆਰਥੀਆਂ ਨੂੰ ਵੀਜ਼ਾ ਦੇਣ ਤੋਂ ਨਾਂਹ ਕਰ ਦਿੱਤੀ ਗਈ ਹੈ ਜੋ ਕਿ ਇਕ ਚਿੰਤਾ ਦਾ ਵਿਸ਼ਾ ਹੈ। ਵੀਜ਼ਾ ਦੇਣ ਤੋਂ ਮਨਾ ਕੀਤੇ ਵਿਦਿਆਰਥੀਆਂ ਵਿਚ ਹਜ਼ਾਰਾਂ ਵਿਦਿਆਰਥੀ ਅਜਿਹੇ ਹਨ, ਜਿਨ੍ਹਾਂ ਦੇ ਮਾਤਾ-ਪਿਤਾ ਵਲੋਂ ਕੈਨੇਡਾ ਦੇ ਕਾਲਜ/ਯੂਨੀਵਰਸਿਟੀਆਂ ਦੀ ਫੀਸ ਅਦਾ ਕਰਨ ਅਤੇ ਜੀ. ਆਈ. ਸੀ. ਅਕਾਊਂਟ ਅਤੇ ਹੋਰ ਫੰਡ ਸ਼ੋਅ ਕਰਨ ਲਈ ਜਾਂ ਤਾਂ ਆਪਣੇ ਘਰ-ਬਾਰ ਜਾਂ ਜ਼ਮੀਨਾਂ ਵੇਚੀਆਂ ਗਈਆਂ ਹਨ ਜਾਂ ਫਿਰ ਬੈਂਕਾਂ ਤੋਂ ਕਰਜ਼ਾ ਲੈ ਰੱਖਿਆ ਹੈ। ਕਈਆਂ ਨੇ ਆਪਣੇ ਰਿਸ਼ਤੇਦਾਰਾਂ ਤੋਂ ਪੈਸੇ ਫੜ੍ਹ ਕੇ ਫੀਸਾਂ ਭਰੀਆਂ ਹੋਈਆਂ ਹਨ। ਬੈਂਕਾਂ ਲਈ ਪੈਸੇ ’ਤੇ ਜਿਥੇ ਵਿਆਜ਼ ’ਤੇ ਵਿਆਜ਼ ਚੜ੍ਹ ਰਿਹਾ ਹੈ ਤਾਂ ਉਥੇ ਹੀ ਰਿਸ਼ਤੇਦਾਰਾਂ ਵਲੋਂ ਪੈਸੇ ਵਾਪਸ ਮੰਗੇ ਜਾ ਰਹੇ ਹਨ। ਇਕ ਰਿਪੋਰਟ ਮੁਤਾਬਕ ਕੈਨੇਡਾ ਅੰਬੈਸੀ ਨੇ ਉਨ੍ਹਾਂ ਵਿਦਿਆਰਥੀਆਂ ਨੂੰ ਵੀ ਵੀਜ਼ੇ ਤੋਂ ਵਾਂਝੇ ਕਰ ਦਿੱਤਾ ਹੈ ਜਿਨ੍ਹਾਂ ਨੇ ਆਈਲੈਟਸ ਵਿਚ ਚੰਗੇ ਨੰਬਰ ਹਾਸਲ ਕੀਤੇ ਹਨ ਅਤੇ ਜੋ ਪਹਿਲਾਂ ਤੋਂ ਹੀ ਵੱਖ-ਵੱਖ ਯੂਨੀਵਰਸਿਟੀਆਂ ਵਿਚ ਨਾਮਜ਼ਦ ਹਨ। ਆਪਣੇ ਭਵਿੱਖ ਨੂੰ ਲੈਕੇ ਨਿਰਾਸ਼ ਅਤੇ ਬੇਯਕੀਨ ਵਿਦਿਆਰਥੀਆਂ ਨੂੰ ਹੁਣ ਆਪਣੀ ਪੜ੍ਹਾਈ ਸ਼ੁਰੂ ਕਰਨ ਲਈ ਵੀਜ਼ੇ ਲਈ ਫਿਰ ਤੋਂ ਅਪਲੀਕੇਸ਼ਨ ਦੇਣੀ ਹੋਵੇਗੀ।
ਇਹ ਵੀ ਪੜ੍ਹੋ: ਇਟਲੀ ਤੋਂ ਆਈ ਮੰਦਭਾਗੀ ਖ਼ਬਰ, ਜਲੰਧਰ ਦੇ ਨੌਜਵਾਨ ਦੀ ਛੱਤ ਤੋਂ ਹੇਠਾਂ ਡਿੱਗਣ ਕਾਰਨ ਮੌਤ
ਕਿੰਨੇ ਵਿਦਿਆਰਥੀ ਕਰ ਦਿੱਤੇ ਗਏ ਵੀਜ਼ੇ ਤੋਂ ਵਾਂਝੇ?
