ਇੰਟਰਨੈਸ਼ਨਲ ਡੈਸਕ- ਯੂ.ਕੇ. ਦੇ ਗ੍ਰਹਿ ਮੰਤਰਾਲੇ ਨੇ ਹੈਰਾਨ ਕਰਨ ਵਾਲੇ ਅੰਕੜੇ ਜਾਰੀ ਕੀਤੇ ਹਨ, ਜਿਨ੍ਹਾਂ 'ਚ ਦੱਸਿਆ ਗਿਆ ਹੈ ਕਿ 25 ਫਰਵਰੀ ਨੂੰ ਫਰਵਰੀ ਮਹੀਨੇ ਦੇ ਇਕ ਦਿਨ 'ਚ ਸਭ ਤੋਂ ਵੱਧ 290 ਪ੍ਰਵਾਸੀ ਛੋਟੀਆਂ ਕਿਸ਼ਤੀਆਂ 'ਚ ਸਵਾਰ ਹੋ ਕੇ ਦੇਸ਼ 'ਚ ਦਾਖਲ ਹੋਏ ਹਨ। ਇਸ ਤੋਂ ਪਹਿਲਾਂ ਇਸ ਸਾਲ 17 ਜਨਵਰੀ ਨੂੰ ਸਭ ਤੋਂ ਵੱਧ 358 ਪ੍ਰਵਾਸੀ ਕਿਸ਼ਤੀਆਂ ਰਾਹੀਂ ਯੂ.ਕੇ. 'ਚ ਦਾਖਲ ਹੋਏ ਸਨ।
ਇਸ ਤਰ੍ਹਾਂ ਸਾਲ 2024 'ਚ ਇੰਗਲਿਸ਼ ਚੈਨਲ ਪਾਰ ਕਰ ਕੇ ਦੇਸ਼ 'ਚ ਦਾਖਲ ਹੋਣ ਵਾਲੇ ਪ੍ਰਵਾਸੀਆਂ ਦੀ ਗਿਣਤੀ 2,000 ਤੋਂ ਪਾਰ ਹੋ ਗਈ ਹੈ। ਮਿਲੀ ਜਾਣਕਾਰੀ ਮੁਤਾਬਕ ਇਹ ਪ੍ਰਵਾਸੀ ਇਕ ਕਿਸ਼ਤੀ 'ਚ 58 ਦੇ ਹਿਸਾਬ ਨਾਲ 5 ਕਿਸ਼ਤੀਆਂ 'ਚ ਸਵਾਰ ਹੋ ਕੇ ਪਹੁੰਚੇ ਹਨ।
ਇਹ ਵੀ ਪੜ੍ਹੋ- UK ਦਾ ਵੀਜ਼ਾ ਲਗਵਾਉਣ ਦਾ ਝਾਂਸਾ ਦੇ ਕੇ ਲਏ ਪੈਸੇ, ਰਿਫਿਊਜ਼ਲ ਦਾ ਕਹਿ ਕੇ ਟ੍ਰੈਵਲ ਏਜੰਟ ਖ਼ੁਦ ਪਹੁੰਚੀ ਵਿਦੇਸ਼
ਇਸ ਤੋਂ ਪਹਿਲਾਂ ਪਿਛਲੇ ਸਾਲ 29,437 ਪ੍ਰਵਾਸੀ ਫਰਾਂਸ ਤੇ ਇੰਗਲੈਂਡ ਵਿਚਾਲੇ ਸਥਿਤ ਇੰਗਲਿਸ਼ ਚੈਨਲ ਪਾਰ ਕਰ ਕੇ ਦੇਸ਼ 'ਚ ਦਾਖਲ ਹੋਏ ਸਨ, ਜਦਕਿ ਸਾਲ 2022 'ਚ ਇਹ ਅੰਕੜਾ 45,774 ਰਿਹਾ ਸੀ। ਇਸ ਤਰੀਕੇ ਨਾਲ ਦੇਸ਼ 'ਚ ਦਾਖਲ ਹੋਣ ਵਾਲੇ ਪ੍ਰਵਾਸੀ ਦੇਸ਼ ਲਈ ਕਾਫ਼ੀ ਵੱਡਾ ਰਾਜਨੀਤਿਕ ਮਸਲਾ ਰਿਹਾ ਹੈ।
ਇਸ 'ਤੇ ਕਾਬੂ ਪਾਉਣ ਲਈ ਪ੍ਰਧਾਨ ਮੰਤਰੀ ਰਿਸ਼ੀ ਸੁਨਕ ਦੀ ਸਰਕਾਰ ਵੱਲੋਂ ਲਗਾਤਾਰ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਹਨ। ਪਰ ਉਨ੍ਹਾਂ ਇਹ ਪਹਿਲਾਂ ਹੀ ਕਿਹਾ ਹੈ ਕਿ ਇਹ ਮਸਲਾ ਇਕੋ ਦਿਨ 'ਚ ਹੱਲ ਨਹੀਂ ਹੋ ਸਕਦਾ। ਇਸ ਤੋਂ ਇਲਾਵਾ ਸਰਕਾਰ ਨੇ ਆ ਰਹੇ ਗੈਰ-ਕਾਨੂੰਨੀ ਪ੍ਰਵਾਸੀਆਂ ਨੂੰ ਰਵਾਂਡਾ ਭੇਜਣ ਦੀਆਂ ਵੀ ਕੋਸ਼ਿਸ਼ਾਂ ਕੀਤੀਆਂ ਹਨ।
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
ਮਾਲਦੀਵ ਦੇ ਵਿਰੋਧੀ ਧਿਰ ਦੇ ਨੇਤਾ ਅਬਦੁੱਲਾ ਸ਼ਾਹਿਦ ਦਾ ਬਿਆਨ, ਕਿਹਾ- 'ਭਾਰਤ ਨਾਲ ਸਬੰਧ ਵਿਗਾੜਣਾ ਅਸੰਭਵ'
NEXT STORY