ਮੈਲਬੋਰਨ-ਫਾਈਜ਼ਰ ਕੰਪਨੀ ਦਾ ਕਹਿਣਾ ਹੈ ਕਿ ਉਸ ਦੀ ਐਂਟੀਵਾਇਰਲ ਕੋਵਿਡ ਦਵਾਈ ਪੈਕਸਲੋਵਿਡ ਇਨਫੈਕਟਿਡ ਮਰੀਜ਼ ਨੂੰ ਹਸਪਤਾਲ 'ਚ ਦਾਖਲ ਕਵਾਉਣ ਜਾਂ ਉਸ ਦੀ ਮੌਤ ਦੇ ਖ਼ਦਸ਼ੇ ਨੂੰ 89 ਫੀਸਦੀ ਤੱਕ ਘੱਟ ਕਰ ਦਿੰਦੀ ਹੈ। ਮਹਾਮਾਰੀ ਸ਼ੁਰੂ ਹੋਣ ਤੋਂ ਬਾਅਦ ਇਲਾਜ ਦੇ ਜੋ ਹੋਰ ਤਰੀਕੇ ਅਤੇ ਦਵਾਈਆਂ ਇਸਤੇਮਾਲ ਕੀਤੀਆਂ ਜਾਂਦੀਆਂ ਹਨ, ਉਨ੍ਹਾਂ ਤੋਂ ਇਸ ਤਰ੍ਹਾਂ ਵੱਖ ਹੈ ਕਿ ਇਹ ਮਰੀਜ਼ ਨੂੰ ਘਰ 'ਚ ਹੀ ਇਲਾਜ ਦਾ ਮੌਕਾ ਦਿੰਦੀ ਹੈ ਜਿਸ 'ਚ ਇਕ ਕੈਪਸੂਲ ਅਤੇ ਗੋਲੀ ਦਿੱਤੀ ਜਾਂਦੀ ਹੈ।
ਇਹ ਵੀ ਪੜ੍ਹੋ : ਹਸਪਤਾਲਾਂ 'ਚ ਬੈੱਡਾਂ ਦੀ ਗਿਣਤੀ ਵਧਾ ਰਿਹੈ ਜਾਪਾਨ
ਇਸ ਦੇ ਸੰਬੰਧ 'ਚ ਦੂਜੇ ਅਤੇ ਤੀਸਰੇ ਪੜਾਅ ਦੇ ਅੰਕੜੇ ਅਜੇ ਸੁਤੰਤਰ ਤੌਰ 'ਤੇ ਪੁਸ਼ਟੀ ਨਹੀਂ ਹੋਏ ਹਨ। ਨਾ ਹੀ ਕਿਸੇ ਦੇਸ਼ ਨੇ ਕਲੀਨਿਕਲ ਪ੍ਰੀਖਣ ਤੋਂ ਇਲਾਵਾ ਇਸ ਦੇ ਇਸਤੇਮਾਲ ਦੀ ਇਜਾਜ਼ਤ ਦਿੱਤੀ ਹੈ। ਫਿਰ ਵੀ ਇਹ ਘਟਨਾਕ੍ਰਮ ਕੋਵਿਡ-19 ਲਈ ਜ਼ਿੰਮੇਵਾਰ ਵਾਇਰਸ ਸਾਰਸ-ਸੀ.ਓ.ਵੀ.-2 ਨੂੰ ਸਿੱਧੇ ਕੇਂਦਰਿਤ ਕਰਨ ਅਤੇ ਕੋਵਿਡ ਦੇ ਲੱਛਣਾਂ ਦਾ ਇਲਾਜ ਕਰਵਾਉਣ ਦੇ ਅਸਰਦਾਰ ਬਦਲਾਂ ਦਾ ਦਾਇਰਾ ਵਧਾਉਣ ਵਾਲਾ ਹੈ। ਇਹ ਕੀ ਹੈ? ਪੈਕਸਲੋਵਿਡ ਦੋ ਵੱਖ-ਵੱਖ ਦਵਾਈਆਂ ਦਾ ਸੰਯੁਕਤ ਰੂਪ ਹੈ।
ਇਹ ਵੀ ਪੜ੍ਹੋ : ਪੱਛਮੀ ਯੂਰਪ 'ਚ ਫਿਰ ਤੋਂ ਪੈਰ ਪਸਾਰ ਰਿਹੈ ਕੋਰੋਨਾ ਵਾਇਰਸ
