ਲੰਡਨ— ਬ੍ਰਿਟੇਨ ਦੇ ਹਥਿਆਰਬੰਦ ਫੌਜ ਦੇ ਕਰਮਚਾਰੀਆਂ ਨੇ ਦੇਸ਼ ਦੇ ਹਿੰਦੂ ਭਾਈਚਾਰੇ ਨਾਲ ਰੱਖੜੀ ਦਾ ਤਿਉਹਾਰ ਮਨਾਇਆ ਹੈ। ਯੂ.ਕੇ. ਹਥਿਆਰਬੰਦ ਫੌਜ ਹਿੰਦੂ ਨੈੱਟਵਰਕ ਨੇ ਰੱਖੜੀ ਸੰਬੰਧੀ ਕਈ ਪ੍ਰੋਗਰਾਮਾਂ ਦਾ ਪ੍ਰਬੰਧ ਕੀਤਾ। ਲੰਡਨ 'ਚ ਰੱਖਿਆ ਮੰਤਰਾਲੇ ਨੇ 7 ਅਗਸਤ ਨੂੰ ਇਹ ਤਿਉਹਾਰ ਮਨਾਇਆ। ਇਸ ਤੋਂ ਇਲਾਵਾ ਨਿਊਕੈਸਲ, ਸਵੀਡਨ, ਲਿਵਰਪੂਲ ਅਤੇ ਲੰਡਨ ਦੇ ਕਈ ਮੰਦਰਾਂ 'ਚ ਲੋਕ ਮੱਥਾ ਟੇਕਣ ਗਏ।
ਬ੍ਰਿਟੇਨ ਦੇ ਰੱਖਿਆ ਮੰਤਰੀ ਅਰਲ ਹੋਵੇ ਨੇ ਦੱਸਿਆ,''ਅਸੀਂ ਇਕ-ਦੂਜੇ ਨੂੰ ਰੰਗ-ਬਿਰੰਗੀਆਂ ਰੱਖੜੀਆਂ ਬੰਨ੍ਹੀਆਂ। ਇਸ ਤਰ੍ਹਾਂ ਅਸੀਂ ਹਿੰਦੂ ਭਾਈਚਾਰੇ ਅਤੇ ਸੁਰੱਖਿਆ ਫੌਜ ਨੂੰ ਇਕੱਠੇ ਜੋੜਨ ਵਾਲੇ ਸੰਬੰਧਾਂ ਨੂੰ ਯਾਦ ਦਿਲਾਉਂਦੇ ਹਨ। ਆਪਣੀ ਸੁਰੱਖਿਆ ਲਈ ਸਾਨੂੰ ਜ਼ਰੂਰ ਇਕੱਠੇ ਹੋਣਾ ਚਾਹੀਦਾ ਹੈ।'' ਉਨ੍ਹਾਂ ਲੋਕਾਂ ਬਾਰੇ ਵੀ ਗੱਲ ਕਰਨੀ ਚਾਹੀਦੀ ਹੈ ਜੋ ਸਹਿਣਸ਼ੀਲਤਾ ਅਤੇ ਨਿਰਪੱਖਤਾ 'ਚ ਯਕੀਨ ਰੱਖਦੇ ਹਨ।
ਲੰਡਨ ਸਥਿਤ ਰੱਖਿਆ ਮੰਤਰਾਲੇ 'ਚ ਰੱਖਿਆ ਮੰਤਰਾਲੇ ਦੇ ਕਰਮਚਾਰੀਆਂ ਅਤੇ ਸਿਵਲ ਸੇਵਕਾਂ ਦੇ ਗੁੱਟ 'ਤੇ ਰੱਖੜੀ ਬੰਨ੍ਹੀ। 'ਹਿੰਦੂ ਕੌਂਸਲ ਯੂ.ਕੇ. ਫੋਰਮ ਆਫ ਬ੍ਰਿਟੇਨ' ਸਮੇਤ ਵੱਖ-ਵੱਖ ਭਾਈਚਾਰੇ ਸੰਗਠਨਾਂ ਦੇ ਮੈਂਬਰਾਂ ਨੇ ਇਕੱਠੇ ਹੋ ਕੇ ਇਹ ਤਿਉਹਾਰ ਮਨਾਇਆ। ਇਸ ਦੇ ਨਾਲ ਹੀ 'ਚੀਫ ਆਫ ਡਿਫੈਂਸ ਪੀਪਲ' ਦੇ ਲੈਫਟੀਨੇਟ ਜਨਰਲ ਰਿਚਰਡ ਗੁਨੀ ਵੀ ਸਨ। ਰੱਖਿਆ ਮੰਤਰਾਲੇ ਦੇ ਬਿਆਨ ਮੁਤਾਬਕ ਹਿੰਦੂਆਂ ਨੇ ਸਮੇਂ-ਸਮਂ 'ਤੇ ਬ੍ਰਿਟੇਨ ਦੀ ਰੱਖਿਆ 'ਚ ਯੋਗਦਾਨ ਪਾਇਆ ਹੈ। ਪਹਿਲੇ ਵਿਸ਼ਵ ਯੁੱਧ ਦੌਰਾਨ ਪੌਣੇ ਦੋ ਲੱਖ ਹਿੰਦੂਆਂ ਨੂੰ ਵਿਦੇਸ਼ਾਂ 'ਚ ਤਾਇਨਾਤ ਕੀਤਾ ਗਿਆ ਸੀ । ਦੂਜੇ ਵਿਸ਼ਵ ਯੁੱਧ 'ਚ 1.25 ਲੱਖ ਹਿੰਦੂਆਂ ਨੇ ਜਿੱਤ ਪ੍ਰਾਪਤ ਕਰਨ 'ਚ ਵੱਡੀ ਭੂਮਿਕਾ ਨਿਭਾਈ ਸੀ।
ਪ੍ਰਮਾਣੂ ਹਥਿਆਰਾਂ 'ਤੇ ਪਾਬੰਦੀ ਨਾਲ ਜੁੜੇ ਸਮਝੌਤੇ ਕਾਰਨ ਅਸੀਂ ਨਹੀਂ ਬਨ੍ਹੇ : ਪਾਕਿਸਤਾਨ
NEXT STORY