ਲਿਸਬਨ-ਪੁਰਤਗਾਲ ਨੇ 12 ਤੋਂ 15 ਸਾਲ ਦੀ ਉਮਰ ਦੇ ਸਾਰੇ ਬੱਚਿਆਂ ਲਈ ਕੋਵਿਡ-19 ਰੋਕੂ ਟੀਕੇ ਨੂੰ ਮਨਜ਼ੂਰੀ ਦੇ ਦਿੱਤੀ ਹੈ। ਇਸ ਕਦਮ ਨੂੰ ਲੈ ਕੇ ਅਨਿਸ਼ਚਿਤਾ ਦੇ ਕੁਝ ਦਿਨਾਂ ਬਾਅਦ ਮੰਗਲਵਾਰ ਨੂੰ ਡਾਇਰੈਕਟੋਰੇਟ ਜਨਰਲ ਆਫ ਹੈਲਥ ਨੇ ਇਹ ਐਲਾਨ ਕੀਤਾ। ਅਧਿਕਾਰੀਆਂਨੇ ਸ਼ੁਰੂਆਤ 'ਚ ਇਸ ਉਮਰ ਵਰਗ 'ਚ ਗੰਭੀਰ ਬੀਮਾਰੀਆਂ ਵਾਲੇ ਬੱਚਿਆਂ ਹੀ ਟੀਕੇ ਲਾਉਣ ਦਾ ਫੈਸਲਾ ਲਿਆ ਸੀ। ਅਧਿਕਾਰੀਆਂ ਨੇ ਕਿਹਾ ਕਿ ਝਿਜਕ ਅੰਕੜਿਆਂ ਦੀ ਕਮੀ ਕਾਰਨ ਸੀ ਪਰ ਸਿਹਤ ਡਾਇਰੈਕਟੋਰੇਟ ਜਨਰਲ ਗ੍ਰੇਕਾ ਫ੍ਰੀਟਾਸ ਨੇ ਕਿਹਾ ਕਿ ਯੂਰਪੀਨ ਯੂਨੀਅਨ ਅਤੇ ਅਮਰੀਕਾ 'ਚ ਕੀਤੇ ਗਏ ਅਧਿਐਨਾਂ ਨੇ ਪੁਰਤਗਾਲ 'ਚ ਸ਼ੱਕਾਂ ਨੂੰ ਦੂਰ ਕਰ ਦਿੱਤਾ ਹੈ।
ਇਹ ਵੀ ਪੜ੍ਹੋ : ਪਾਕਿ : ਟੀਕਾਕਰਨ ਨਾ ਕਰਵਾਉਣ ਵਾਲੇ ਇਸ ਮਹੀਨੇ ਤੋਂ ਨਹੀਂ ਕਰ ਸਕਣਗੇ ਟਰੇਨ 'ਚ ਸਫਰ
ਪੁਰਤਗਾਲ ਦੇ ਸਕੂਲਾਂ 'ਚ ਲਗਭਗ ਚਾਰ ਹਫਤਿਆਂ 'ਚ ਕਲਾਸਾਂ ਫਿਰ ਤੋਂ ਸ਼ੁਰੂ ਕਰਨ ਦੀ ਤਿਆਰੀ ਹੈ। ਅਧਿਕਾਰੀਆਂ ਦਾ ਅਨੁਮਾਨ ਹੈ ਕਿ 12 ਤੋਂ 15 ਉਮਰ ਵਰਗ 'ਚ 4,00,000 ਤੋਂ ਵਧੇਰੇ ਬੱਚੇ ਹਨ। ਯੂਰਪੀਨ ਮੈਡੀਸਨ ਏਜੰਸੀ (ਈ.ਐੱਮ.ਏ.) ਨੇ ਸਿਫਾਰਿਸ਼ ਕੀਤੀ ਹੈ ਕਿ ਫਾਈਜ਼ਰ-ਬਾਇਓਨਟੈੱਕ ਅਤੇ ਮਾਡਰਨਾ ਵੱਲ਼ੋਂ ਬਣਾਏ ਗਏ ਕੋਰੋਨਾ ਵਾਇਰਸ ਰੋਕੂ ਟੀਕਿਆਂ ਦੀ ਖੁਰਾਕ 12 ਸਾਲ ਤੋਂ ਵਧੇਰੀ ਉਮਰ ਦੇ ਬੱਚਿਆਂ ਨੂੰ ਵੀ ਦਿੱਤੀ ਜਾਵੇ।
ਇਹ ਵੀ ਪੜ੍ਹੋ : ਐਮਾਜ਼ੋਨ-ਫਲਿੱਪਕਾਰਟ ਨੂੰ SC ਤੋਂ ਨਹੀਂ ਮਿਲੀ ਰਾਹਤ, CCI ਜਾਂਚ 'ਚ ਦਖਲ ਤੋਂ ਇਨਕਾਰ
ਪਾਕਿ : ਟੀਕਾਕਰਨ ਨਾ ਕਰਵਾਉਣ ਵਾਲੇ ਇਸ ਮਹੀਨੇ ਤੋਂ ਨਹੀਂ ਕਰ ਸਕਣਗੇ ਟਰੇਨ 'ਚ ਸਫਰ
NEXT STORY