ਵਾਸ਼ਿੰਗਟਨ (ਭਾਸ਼ਾ)—ਨਾਸਾ ਦੇ ਇਕ ਅਧਿਐਨ ਮੁਤਾਬਕ ਸਾਲ 2015-16 'ਚ ਲੰਮੇ ਸਮੇਂ ਤੱਕ ਚੱਲੇ ਅਲ ਨੀਨੋ ਕਾਰਨ ਵੱਡੇ ਪੈਮਾਨੇ 'ਤੇ ਵਾਤਾਵਰਣ ਵਿਚ ਕਾਰਬਨ ਡਾਈਆਕਸਾਈਡ ਵਿਚ ਵਾਧਾ ਹੋਇਆ ਹੈ। ਨਾਸਾ ਦੇ ਆਰਬਟਿੰਗ ਕਾਰਬਨ ਆਬਜ਼ਰਵੇਟਰੀ-2 ਉਪ ਗ੍ਰਹਿ ਤੋਂ ਮਿਲੇ ਪਹਿਲੇ 28 ਮਹੀਨਿਆਂ ਦੇ ਅੰਕੜਿਆਂ ਦੇ ਵਿਸ਼ਲੇਸ਼ਣ ਨਾਲ ਖੋਜਕਾਰ ਇਸ ਫੈਸਲੇ 'ਤੇ ਪਹੁੰਚੇ ਹਨ ਕਿ ਦੱਖਣੀ ਅਮਰੀਕਾ, ਅਫਰੀਕਾ ਅਤੇ ਇੰਡੋਨੇਸ਼ੀਆ ਦੇ ਊਸ਼ਣਕਟੀਬੰਧੀ ਖੇਤਰਾਂ ਵਿਚ ਅਲ ਨੀਨੋ ਨਾਲ ਸਬੰਧਤ ਤਾਪ ਅਤੇ ਸੋਕਾ ਸੰਸਾਰਕ ਕਾਰਬਨ ਡਾਈਆਕਸਾਈਡ ਦੀ ਮਾਤਰਾ ਵਿਚ ਰਿਕਾਰਡ ਵਾਧੇ ਲਈ ਜ਼ਿੰਮੇਵਾਰ ਰਿਹਾ।
ਅਲ ਨੀਨੋ ਸਮੰਦਰ ਦੇ ਉਸ ਗਰਮ ਜਲ ਨੂੰ ਕਿਹਾ ਜਾਂਦਾ ਹੈ, ਜਿਸਦਾ ਵਿਕਾਸ ਪ੍ਰਸ਼ਾਂਤ ਮਹਾਸਾਗਰ ਵਿਚ ਹੁੰਦਾ ਹੈ ਅਤੇ ਇਹ ਵਿਸ਼ਵ ਭਰ ਵਿਚ ਤਾਪਮਾਨ ਅਤੇ ਬਾਰਿਸ਼ ਵਿਚ ਬਦਲਾਅ ਲਈ ਜ਼ਿੰਮੇਵਾਰ ਹੁੰਦਾ ਹੈ। ਸਾਲ 2015-16 ਦਾ ਅਲ ਨੀਨੋ ਕਾਫੀ ਲੰਮਾ ਸੀ ਅਤੇ ਵਿਗਿਆਨੀਆਂ ਨੂੰ ਸ਼ੱਕ ਸੀ ਕਿ ਇਸ ਵਧੇ ਹੋਏ ਕਾਰਬਨ ਡਾਈਆਕਸਾਈਡ ਵਿਚ ਰਿਕਾਰਡ ਵਾਧੇ ਲਈ ਜ਼ਿੰਮੇਵਾਰ ਸੀ ਪਰ ਵਿਗਿਆਨੀਆਂ ਨੂੰ ਹਾਲੇ ਇਹ ਪਤਾ ਨਹੀਂ ਲੱਗਿਆ ਹੈ ਕਿ ਇਹ ਕਿਵੇਂ ਹੋਇਆ। ਇਹ ਇਕ ਖੋਜ ਦਾ ਵਿਸ਼ਾ ਹੈ।
ਸਰੀਰਕ ਸੰਬੰਧ ਬਣਾਉਂਦੇ ਸਮੇਂ ਲੜਕੇ ਨੇ ਕੀਤੀ ਅਜਿਹੀ ਹਰਕਤ, ਮਿਲੀ ਇਹ ਸਜ਼ਾ
NEXT STORY