ਬੀਜਿੰਗ (ਭਾਸ਼ਾ)— ਚੀਨ ਦੇ ਇਕ ਖੋਜ ਕਰਤਾ ਨੇ ਦਾਅਵਾ ਕੀਤਾ ਹੈ ਕਿ ਉਸ ਨੇ ਦੁਨੀਆ ਦੇ ਪਹਿਲੇ ਅਜਿਹੇ ਬੱਚਿਆਂ ਨੂੰ ਪੈਦਾ ਕਰਨ ਵਿਚ ਭੂਮਿਕਾ ਨਿਭਾਈ ਹੈ ਜਿਨ੍ਹਾਂ ਦੇ ਜੀਨਸ ਵਿਚ ਤਬਦੀਲੀ ਕੀਤੀ ਗਈ ਹੈ। ਉਸ ਨੇ ਦੱਸਿਆ ਕਿ ਇਸ ਮਹੀਨੇ ਪੈਦਾ ਹੋਈਆਂ ਜੁੜਵਾਂ ਬੱਚੀਆਂ ਦੇ ਡੀ.ਐੱਨ.ਏ. ਇਕ ਨਵੇਂ ਪ੍ਰਭਾਵਸ਼ਾਲੀ ਤਰੀਕੇ ਨਾਲ ਬਦਲਣ ਵਿਚ ਸਫਲਤਾ ਹਾਸਲ ਕੀਤੀ ਹੈ, ਜਿਸ ਨਾਲ ਨਵੇਂ ਸਿਰੇ ਤੋਂ ਜੀਵਨ ਨੂੰ ਲਿਖਿਆ ਜਾ ਸਕਦਾ ਹੈ। ਜੇ ਇਹ ਗੱਲ ਸਹੀ ਹੈ ਤਾਂ ਵਿਗਿਆਨ ਦੇ ਖੇਤਰ ਵਿਚ ਇਹ ਇਕ ਵੱਡਾ ਕਦਮ ਹੋਵੇਗਾ।
ਇਕ ਅਮਰੀਕੀ ਵਿਗਿਆਨੀ ਨੇ ਕਿਹਾ ਕਿ ਉਸ ਨੇ ਚੀਨ ਵਿਚ ਹੋਈ ਇਸ ਖੋਜ ਕੰਮ ਵਿਚ ਹਿੱਸਾ ਲਿਆ। ਅਮਰੀਕਾ ਵਿਚ ਇਸ ਤਰ੍ਹਾਂ ਦੀ ਜੀਨ-ਤਬਦੀਲੀ ਪਾਬੰਦੀਸ਼ੁਦਾ ਹੈ ਕਿਉਂਕਿ ਡੀ.ਐੱਨ.ਏ. ਵਿਚ ਤਬਦੀਲੀ ਆਉਣ ਵਾਲੀਆਂ ਪੀੜ੍ਹੀਆਂ ਤੱਕ ਆਪਣਾ ਅਸਰ ਪਹੁੰਚਾਏਗੀ ਅਤੇ ਹੋਰ ਜੀਨਸ ਨੂੰ ਨੁਕਸਾਨ ਪਹੁੰਚਣ ਦਾ ਖਤਰਾ ਹੁੰਦਾ ਹੈ। ਮੁੱਖ ਧਾਰਾ ਵਿਚ ਕਈ ਵਿਗਿਆਨੀ ਸੋਚਦੇ ਹਨ ਕਿ ਇਸ ਤਰ੍ਹਾਂ ਦਾ ਪ੍ਰਯੋਗ ਕਰਨਾ ਬਹੁਤ ਅਸੁਰੱਖਿਅਤ ਹੈ ਅਤੇ ਕੁਝ ਨੇ ਇਸ ਸਬੰਧ ਵਿਚ ਚੀਨ ਤੋਂ ਆਈ ਖਬਰ ਦੀ ਨਿੰਦਾ ਕੀਤੀ।
ਸ਼ੇਨਝਾਨ ਦੇ ਖੋਜ ਕਰਤਾ ਹੀ ਜ਼ਿਆਨਕੁਈ ਨੇ ਕਿਹਾ ਕਿ ਉਨ੍ਹਾਂ ਨੇ 7 ਜੋੜਿਆਂ ਦੇ ਬਾਂਝਪਨ ਦੇ ਇਲਾਜ ਦੌਰਾਨ ਭਰੂਣਾਂ ਨੂੰ ਬਦਲਿਆ, ਜਿਸ ਵਿਚ ਹਾਲੇ ਤੱਕ ਇਕ ਮਾਮਲੇ ਵਿਚ ਸੰਤਾਨ ਦੇ ਜਨਮ ਲੈਣ ਵਿਚ ਇਹ ਨਤੀਜਾ ਸਾਹਮਣੇ ਆਇਆ। ਉਨ੍ਹਾਂ ਨੇ ਕਿਹਾ ਕਿ ਉਨ੍ਹਾਂ ਦਾ ਉਦੇਸ਼ ਕਿਸੇ ਜੈਨੇਟਿਕ ਬੀਮਾਰੀ ਦਾ ਇਲਾਜ ਜਾਂ ਉਸ ਦੀ ਰੋਕਥਾਮ ਕਰਨਾ ਨਹੀਂ ਹੈ ਸਗੋਂ ਐੱਚ.ਆਈ.