ਬੀਜਿੰਗ (ਬਿਊਰੋ)— ਚੀਨੀ ਵਿਗਿਆਨੀਆਂ ਦੀ ਇਕ ਟੀਮ ਨੇ ਪਾਣੀ ਅੰਦਰ ਦੇਸ਼ ਦਾ ਪਹਿਲਾ ਧੁਨੀ ਪਰੀਖਣ ਪੂਰਾ ਕਰ ਲਿਆ ਹੈ। ਇਸ ਨਾਲ ਹੁਣ ਚੀਨੀ ਜਲ ਸੈਨਾ ਦੀ ਤਾਕਤ ਵਿਚ ਬੇਮਿਸਾਲ ਵਾਧਾ ਹੋਇਆ ਹੈ। ਚੀਨ ਨੇ ਆਪਣੇ ਟੀਚਿਆਂ 'ਤੇ ਬਰੀਕ ਨਜ਼ਰ ਰੱਖਣ ਦੇ ਨਾਲ ਹੀ ਆਪਣੀਆਂ ਪਣਡੁੱਬੀਆਂ ਦੀ ਮਦਦ ਲਈ ਪਾਣੀ ਅੰਦਰ ਇਕ ਨਵਾਂ ਨਿਗਰਾਨੀ ਸਿਸਟਮ ਵਿਕਸਿਤ ਕੀਤਾ ਹੈ, ਜਿਸ ਦੇ ਜ਼ਰੀਏ ਹਿੰਦ ਮਹਾਸਾਗਰ ਸਮੇਤ ਸਮੁੰਦਰੀ ਸਿਲਕ ਮਾਰਗ 'ਤੇ ਕੌਮੀ ਹਿੱਤਾਂ ਦੀ ਰੱਖਿਆ ਕੀਤੀ ਜਾਵੇਗੀ। ਹਾਂਗਕਾਂਗ ਸਥਿਤ ਇਕ ਅੰਗਰੇਜੀ ਅਖਬਾਰ ਮੁਤਾਬਕ ਇਸ ਸਿਸਟਮ ਦੀ ਸ਼ੁਰੂਆਤ ਪਹਿਲਾਂ ਹੀ ਹੋ ਚੁੱਕੀ ਹੈ। ਇਸ ਦੇ ਜ਼ਰੀਏ ਪਾਣੀ ਦੇ ਅੰਦਰ ਦੀ ਸਥਿਤੀ ਖਾਸ ਕਰ ਕੇ ਪਾਣੀ ਦੇ ਤਾਪਮਾਨ ਅਤੇ ਖਾਰੇਪਨ ਦੇ ਬਾਰੇ ਵਿਚ ਸੂਚਨਾਵਾਂ ਇੱਕਠੀਆਂ ਕੀਤੀਆਂ ਜਾਂਦੀਆਂ ਹਨ। ਇਨ੍ਹਾਂ ਸੂਚਨਾਵਾਂ ਦੀ ਵਰਤੋਂ ਜਲ ਸੈਨਾ ਨਿਸ਼ਾਨਾ ਬਣਾਏ ਵਾਲੇ ਜਹਾਜ਼ ਦੀ ਸਹੀ ਸਥਿਤੀ ਦਾ ਪਤਾ ਲਗਾਉਣ ਦੇ ਨਾਲ-ਨਾਲ ਸ਼ਿਪਿੰਗ ਸਿਸਟਮ ਨੂੰ ਹੋਰ ਵੀ ਬਿਹਤਰ ਕਰਨ ਵਿਚ ਕਰ ਸਕਦੀ ਹੈ। ਚੀਨੀ ਵਿਗਿਆਨ ਅਕੈਡਮੀ (ਸੀ. ਏ. ਐੱਸ.) ਦੇ ਅੰਤਰਗਤ ਦੱਖਣੀ ਚੀਨ ਸਾਗਰ, ਸਮੁੰਦਰੀ ਵਿਗਿਆਨ ਸੰਸਥਾ ਦੀ ਅਗਵਾਈ ਵਾਲੇ ਪ੍ਰੋਜੈਕਟ ਬੇਮਿਸਾਲ ਮਿਲਟਰੀ ਵਿਸਤਾਰ ਦਾ ਹਿੱਸਾ ਹੈ, ਜਿਸ ਦੇ ਜ਼ਰੀਏ ਬੀਜਿੰਗ ਸਮੁੰਦਰ ਵਿਚ ਅਮਰੀਕਾ ਨੂੰ ਚੁਣੌਤੀ ਦੇਣ ਦੀ ਇੱਛਾ ਰੱਖਦਾ ਹੈ। ਖਬਰ ਮੁਤਾਬਕ ਸਮੁੰਦਰ ਵਿਗਿਆਨ ਸੰਸਥਾ ਨੇ ਨਵੰਬਰ ਵਿਚ ਦੱਸਿਆ ਸੀ ਕਿ ਕਈ ਸਾਲਾਂ ਤੱਕ ਨਿਰਮਾਣ ਅਤੇ ਪਰੀਖਣ ਦੇ ਬਾਅਦ ਚੰਗੇ ਨਤੀਜੇ ਦੇਣ ਵਾਲੀ ਨਿਗਰਾਨੀ ਪ੍ਰਣਾਲੀ ਹੁਣ ਜਲ ਸੈਨਾ ਦੇ ਕੋਲ ਹੈ। ਇਸ ਵਿਚ ਕਿਹਾ ਗਿਆ ਹੈ ਕਿ ਇਸ ਪ੍ਰਣਾਲੀ ਦੇ ਬਾਵਜੂਦ ਚੀਨ ਨੂੰ ਅਸਲੀ ਤਾਕਤ ਨਾਲ ਮੁਕਾਬਲਾ ਕਰਨ ਲਈ ਕਾਫੀ ਕੁਝ ਕਰਨ ਦੀ ਲੋੜ ਹੈ। ਚੀਨ ਦੀ ਇਹ ਪ੍ਰਣਾਲੀ ਪਲੇਟਫਾਰਮ ਦੇ ਨੈੱਟਵਰਕ, ਜਹਾਜ਼, ਉਪਗ੍ਰਹਿ ਅਤੇ ਪਾਣੀ ਅੰਦਰ ਸਥਿਤ ਗਲਾਈਡਰਸ 'ਤੇ ਆਧਾਰਿਤ ਹੈ। ਇਸ ਦੇ ਜ਼ਰੀਏ ਦੱਖਣੀ ਚੀਨ ਸਾਗਰ, ਪੱਛਮੀ ਪ੍ਰਸ਼ਾਂਤ ਅਤੇ ਹਿੰਦ ਮਹਾਸਾਗਰ ਤੋਂ ਅੰਕੜੇ ਇੱਕਠੇ ਕੀਤੇ ਜਾਂਦੇ ਹਨ।
ਇਟਲੀ: ਸਾਲ 2018 ਨੂੰ ਜੀ ਆਇਆ ਕਹਿਣ ਲਈ ਕਰਵਾਏ ਗਏ ਸਮਾਗਮ
NEXT STORY