ਢਾਕਾ (ਭਾਸ਼ਾ)- ਬੰਗਲਾਦੇਸ਼ ਦੇ ਗਾਇਬੰਧਾ ਜ਼ਿਲ੍ਹੇ ਵਿਚ ਸ਼ੁੱਕਰਵਾਰ ਸਵੇਰੇ ਇਕ ਬੱਸ ਦੇ ਆਟੋ-ਰਿਕਸ਼ਾ ਨਾਲ ਟਕਰਾਉਣ ਕਾਰਨ 6 ਲੋਕਾਂ ਦੀ ਮੌਤ ਹੋ ਗਈ, ਮ੍ਰਿਤਕਾਂ ਦੀ ਤੁਰੰਤ ਪਛਾਣ ਨਹੀਂ ਹੋ ਸਕੀ ਹੈ।
ਇਹ ਵੀ ਪੜ੍ਹੋ : ਯੋਗ ਗੁਰੂ ਬਾਬਾ ਰਾਮਦੇਵ ਪੁੱਜੇ ਨੇਪਾਲ, ਪਤੰਜਲੀ ਆਯੁਰਵੇਦ ਦੇ 2 TV ਚੈਨਲ ਕਰਨਗੇ ਲਾਂਚ
ਪੁਲਸ ਅਤੇ ਸਥਾਨਕ ਲੋਕਾਂ ਅਨੁਸਾਰ ਗਾਇਬੰਧਾ ਜ਼ਿਲ੍ਹੇ ਦੇ ਗੋਬਿੰਦਗੰਜ ਉਪਜ਼ਿਲੇ ਵਿਚ ਢਾਕਾ-ਰੰਗਪੁਰ ਹਾਈਵੇਅ 'ਤੇ ਬਕਚਰ ਇਲਾਕੇ 'ਚ ਸਵੇਰੇ 7:30 ਵਜੇ ਇਕ ਬੱਸ ਨੇ ਆਟੋ-ਰਿਕਸ਼ਾ ਨੂੰ ਟੱਕਰ ਮਾਰ ਦਿੱਤੀ, ਜਿਸ ਕਾਰਨ 3 ਲੋਕਾਂ ਦੀ ਮੌਕੇ 'ਤੇ ਹੀ ਮੌਤ ਹੋ ਗਈ ਅਤੇ 5 ਹੋਰ ਜ਼ਖ਼ਮੀ ਹੋ ਗਏ। ਜ਼ਖ਼ਮੀਆਂ 'ਚੋਂ 2 ਦੀ ਗੋਬਿੰਦਗੰਜ ਉਪਜ਼ਿਲਾ ਹੈਲਥ ਕੰਪਲੈਕਸ 'ਚ ਮੌਤ ਹੋ ਗਈ ਅਤੇ 1 ਹੋਰ ਦੀ ਬੋਗੂਰਾ ਜਾਂਦੇ ਸਮੇਂ ਰਸਤੇ 'ਚ ਮੌਤ ਹੋ ਗਈ।
ਇਹ ਵੀ ਪੜ੍ਹੋ : ਮੈਕਸੀਕੋ ’ਚ ਪੁਲ ਨਾਲ ਲਟਕੀਆਂ ਮਿਲੀਆਂ 10 ਲੋਕਾਂ ਦੀਆਂ ਲਾਸ਼ਾਂ
ਗੋਬਿੰਦਗੰਜ ਪੁਲਸ ਸਟੇਸ਼ਨ ਦੇ ਇੰਚਾਰਜ ਖੈਰੁਲ ਬਸ਼ਰ ਨੇ ਦੱਸਿਆ ਕਿ ਬੱਸ ਨੂੰ ਜ਼ਬਤ ਕਰ ਲਿਆ ਗਿਆ ਹੈ ਪਰ ਉਸ ਦਾ ਡਰਾਈਵਰ ਅਤੇ ਸਹਾਇਕ ਭੱਜਣ ਵਿਚ ਕਾਮਯਾਬ ਹੋ ਗਏ ਹਨ।
ਰੂਸੀ ਫੌਜੀ ਟਰਾਂਸਪੋਰਟ ਜਹਾਜ਼ਾਂ ਰਾਹੀਂ ਅਫ਼ਗਾਨਿਸਤਾਨ ਤੋਂ ਲਿਆਂਦੇ ਗਏ ਨਾਗਰਿਕ
NEXT STORY