ਕੋਪੇਨਹੇਗਨ (ਏਜੰਸੀ)- ਡੈਨਮਾਰਕ ਦੀ ਰਾਜਧਾਨੀ ਕੋਪੇਨਹੇਗਨ ਨੂੰ 2025 ਤੱਕ ਕਾਰਬਨ ਉਤਸਰਜਨ ਮੁਕਤ ਕਰਨ ਦੀ ਤਿਆਰੀ ਹੈ। ਅਜਿਹਾ ਕਰਨ ਦੀ ਯੋਜਨਾ 2009 ਵਿਚ ਬਣਾਈ ਗਈ ਸੀ। ਸਭ ਕੁਝ ਯੋਜਨਾ ਮੁਤਾਬਕ ਹੀ ਹੋਵੇ, ਇਸ ਦੇ ਲਈ ਡੈਨਮਾਰਕ ਦੀ ਸਰਕਾਰ ਵਚਨਬੱਧ ਹੈ। ਬ੍ਰਿਟਿਸ਼ ਅਖਬਾਰ ਦਿ ਗਾਰਜੀਅਨ ਮੁਤਾਬਕ ਕੂੜੇ ਨੂੰ ਊਰਜਾ ਵਿਚਬਦਲਣ ਲਈ 485 ਮਿਲੀਅਨ ਪੌਂਡ (4300 ਕਰੋੜ ਰੁਪਏ) ਵਿਚ ਬਣਾਏ ਗਏ ਪਾਵਰ ਪਲਾਂਟ (ਐਮਗਰ ਰਿਸੋਰਸ ਸੈਂਟਰ- ਆਰਕ) ਦੇ ਉਪਰ ਬਨਾਵਟੀ ਸਕੀਇੰਗ ਸਪੋਲ ਬਣਾਇਆ ਜਾ ਰਿਹਾ ਹੈ।
ਆਰਕ ਦੇ ਮੁੱਖ ਕਾਰਜਕਾਰੀ ਜੈਕਬ ਸਿਮੰਸਨ ਦਾ ਕਹਿਣਾ ਹੈ ਕਿ ਅਸੀਂ ਸੁੱਖ ਦੇਣ ਵਾਲੇ ਵਿਕਾਸ ਵਿਚ ਯਕੀਨ ਰੱਖਦੇ ਹਾਂ। ਕਾਰਬਨ ਉਤਸਰਜਨ ਨਾ ਸਿਰਫ ਵਾਤਾਵਰਣ ਸਗੋਂ ਜ਼ਿੰਦਗੀ ਲਈ ਵੀ ਖਤਰਨਾਕ ਹੈ। ਸਕੀਇੰਗ ਸਲੋਪ ਬਣਨ ਤੋਂ ਬਾਅਦ ਜ਼ਿੰਦਗੀ ਕਾਫੀ ਬਿਹਤਰ ਹੋ ਜਾਵੇਗੀ। ਡੈਨਮਾਰਕ ਆਰਕਟਿਕ ਖੇਤਰ ਵਿਚ ਆਉਂਦਾ ਹੈ। ਇਸ ਸਾਲ ਗਰਮੀਆਂ ਵਿਚ ਆਰਕਟਿਕ ਖੇਤਰ ਦੇ ਜੰਗਲਾਂ ਵਿਚ ਅੱਗ ਲੱਗ ਗਈ ਸੀ। ਗ੍ਰੀਨਲੈਂਡ ਵਿਚ ਵੀ ਇਸ ਵਾਰ ਰਿਕਾਰਡ ਬਰਫ ਪਿਘਲੀ। ਆਰਕਟਿਕ ਦੇ ਵੱਧਦੇ ਤਾਪਮਾਨ ਦੇ ਚੱਲਦੇ ਕੋਪੇਨਹੇਗਨ ਨੂੰ ਕਾਰਬਨ ਉਤਸਰਜਨ ਮੁਕਤ ਸ਼ਹਿਰ ਬਣਾਉਣ ਦੀ ਯੋਜਨਾ ਸ਼ਲਾਘਾਯੋਗ ਕਹੀ ਜਾ ਸਕਦੀ ਹੈ।