ਵੀਜ਼ਾ ਸਲਾਹਕਾਰਾਂ ਦੀ ਮੰਨੀਏ ਤਾਂ ਕੈਨੇਡਾ ਸਰਕਾਰ ਨੇ ਹਜ਼ਾਰਾਂ ਵਿਦਿਆਰਥੀਆਂ ਦਾ ਵੀਜ਼ਾ ਖਾਰਿਜ਼ ਕਰ ਦਿੱਤਾ ਹੈ। ਇਸ ਤੋਂ ਵੀ ਜ਼ਿਆਦਾ ਹੈਰਾਨੀ ਵਾਲੀ ਗੱਲ ਇਹ ਹੈ ਕਿ ਜਿਨ੍ਹਾਂ ਵਿਦਿਆਰਥੀਆਂ ਨੂੰ ਪਹਿਲਾਂ ਤੋਂ ਹੀ ਸਿਧਾਂਤਿਕ ਵੀਜ਼ਾ (ਏ. ਆਈ. ਪੀ.) ਪ੍ਰਾਪਤ ਹੋ ਚੁੱਕਾ ਹੈ, ਉਨ੍ਹਾਂ ਨੂੰ ਵੀ ਅਧਿਕਾਰੀਆਂ ਵਲੋਂ ਯਾਤਰਾ ਵੀਜ਼ਾ ਦੇਣ ਤੋਂ ਮਨਾ ਕੀਤਾ ਜਾ ਰਿਹਾ ਹੈ। ਏ. ਆਈ. ਪੀ. ਸਿਰਫ਼ ਉਨ੍ਹਾਂ ਵਿਦਿਆਰਥੀਆਂ ਨੂੰ ਜਾਰੀ ਕੀਤਾ ਜਾਂਦਾ ਹੈ ਜੋ ਯੋਗਤਾ ਦੀਆਂ ਸ਼ਰਤਾਂ ਨੂੰ ਪੂਰਾ ਕਰਦੇ ਹਨ ਅਤੇ ਪਹਿਲਾਂ ਹੀ ਚੰਗੇ ਨੰਬਰਾਂ ਨਾਲ ਆਈਲੈਟਸ ਪਾਸ ਹਨ ਅਤੇ ਵੱਖ-ਵੱਖ ਯੂਨੀਵਰਸਿਟੀਆਂ ਵਿਚ ਇਕ ਸਾਲ ਦੀ ਫੀਸ ਜਮ੍ਹਾ ਕਰ ਚੁੱਕੇ ਹਨ। ਵੀਜ਼ਾ ਸਲਾਹਕਾਰ ਸਵੀਕਾਰ ਕਰਦੇ ਹਨ ਕਿ ਵੀਜ਼ੇ ਤੋਂ ਨਾਂਹ ਕਰਨਾ ਇਕ ਖ਼ਾਸੀਅਤ ਰਹੀ ਹੈ, ਹਾਲ ਦੇ ਹਫ਼ਤਿਆਂ ਦੌਰਾਨ ਨਾਮਨਜ਼ੂਰੀ ਦੀ ਭਿਆਨਕਤਾ ਵੱਡੀ ਹੈ। ਕੁਝ ਵਿਦਿਆਰਥੀਆਂ ਨੇ ਕਿਹਾ ਹੈ ਕਿ ਨਾਮਨਜ਼ੂਰੀ ਦਰ 60 ਫ਼ੀਸਦੀ ਤੱਕ ਹੈ।
ਇਹ ਵੀ ਪੜ੍ਹੋ: ICU ਤੋਂ 13 ਮਹੀਨੇ ਬਾਅਦ ਘਰ ਪਰਤੀ ਦੁਨੀਆ ਦੀ ਸਭ ਤੋਂ ਛੋਟੀ ਬੱਚੀ, ਜਨਮ ਦੇ ਸਮੇਂ ਸੀ ਸੇਬ ਜਿੰਨਾ ਭਾਰ (ਤਸਵੀਰਾਂ)
