ਵਾਸ਼ਿੰਗਟਨ— ਹੱਥ ਮਿਲਾਉਣ ਦੇ ਅੰਦਾਜ਼ ਲਈ ਮਸ਼ਹੂਰ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੂੰ ਕਈ ਵਾਰ ਗਲਤਫਹਿਮੀਆਂ ਦਾ ਸ਼ਿਕਾਰ ਵੀ ਹੋਣਾ ਪੈਂਦਾ ਹੈ। ਪੋਲੈਂਡ ਯਾਤਰਾ 'ਤੇ ਪਹੁੰਚੇ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਦਾ ਇਕ ਵੀਡੀਓ ਸੋਸ਼ਲ ਮੀਡੀਆ 'ਤੇ ਬਹੁਤ ਤੇਜ਼ ਨਾਲ ਵਾਇਰਲ ਹੋ ਰਿਹਾ ਹੈ। ਇਸ ਵੀਡੀਓ 'ਚ ਜਦੋਂ ਟਰੰਪ ਪੋਲੈਂਡ ਤੋਂ ਵਾਪਸ ਰਵਾਨਾ ਹੋ ਰਹੇ ਸਨ ਤਾਂ ਉਨ੍ਹਾਂ ਨੇ ਉਥੇ ਦੇ ਰਾਸ਼ਟਰਪਤੀ ਐਂਡਰੇਜ ਡੂਡਾ ਦੇ ਬਾਅਦ ਲਗਾਤਾ ਡੂਡਾ ਨਾਲ ਹੱਥ ਮਿਲਾਉਣ ਲਈ ਅੱਗੇ ਵਧਾਇਆ ਪਰ ਅਗਾਤਾ ਅਣਜਾਣੇ 'ਚ ਟਰੰਪ ਦੀ ਪਤਨੀ ਮੇਲਾਨੀਆ ਵੱਲ ਵਧ ਗਈ। ਟਰੰਪ ਦਾ ਚਿਹਰਾ ਦੇਖਣ ਵਾਲਾ ਸੀ।
ਹਾਲਾਂਕਿ ਵੀਡੀਓ ਦੇਖ ਕੇ ਅਜਿਹਾ ਲੱਗ ਰਿਹਾ ਹੈ ਕਿ ਉਨ੍ਹਾਂ ਨੇ ਟਰੰਪ ਵੱਲ ਧਿਆਨ ਨਹੀਂ ਦਿੱਤੀ ਸੀ। ਇਹ ਵੀਡੀਓ ਟਵਿੱਟਰ 'ਤੇ ਹੁਣ ਤੱਕ ਲੱਖਾਂ ਲੋਕ ਦੇਖ ਅਤੇ ਸ਼ੇਅਰ ਕਰ ਚੁੱਕੇ ਹਨ। ਦੱਸਣਯੋਗ ਹੈ ਕਿ ਡੋਨਾਲਡ ਟਰੰਪ ਬੁੱਧਵਾਰ ਨੂੰ ਪੋਲੈਂਡ ਪਹੁੰਚੇ ਸਨ। ਉਥੇ ਪਹੁੰਚ ਕੇ ਉਨ੍ਹਾਂ ਨੇ ਪਤਨੀ ਮੇਲਾਨੀਆ ਨਾਲ ਕਈ ਪ੍ਰੋਗਰਾਮਾਂ 'ਚ ਹਿੱਸਾ ਲਿਆ। ਇਸ ਤੋਂ ਬਾਅਦ ਜੀ20 ਸੰਮੇਲਨ 'ਚ ਭਾਗ ਲੈਣ ਜ਼ਰਮਨੀ ਦੇ ਹੇਮਬਰਗ ਲਈ ਰਵਾਨਾ ਹੋ ਗਏ।
ਪੋਲੈਂਡ ਦੇ ਰਾਸ਼ਟਰਪਤੀ ਦਾ ਜਵਾਬ
ਪਤਨੀ ਦੀ ਵਾਇਰਲ ਹੋ ਰਹੀ ਇਸ ਖਬਰ 'ਤੇ ਸਫਾਈ ਦਿੰਦੇ ਹੋਏ ਪੋਲੈਂਡ ਦੇ ਰਾਸ਼ਟਰਪਤੀ ਨੇ ਇਸ ਖਬਰ ਨੂੰ ਗਲਤ ਕਰਾਰ ਦਿੱਤਾ ਹੈ। ਡੂਡਾ ਨੇ ਕਿਹਾ, ਮੇਰੀ ਪਤਨੀ ਨੇ ਟਰੰਪ ਅਤੇ ਉਨ੍ਹਾਂ ਦੀ ਪਤਨੀ ਮੇਲਾਨੀਆ ਨਾਲ ਹੱਥ ਮਿਲਾਇਆ ਸੀ। ਸਾਨੂੰ ਇਨ੍ਹਾਂ ਗਲਤ ਖਬਰਾਂ ਨੂੰ ਖਤਮ ਕਰਨਾ ਹੋਵੇਗਾ।
ਟਰੂਡੋ ਤੇ ਇੰਗਲੈਂਡ ਦੀ ਮਹਾਰਾਣੀ ਦੀਆਂ ਇਹ ਤਸਵੀਰਾਂ ਨੇ ਕੁੱਝ ਖਾਸ, ਬਣੀਆਂ ਚਰਚਾ ਦਾ ਵਿਸ਼ਾ
NEXT STORY