ਕਲਾਈਮੇਟ ਐਕਸ਼ਨ ਪਲਾਨ ਦੇ ਤਹਿਤ ਕੋਪੇਨਹੇਗਨ ਨੂੰ ਹਰਿਆ-ਭਰਿਆ, ਸਮਾਰਟ ਅਤੇ ਕਾਰਬਨ ਉਤਸਰਜਨ ਮੁਕਤ ਸ਼ਹਿਰ ਬਣਾਇਆ ਜਾਵੇਗਾ। ਕੋਪੇਨਹੇਗਨ ਵਿਚ 100 ਨਵੀਆਂ ਪਵਨਚੱਕੀਆਂ ਲਗਾਈਆਂ ਜਾਣਗੀਆਂ, ਇਸ ਨਾਲ ਊਸ਼ਮਾ ਅਤੇ ਬਿਜਲੀ ਦੀ ਖਪਤ ਵਿਚ 20 ਫੀਸਦੀ ਦੀ ਕਮੀ ਆਵੇਗੀ। 75 ਫੀਸਦੀ ਤੱਕ ਯਾਤਰਾਵਾਂ ਸਾਈਕਲ, ਪੈਦਲ ਜਾਂ ਫਿਰ ਆਵਾਜਾਈ ਦੇ ਜਨਤਕ ਸਾਧਨਾਂ ਤੋਂ ਹੀ ਕੀਤੀ ਜਾਵੇਗੀ। ਇਸ ਤੋਂ ਇਲਾਵਾ ਸਾਰੀਆਂ ਆਰਗੈਨਿਕ ਵੇਸਟ ਬਾਇਓਗੈਸ ਵਿਚ ਬਦਲਿਆ ਜਾਵੇਗਾ। 60 ਹਜ਼ਾਰ ਵਰਗਮੀਟਰ ਖੇਤਰ ਵਿਚ ਨਵੇਂ ਸੋਲਰ ਪੈਨਲ ਲਗਾਏ ਜਾਣਗੇ। ਨਾਲ ਹੀ ਕੋਪੇਨਹੇਗਨ ਵਿਚ ਚੀਜਾਂ ਨੂੰ ਗਰਮ ਕਰਨ ਦੀ 100 ਫੀਸਦੀ ਲੋੜਾਂ ਰਿਨਿਊਏਬਲ ਸੋਰਸਜ਼ ਤੋਂ ਪੂਰੀ ਕੀਤੀ ਜਾਵੇਗੀ। 2005 ਤੋਂ ਹੁਣ ਤੱਕ ਕੋਪੇਨਹੇਗਨ ਤੋਂ ਕਾਰਬਨਡਾਈਆਕਸਾਈਡ ਉਤਸਰਜਨ ਵਿਚ 42 ਫੀਸਦੀ ਦੀ ਕਮੀ ਆ ਚੁੱਕੀ ਹੈ। ਸ਼ਹਿਰ ਪ੍ਰਸ਼ਾਸਨ ਦਾ ਟਾਰਗੇਟ ਕਾਰਬਨਡਾਈਆਕਸਾਈਡ ਉਤਸਰਜਨ ਨੂੰ 100 ਫੀਸਦੀ ਤੱਕ ਘੱਟ ਕਰਨਾ ਹੈ।
