ਕਾਬੁਲ(ਏਜੰਸੀ)— ਅਫਗਾਨਿਸਤਾਨ ਦੇ ਪੱਛਮੀ ਇਲਾਕਿਆਂ 'ਚ ਅੱਤਵਾਦੀ ਸੰਗਠਨ ਤਾਲਿਬਾਨ ਨੇ ਸੁਰੱਖਿਆ ਕਾਫਲੇ 'ਤੇ ਸੋਮਵਾਰ ਨੂੰ ਹਮਲਾ ਕਰ ਦਿੱਤਾ, ਜਿਸ 'ਚ 22 ਪੁਲਸ ਅਧਿਕਾਰੀ ਮਾਰੇ ਗਏ ਅਤੇ 5 ਹੋਰ ਜ਼ਖਮੀ ਹੋ ਗਏ। ਸਥਾਨਕ ਮੀਡੀਆ ਨੇ ਇਹ ਜਾਣਕਾਰੀ ਦਿੱਤੀ।
ਇਕ ਖਬਰ ਏਜੰਸੀ ਮੁਤਾਬਕ ਤਾਲਿਬਾਨ ਅੱਤਵਾਦੀਆਂ ਵਲੋਂ ਨਿਸ਼ਾਨਾ ਲਗਾ ਕੇ ਕੀਤੇ ਗਏ ਇਸ ਹਮਲੇ 'ਚ 22 ਪੁਲਸ ਅਧਿਕਾਰੀਆਂ ਦੀ ਘਟਨਾ ਸਥਾਨ 'ਤੇ ਮੌਤ ਹੋ ਗਈ। ਜ਼ਖਮੀ 5 ਅਧਿਕਾਰੀਆਂ ਨੂੰ ਨੇੜੇ ਦੇ ਹਸਪਤਾਲ 'ਚ ਭਰਤੀ ਕਰਾਇਆ ਗਿਆ ਹੈ। ਸੁਰੱਖਿਆ ਫੌਜ ਨੂੰ ਘਟਨਾ ਵਾਲੇ ਸਥਾਨ ਤੋਂ ਰਵਾਨਾ ਕੀਤਾ ਗਿਆ ਹੈ। ਅਜੇ ਤਕ ਕਿਸੇ ਵੀ ਸੰਗਠਨ ਨੇ ਹਮਲੇ ਦੀ ਜ਼ਿੰਮੇਵਾਰੀ ਨਹੀਂ ਲਈ। ਤਾਲਿਬਾਨ ਵਲੋਂ ਵੀ ਕੋਈ ਜਵਾਬ ਨਹੀਂ ਆਇਆ।
ਚੀਨ 'ਚ ਪਹਿਲੀ ਵਾਰ ਜੀਨਸ 'ਚ ਤਬਦੀਲੀ ਕਰ ਬੱਚਿਆਂ ਦੇ ਜਨਮ ਦਾ ਦਾਅਵਾ
NEXT STORY