ਕੈਨੇਡਾ ਦੇ ਸਿੱਖਿਆ ਸਲਾਹਕਾਰ ਰੋਹਿਤ ਸੇਠੀ ਨੇ ਦੱਸਿਆ ਕਿ ਕੈਨੇਡਾ ਦੇ ਅਧਿਕਾਰੀਆਂ ਤੋਂ ਵੀਜ਼ਾ ਮੰਗਣ ਵਾਲੇ ਵਿਦਿਆਰਥੀ (ਲਗਭਗ 3 ਲੱਖ) ਦਾ ਇਕ ਵੱਡਾ ਬੈਕਲਾਗ ਹੈ। ਇਹ ਦੱਸਦੇ ਹੋਏ ਕਿ ਬੈਕਲਾਗ ਕੋਵਿਡ-19 ਮਹਾਮਾਰੀ ਅਤੇ ਦੋਨੋਂ ਦੇਸ਼ਾਂ ਵਿਚਾਲੇ ਸੀਮਤ ਉਡਾਣਾਂ ਦਾ ਨਤੀਜਾ ਹੈ, ਉਨ੍ਹਾਂ ਨੇ ਕਿਹਾ ਕਿ ਅਧਿਕਾਰੀ ਘੱਟ ਸਮੇਂ ਵਿਚ ਸਾਰੇ ਵਿਦਿਆਰਥੀਆਂ ਨੂੰ ਐਡਜਸਟ ਕਰਨ ਵਿਚ ਸਮਰੱਥ ਨਹੀਂ ਹਨ। ਰੋਹਿਤ ਸੇਠੀ ਨੇ ਅਜਿਹੇ ਉਦਾਹਰਣਾਂ ਦਾ ਹਵਾਲਾ ਦਿੱਤਾ ਜਿਥੇ ਜਿਨ੍ਹਾਂ ਵਿਦਿਆਰਥੀਆਂ ਨੇ ਆਪਣੀ ਕਲਾਸ 10ਵੀਂ, 12ਵੀਂ ਜਾਂ ਬੈਚੁਲਰ ਵਿਚ ਚੰਗਾ ਸਕੋਰ ਨਹੀਂ ਕੀਤਾ ਹੈ ਅਤੇ ਇਕ ਮੁਸ਼ਕਲ ਪਾਠਕ੍ਰਮ ਦਾ ਬਦਲ ਚੁਣਿਆ ਹੈ, ਉਨ੍ਹਾਂ ਸਿੱਧੇ ਤੌਰ ’ਤੇ ਖਾਰਿਜ਼ ਕਰ ਦਿੱਤਾ ਜਾ ਰਿਹਾ ਹੈ। ਇਸੇ ਤਰ੍ਹਾਂ, ਉਨ੍ਹਾਂ ਨੇ ਕਿਹਾ ਕਿ ਇਕ ਸੌਖਾ ਪਾਠਕ੍ਰਮ ਨੂੰ ਅੱਗੇ ਵਧਾਉਣ ਦੇ ਚਾਹਵਾਨ ਅਸਾਧਾਰਣ ਰੂਪ ਨਾਲ ਬੁੱਧੀਮਾਨ ਵਿਦਿਆਰਥੀ ਵੀ ਅਧਿਕਾਰੀਆਂ ਦੇ ਰਾਡਾਰ ’ਤੇ ਹਨ ਕਿ ਇਕ ਵਿਦਿਆਰਥੀ ਕੈਨੇਡਾ ਤੋਂ ਇਕ ਬਰਾਬਰ ਜਾਂ ਸੌਖਾ ਪਾਠਕ੍ਰਮ ਨੂੰ ਫਿਰ ਤੋਂ ਕਿਉਂ ਕਰਨਾ ਚਾਹੇਗਾ।
ਇਹ ਵੀ ਪੜ੍ਹੋ: ਕੈਨੇਡਾ ਨੇ ਭਾਰਤ ਲਈ ਸਿੱਧੀਆਂ ਉਡਾਣਾਂ ’ਤੇ ਲੱਗੀ ਪਾਬੰਦੀ 21 ਸਤੰਬਰ ਤੱਕ ਵਧਾਈ
ਵਿਦਿਆਰਥੀਆਂ ਕੋਲ ਅੱਗੇ ਕੀ ਹੈ ਬਦਲ?