ਇਸ 'ਚ ਐੱਚ.ਆਈ.ਵੀ. ਰੋਕੂ ਦਵਾਈ ਰਿਟੋਨਾਵਿਰ (ਕੈਪਸੂਲ ਦੇ ਰੂਪ 'ਚ) ਅਤੇ ਪ੍ਰਯੋਗਾਤਮਕ ਦਵਾਈ ਪੀ.ਐੱਫ.-07321332 (ਗੋਲੀ ਦੇ ਰੂਪ 'ਚ) ਦਿੱਤੀ ਜਾਂਦੀ ਹੈ। ਰਿਟੋਨਾਵਿਰ ਸਰੀਰ ਨੂੰ ਪੀ.ਐੱਫ.-07321332 ਮੇਟਾਬੋਲਿਜ਼ਿੰਗ ਤੋਂ ਬਚਾਉਂਦੀ ਹੈ। ਇਹ ਸਰੀਰ 'ਚ ਜਾ ਕੇ ਯਕੀਨੀ ਕਰਦੀ ਹੈ ਕਿ ਵਾਇਰਸ ਤੱਕ ਭਰਪੂਰ ਪੀ.ਐੱਫ.-07321332 ਪਹੁੰਚੇ। ਪੀ.ਐੱਫ.-07321332 ਇਕ 'ਪ੍ਰੋਟੀਜ਼ ਇਨ੍ਹੀਬਿਟਰ' ਹੈ ਜੋ ਮਹੱਤਵਪੂਰਨ ਐਂਜਾਇਮ (ਪ੍ਰੋਟੀਜ਼) ਦੀ ਕਿਰਿਆਸ਼ੀਲਤਾ ਨੂੰ ਰੋਕਦਾ ਹੈ ਅਤੇ ਸਾਰਸ-ਸੀ.ਓ.ਵੀ.2 ਨੂੰ ਉਸ ਦੇ ਕਹਿਰ ਨੂੰ ਰੋਕਦਾ ਹੈ।
ਇਹ ਵੀ ਪੜ੍ਹੋ : 15 ਨਵੰਬਰ ਨੂੰ ਮੁਲਾਕਾਤ ਕਰਨਗੇ ਬਾਈਡੇਨ ਤੇ ਜਿਨਪਿੰਗ, ਤਣਾਅ ਦਰਮਿਆਨ ਕਰਨਗੇ ਅਹਿਮ ਚਰਚਾ
ਪ੍ਰੀਖਣ 'ਚ 1,219 ਅਜਿਹੇ ਬਾਲਗ ਸ਼ਾਮਲ ਸਨ ਜੋ ਉੱਚ-ਜੋਖਮ ਵਾਲੀ ਸ਼੍ਰੇਣੀ 'ਚ ਸਨ ਪਰ ਹਸਪਤਾਲ 'ਚ ਨਹੀਂ ਸਨ। ਹਰੇਕ ਇਨਫੈਕਟਿਡ 'ਚ ਕੋਵਿਡ ਦਾ ਖਤਰਾ ਗੰਭੀਰ ਹੋਣ ਦੇ ਨਾਲ ਹੀ ਘਟੋ-ਘੱਟ ਕੋਈ ਹੋਰ ਬੀਮਾਰੀ ਸੀ। ਇਕ ਸਮੂਹ ਦਾ ਇਲਾਜ ਉਕਤ ਦਵਾਈ ਨਾਲ ਕੀਤਾ ਗਿਆ ਅਤੇ ਦੂਜੇ ਸਮੂਹ ਨੂੰ ਪਲਾਸੇਬੋ ਦਿੱਤਾ ਗਿਆ ਭਾਵ ਕੋਈ ਹੋਰ ਦਵਾਈ ਦਿੱਤੀ ਗਈ ਪਰ ਉਨ੍ਹਾਂ ਨੂੰ ਲੱਗਿਆ ਕਿ ਉਨ੍ਹਾਂ ਦਾ ਇਲਾਜ ਕੀਤਾ ਜਾ ਰਿਹਾ ਹੈ।
ਇਹ ਵੀ ਪੜ੍ਹੋ : ਨੇਪਾਲ 'ਚ ਧੋਖਾਧੜੀ ਦੇ ਦੋਸ਼ 'ਚ ਭਾਰਤੀ ਗ੍ਰਿਫ਼ਤਾਰ
ਨੋਟ- ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ।
ਇਟਲੀ : ਕਿੰਗ ਪੈਲੇਸ ਕਸਤੇਲਨੇਦਲੋ ਵਿਖੇ ਦੀਵਾਲੀ ਮੇਲੇ ਮੌਕੇ ਲੱਗੀਆਂ ਰੌਣਕਾਂ
NEXT STORY