ਲੰਡਨ (ਮਨਦੀਪ ਖੁਰਮੀ)—ਸਪੋਰਟਸ ਐਂਡ ਕਲਚਰਲ ਫੈਡਰੇਸ਼ਨ ਓਸਲੇ (ਨਾਰਵੇ) ਦੇ ਖੇਡ ਮੇਲੇ 'ਚ ਆਏ ਦਰਸ਼ਕਾਂ ਦੇ ਮਨੋਰੰਜਨ ਲਈ ਲੰਡਨ ਤੋਂ ਪੰਜਾਬੀ ਕਲਾਕਾਰਾਂ ਨੇ ਵਿਸ਼ੇਸ਼ ਤੌਰ 'ਤੇ ਸ਼ਿਰਕਤ ਕੀਤੀ। ਵਾਲੀਬਾਲ ਅਤੇ ਕਬੱਡੀ ਦੇ ਫਸਵੇਂ ਮੁਕਾਬਲਿਆਂ ਉਪਰੰਤ ਲੰਡਨ ਤੋਂ ਪਹੁੰਚੇ ਕਲਾਕਾਰ ਰਾਜ ਸੇਖੋਂ, ਇੰਦਰਜੀਤ ਲੰਡਨ ਨੇ ਆਪਣੇ ਹਿੱਟ ਗੀਤਾਂ ਰਾਹੀਂ ਨਾਰਵੇ ਦੇ ਪੰਜਾਬੀਆਂ ਨੂੰ ਨਚਾ-ਨਚਾ ਕੇ ਬੇਹਾਲ ਕੀਤਾ। ਉਹਨਾਂ ਨਾਲ ਅਦਾਕਾਰੀ ਦੇ ਜੌਹਰ ਰਵਨੀਤ ਨੇ ਦਿਖਾਏ। ਬਿੱਟੂ ਖੰਗੂੜਾ ਨੇ ਇਸ ਪ੍ਰਤੀਨਿਧੀ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਮੇਲੇ ਦੇ ਪ੍ਰਬੰਧਕ ਜਰਨੈਲ ਸਿੰਘ ਦਿਓਲ, ਲਹਿੰਬਰ ਸਿੰਘ ਦਾਹੀਆ, ਜਗਦੀਪ ਸਿੰਘ ਰੀਹਲ, ਮਲਕੀਤ ਸਿੰਘ ਬਿੱਟੂ, ਰਵੇਲ ਸਿੰਘ ਰੰਧਾਵਾ, ਰਮਿੰਦਰ ਸਿੰਘ, ਬਲਵਿੰਦਰ ਸਿੰਘ ਸਿੱਧੂ, ਹਰਪਾਲ ਸਿੰਘ, ਰੁਪਿੰਦਰ ਸਿੰਘ, ਹਰਮਿੰਦਰ ਸਿੰਘ, ਹਰਭਜਨ ਸਿੰਘ, ਪਦਮ ਜੰਗ ਨੇ ਬਹੁਤ ਹੀ ਸੁਚਾਰੂ ਢੰਗ ਨਾਲ ਨੇਪਰੇ ਚਾੜ੍ਹਿਆ। ਲਖਬੀਰ ਸਿੰਘ, ਸ਼ਾਮ ਲਾਲ, ਰਣਜੀਤ ਪਵਾਰ ਅਤੇ ਸੰਤੋਖ ਸਿੰਘ ਬੈਂਸ ਨੇ ਖੇਡਾਂ ਸੰਬੰਧੀ ਜਿੰਮੇਵਾਰੀਆਂ ਨੂੰ ਤਨਦੇਹੀ ਨਾਲ ਨਿਭਾਇਆ। ਇਸ ਸਮੇਂ ਰੁਪਿੰਦਰ ਢਿੱਲੋਂ, ਡਿੰਪਾ ਵਿਰਕ, ਮਨਦੀਪ ਪੂਨੀਆ, ਕੰਵਲ ਗਹਿਲ, ਸ਼ਿਵਦੇਵ ਬੈਂਸ, ਸੁਰਜਿੰਦਰ ਬਰਾੜ ਆਦਿ ਵਿਸ਼ੇਸ਼ ਤੌਰ 'ਤੇ ਸ਼ਾਮਿਲ ਹੋਏ। ਸਮੁੱਚੇ ਸੱਭਿਆਚਾਰਕ ਸਮਾਗਮ ਦੇ ਮੰਚ ਸੰਚਾਲਕ ਦੇ ਫ਼ਰਜ਼ ਬਿੱਟੂ ਖੰਗੂੜਾ ਨੇ ਬਾਖੂਬੀ ਅਦਾ ਕੀਤੇ।
ਸੋਸ਼ਲ ਮੀਡੀਆ 'ਤੇ ਤੁਹਾਡੀਆਂ ਘੁੰਮਣ-ਫਿਰਨ ਦੀਆਂ ਤਸਵੀਰਾਂ ਦੇਖ ਕੇ ਜਲਣ ਕਰਦੇ ਨੇ ਦੋਸਤ, ਰਿਸ਼ਤੇਦਾਰ
NEXT STORY