ਸਿੱਖਿਆ ਸਲਾਹਕਾਰ ਮੁਤਾਬਕ ਵਿਦਿਆਰਥੀਆਂ ਨੂੰ ਲਗਭਗ 35-40 ਦਿਨਾਂ ਦੀ ਮਿਆਦ ਦੇ ਅੰਦਰ ਆਪਣੇ ਵੀਜ਼ਾ ਤੋਂ ਇਨਕਾਰ ਕਰਨ ਦਾ ਕਾਰਨ ਪਤਾ ਚੱਲ ਜਾਂਦਾ ਹੈ। ਅਧਿਕਾਰੀਆਂ ਵਲੋਂ ਕੀਤੀਆਂ ਗਈਆਂ ਟਿੱਪਣੀਆਂ ਨੂੰ ਪੜ੍ਹਨ ’ਤੇ, ਵਿਦਿਆਰਥੀ ਕਮੀਆਂ ਨੂੰ ਠੀਕ ਕਰ ਸਕਦੇ ਹਨ ਅਤੇ ਵੀਜ਼ਾ ਹਾਸਲ ਕਰਨ ਲਈ ਆਪਣਾ ਮਸਲਾ ਫਿਰ ਤੋਂ ਪੇਸ਼ ਕਰ ਸਕਦੇ ਹਨ। ਬਹੁਤ ਵਾਰ ਵਿਦਿਆਰਥੀ ਆਪਣੇ ਮਾਮਲੇ ਨੂੰ ਸਟੇਟਮੈਂਟ ਆਫ ਪਰਪੱਜ (ਐੱਸ. ਓ. ਪੀ.) ਵਿਚ ਸਪਸ਼ਟ ਰੂਪ ਨਾਲ ਪੇਸ਼ ਕਰਨ ਵਿਚ ਅਸਫ਼ਲ ਹੁੰਦੇ ਹਨ, ਜਿਸ ਵਿਚ ਇਹ ਵੀ ਸ਼ਾਮਲ ਹੈ ਕਿ ਉਹ ਕੈਨੇਡਾ ਤੋਂ ਆਪਣੀ ਸਿੱਖਿਆ ਕਿਉਂ ਲੈਣਾ ਚਾਹੁੰਦੇ ਹਨ, ਉਨ੍ਹਾਂ ਦੇ ਭਵਿੱਖ ਦੀਆਂ ਕਰੀਅਰ ਯੋਜਨਾਵਾਂ ਕੀ ਹਨ। ਸਾਲਾਂ ਦੇ ਤਜ਼ਰਬੇ ਵਾਲੇ ਸਿੱਖਿਆ ਸਲਾਹਕਾਰ ਅਜਿਹੇ ਵਿਦਿਆਰਥੀਆਂ ਦੇ ਕੰਮ ਆਉਂਦੇ ਹਨ ਕਿਉਂਕਿ ਉਹ ਆਪਣੇ ਐੱਸ. ਓ. ਪੀ. ਅਤੇ ਵੀਜ਼ਾ ਅਪਲੀਕੇਸ਼ਨ ਵਿਚ ਕਿਸੇ ਵੀ ਬੇਯਕੀਨੀ ਅਤੇ ਸਪਸ਼ਟਤਾ ਦੀ ਕਮੀ ਨੂੰ ਦੂਰ ਕਰਦੇ ਹਨ। ਇਸ ਤੋਂ ਇਲਾਵਾ, ਜਿਸ ਵਿਚ ਸਕੂਲ, ਕਾਲਜ ਅਤੇ ਆਈਲੈਟਸ ’ਚ ਅੰਕ ਦੇ ਨਾਲ-ਨਾਲ ਉਸਦੀ ਵਿੱਤੀ ਸਥਿਤੀ ਹੋਰ ਪੈਰਾਮੀਟਰ ਹਨ ਜੋ ਇਕ ਵੱਡਾ ਫਰਕ ਬਣਾਉਂਦੇ ਹਨ।
ਇਹ ਵੀ ਪੜ੍ਹੋ: ਸ਼ਰਮਨਾਕ: ਸਿਰਫ਼ 11 ਮਿੰਟ ਤੱਕ ਹੋਇਆ ਜ਼ਬਰ-ਜਿਨਾਹ, ਕਹਿ ਕੇ ਮਹਿਲਾ ਜੱਜ ਨੇ ਘਟਾਈ ਦੋਸ਼ੀ ਦੀ ਸਜ਼ਾ
ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ।
ਇਟਲੀ ਤੋਂ ਆਈ ਮੰਦਭਾਗੀ ਖ਼ਬਰ, ਜਲੰਧਰ ਦੇ ਨੌਜਵਾਨ ਦੀ ਛੱਤ ਤੋਂ ਹੇਠਾਂ ਡਿੱਗਣ ਕਾਰਨ ਮੌਤ
NEXT STORY