ਪਾਵਰ ਪਲਾਂਟ 'ਤੇ ਬਨਾਵਟੀ ਸਕੀਇੰਗ ਸਲੋਪ ਬਣਾਉਣ ਦਾ ਵਿਚਾਰ ਕੋਪੇਨਹੇਗਨ ਦੇ ਸਾਬਕਾ ਮੇਅਰ ਬੋ ਆਸਮੁਸ ਕੇਜੇਲਗਾਰਡ ਨੇ ਰੱਖਿਆ ਸੀ। 1990 ਦੇ ਦਹਾਕੇ ਵਿਚ ਕੇਜੇਲਗਾਰਡ ਨੇ ਕੋਪੇਨਹੇਗਨ ਨੂੰ ਯੂਰਪ ਦੀ ਐਨਵਾਇਰਮੈਂਟਲ ਕੈਪੀਟਲ ਬਣਾਉਣ ਦਾ ਵੀ ਵਿਚਾਰ ਰੱਖਿਆ ਸੀ। ਉਨ੍ਹਾਂ ਕਹਿਣਾ ਹੈ ਕਿ ਗੁਣਵੱਤਾ ਦੇ ਨਾਲ ਲਗਾਤਾਰ ਵਿਕਾਸ (ਸਸਟੇਨੇਬਿਲਿਟੀ) ਨੂੰ ਤੁਸੀਂ ਲਿਵੇਬਿਲਿਟੀ ਨੂੰ ਕਹਿ ਸਕਦੇ ਹਨ। ਜਲਵਾਯੂ ਪਰਿਵਰਤਨ ਰੋਕਣ ਦੀਆਂ ਕੋਸ਼ਿਸ਼ਾਂ ਦੇ ਤਹਿਤ ਕੇਜੇਲਗਾਰਡ ਨੇ ਖੁਦ ਦੀ ਇਕ ਕੰਪਨੀ ਗ੍ਰੀਨੋਵੇਸ਼ਨ ਬਣਾਈ ਹੈ।
ਸਕੈਂਡੇਨੇਵਿਆਈ ਦੇਸ਼ਾਂ ਦੀ ਸਭ ਤੋਂ ਵੱਡੀ ਨਿਰਮਾਣ ਕੰਪਨੀ ਐਨ.ਸੀ.ਸੀ. ਵਿਚ ਬਿਜ਼ਨੈੱਸ ਡਿਵੈਲਪਮੈਂਟ ਅਤੇ ਪਬਲਿਕ ਅਫੇਅਰਸ ਦੇ ਡਾਇਰੈਕਟਰ ਮਾਰਟਿਨ ਮੈਨਥੋਰਪ ਦਾ ਕਹਿਣਾ ਹੈ ਕਿ ਦੁਨੀਆ ਦੇ ਕਈ ਦੇਸ਼ ਕਾਰੋਬਾਰੀ ਫਾਇਦੇ ਲਈ ਕੁਦਰਤ ਅਤੇ ਵਾਤਾਵਰਣ ਦੀ ਪਰਵਾਹ ਨਹੀਂ ਕਰਦੇ, ਪਰ ਡੈਨਮਾਰਕ ਵਿਚ ਅਜਿਹਾ ਨਹੀਂ ਹੈ। ਡੈਨਿਸ਼ ਲੋਕਾਂ ਦਾ ਇਕ ਹੀ ਮਾਈਂਡਸੈੱਟ ਹੁੰਦਾ ਹੈ ਕਿ ਅਸੀਂ ਅੱਜ ਕੀ ਕਰ ਰਹੇ ਹਾਂ ਅਤੇ ਆਉਣ ਵਾਲੀ ਪੀੜ੍ਹੀ ਨੂੰ ਕੀ ਦੇ ਕੇ ਜਾਵਾਂਗੇ। ਡੈਨਮਾਰਕ ਦੀਆਂ ਵੱਡੀਆਂ ਕੰਪਨੀਆਂ ਲੰਬੇ ਸਮੇਂ ਨੂੰ ਧਿਆਨ ਵਿਚ ਰੱਖ ਕੇ ਕੰਮ ਕਰਦੀਆਂ ਹਨ।
ਘੱਟ ਉਮਰ ਦੀਆਂ ਔਰਤਾਂ ਵੀ ਆ ਰਹੀਆਂ ਹਨ ਬ੍ਰੈਸਟ ਕੈਂਸਰ ਦੀ ਲਪੇਟ 'ਚ
NEXT STORY