ਵੀ. ਏਡਸ ਵਾਇਰਸ ਨਾਲ ਭਵਿੱਖ ਵਿਚ ਇਨਫੈਕਸ਼ਨ ਦੀ ਸਮਰੱਥਾ ਦੀ ਕਾਢ ਕੱਢਣਾ ਹੈ ਜੋ ਲੋਕਾਂ ਕੋਲ ਕੁਦਰਤੀ ਤੌਰ 'ਤੇ ਹੋਵੇ। ਜ਼ਿਆਨਕਈ ਨੇ ਕਿਹਾ ਕਿ ਇਸ ਪ੍ਰਯੋਗ ਵਿਚ ਸ਼ਾਮਲ ਮਾਤਾ-ਪਿਤਾ ਨੇ ਆਪਣੀ ਪਛਾਣ ਗੁਪਤ ਰੱਖੀ ਅਤੇ ਇੰਟਰਵਿਊ ਦੇਣ ਤੋਂ ਇਨਕਾਰ ਕਰ ਦਿੱਤਾ। ਉਨ੍ਹਾਂ ਨੇ ਕਿਹਾ ਕਿ ਉਹ ਇਹ ਵੀ ਨਹੀਂ ਦੱਸਣਗੇ ਕਿ ਉਹ ਕਿੱਥੇ ਰਹਿੰਦੇ ਹਨ ਅਤੇ ਉਨ੍ਹਾਂ ਨੇ ਇਹ ਪ੍ਰਯੋਗ ਕਿੱਥੇ ਕੀਤਾ।
ਭਾਵੇਂਕਿ ਖੋਜ ਕਰਤਾ ਦੇ ਇਸ ਦਾਅਵੇ ਦੀ ਸੁਤੰਤਰ ਰੂਪ ਵਿਚ ਕੋਈ ਪੁਸ਼ਟੀ ਨਹੀਂ ਹੋ ਸਕੀ ਹੈ ਅਤੇ ਇਸ ਦਾ ਪ੍ਰਕਾਸ਼ਨ ਕਿਸੇ ਪਤੱਰਿਕਾ ਵਿਚ ਵੀ ਨਹੀਂ ਹੋਇਆ ਹੈ ਜਿੱਥੇ ਹੋਰ ਮਾਹਰਾਂ ਨੇ ਇਸ 'ਤੇ ਆਪਣੀ ਮੋਹਰ ਲਗਾਈ ਹੋਵੇ। ਉਨ੍ਹਾਂ ਨੇ ਮੰਗਲਵਾਰ ਨੂੰ ਸ਼ੁਰੂ ਹੋ ਰਹੇ ਜੀਨ-ਐਡੀਟਿੰਗ ਦੇ ਇਕ ਅੰਤਰਰਾਸ਼ਟਰੀ ਸੰਮੇਲਨ ਦੇ ਆਯੋਜਕ ਨਾਲ ਸੋਮਵਾਰ ਨੂੰ ਹਾਂਗਕਾਂਗ ਵਿਚ ਹੋਈ ਗੱਲਬਾਤ ਵਿਚ ਇਸ ਦਾ ਖੁਲਾਸਾ ਕੀਤਾ। ਇਸ ਤੋਂ ਪਹਿਲਾਂ ਇਕ ਹੋਰ ਸਮਾਚਾਰ ਏਜੰਸੀ ਨੂੰ ਦਿੱਤੇ ਵਿਸ਼ੇਸ਼ ਇੰਟਰਵਿਊ ਵਿਚ ਵੀ ਇਹੀ ਦਾਅਵਾ ਕੀਤਾ ਗਿਆ। ਉਨ੍ਹਾਂ ਨੇ ਕਿਹਾ,''ਮੈਂ ਪੂਰੀ ਮਜ਼ਬੂਤੀ ਨਾਲ ਇਸ ਜ਼ਿੰਮੇਵਾਰੀ ਨੂੰ ਮਹਿਸੂਸ ਕਰਦਾ ਹਾਂ ਕਿ ਇਹ ਪ੍ਰਯੋਗ ਸਿਰਫ ਪਹਿਲਾ ਨਾ ਰਹੇ ਸਗੋਂ ਇਕ ਉਦਾਹਰਣ ਬਣੇ।'' ਇਸ ਤਰ੍ਹਾਂ ਦੇ ਵਿਗਿਆਨ ਨੂੰ ਇਜਾਜ਼ਤ ਦੇਣ ਜਾਂ ਰੋਕ ਦੇਣ ਦੇ ਸਬੰਧ ਵਿਚ ਜ਼ਿਆਨਕਈ ਨੇ ਕਿਹਾ ਕਿ ਭਵਿੱਖ ਦੇ ਬਾਰੇ ਵਿਚ ਸਮਾਜ ਫੈਸਲਾ ਕਰੇਗਾ। ਕੁਝ ਵਿਗਿਆਨੀ ਇਸ ਖਬਰ ਨੂੰ ਸੁਣ ਕੇ ਹੈਰਾਨ ਸਨ ਅਤੇ ਉਨ੍ਹਾਂ ਨੇ ਇਸ ਪ੍ਰਯੋਗ ਦੀ ਨਿੰਦਾ ਕੀਤੀ।
ਰੂਸ ਨੇ ਯੁਕਰੇਨ ਦੇ 3 ਜਹਾਜ਼ਾਂ 'ਤੇ ਕੀਤਾ ਕਬਜ਼ਾ
NEXT STORY