ਵਾਸ਼ਿੰਗਟਨ/ਸਿਡਨੀ (ਭਾਸ਼ਾ): ਅਮਰੀਕਾ ਅਤੇ ਆਸਟ੍ਰੇਲੀਆ ਕਵਾਡ ਸਹਿਯੋਗ ਜ਼ਰੀਏ ਹੋਰ ਜ਼ਿਆਦਾ ਕੰਮ ਕਰਨਾ ਚਾਹੁੰਦੇ ਹਨ। ਦੋਹਾਂ ਦੇਸ਼ਾਂ ਦੇ ਉੱਚ ਡਿਪਲੋਮੈਟਾਂ ਨੇ ਆਪਣੀ ਗੱਲਬਾਤ ਵਿਚ ਚੀਨ 'ਤੇ ਚਰਚਾ ਕਰਨ ਮਗਰੋਂ ਇੱਥੇ ਇਹ ਜਾਣਕਾਰੀ ਦਿੱਤੀ। ਅਮਰੀਕਾ ਦੇ ਵਿਦੇਸ਼ ਮੰਤਰੀ ਟੋਨੀ ਬਲਿੰਕਨ ਨੇ ਇੱਥੇ ਆਈ ਆਸਟ੍ਰੇਲੀਆ ਦੀ ਵਿਦੇਸ਼ ਮੰਤਰੀ ਮਾਰਿਸ ਪੈਨੇ ਨਾਲ ਵੀਰਵਾਰ ਨੂੰ ਇਕ ਸੰਯੁਕਤ ਪੱਤਰਕਾਰ ਸੰਮੇਲਨ ਵਿਚ ਕਿਹਾ,''ਮੁਕਤ ਅਤੇ ਖੁੱਲ੍ਹੇ ਹਿੰਦ-ਪ੍ਰਸ਼ਾਂਤ ਖੇਤਰ ਦੀ ਸਾਂਝੀ ਸੋਚ ਨੂੰ ਅੱਗੇ ਵਧਾਉਣ ਦੀ ਖਾਤਿਰ ਅਸੀਂ ਭਾਰਤ ਅਤੇ ਜਾਪਾਨ ਨਾਲ ਮਿਲ ਕੇ ਕੰਮ ਕਰ ਰਹੇ ਹਾਂ।''
ਉਹਨਾਂ ਨੇ ਕਿਹਾ,''ਅਸੀਂ ਵੱਡੀਆਂ, ਜਟਿਲ ਚੁਣੌਤੀਆਂ ਨਾਲ ਨਜਿੱਠ ਰਹੇ ਹਾਂ ਜਿਵੇਂ ਕਿ ਪੂਰਬ ਅਤੇ ਦੱਖਣ ਚੀਨ ਸਾਗਰ ਵਿਚ ਅੰਤਰਰਾਸ਼ਟਰੀ ਨਿਯਮਾਂ ਦਾ ਪਾਲਣ ਯਕੀਨੀ ਕਰਨਾ ਅਤੇ ਐਂਟੀ ਕੋਵਿਡ ਟੀਕਿਆਂ ਦੀ ਦੁਨੀਆ ਭਰ ਵਿਚ ਸੁਰੱਖਿਅਤ ਅਤੇ ਪ੍ਰਭਾਵੀ ਪਹੁੰਚ ਬਣਾਉਣਾ।'' ਬਲਿੰਕਨ ਨੇ ਕਿਹਾ,''ਰਾਸ਼ਟਰਪਤੀ ਜੋਅ ਬਾਈਡੇਨ ਨੇ ਮਾਰਚ ਵਿਚ ਕਵਾਡ ਦੇ ਪਹਿਲੇ ਸਿਖਰ ਸੰਮਲੇਨ ਦਾ ਆਯੋਜਨ ਕਰਕੇ ਮਾਣ ਮਹਿਸੂਸ ਕੀਤਾ। ਅਸੀਂ ਆਉਣ ਵਾਲੇ ਮਹੀਨਿਆਂ ਅਤੇ ਸਾਲਾਂ ਵਿਚ ਆਪਣੇ ਸਾਥੀਆਂ ਦੇ ਸਹਿਯੋਗ ਨਾਲ ਹੋਰ ਜ਼ਿਆਦਾ ਕੰਮ ਕਰਨ ਲਈ ਉਤਸ਼ਾਹਿਤ ਹਾਂ।''
ਪੜ੍ਹੋ ਇਹ ਅਹਿਮ ਖਬਰ- ਭਾਰਤ ਨੂੰ 'ਘਟੀਆ ਕਵਾਲਿਟੀ' ਦੇ ਆਕਸੀਜਨ ਕੰਸਨਟ੍ਰੇਟਰ ਭੇਜ ਰਿਹਾ ਚੀਨ, ਕੀਮਤ ਵੀ ਲੈ ਰਿਹਾ ਵੱਧ
ਜ਼ਿਕਰਯੋਗ ਹੈ ਕਿ ਕਵਾਡੀਲੇਟਰਲ ਸਿਕਓਰਿਟੀ ਡਾਇਲਾਗ ਨੂੰ ਸੰਖੇਪ ਵਿਚ ਕਵਾਡ ਕਿਹਾ ਜਾਂਦਾ ਹੈ। ਇਸ ਦਾ ਗਠਨ ਸਾਲ 2007 ਵਿਚ ਕੀਤਾ ਗਿਆ ਸੀ। ਇਸ ਵਿਚ ਭਾਰਤ, ਜਾਪਾਨ, ਅਮਰੀਕਾ ਅਤੇ ਆਸਟ੍ਰੇਲੀਆ ਸ਼ਾਮਲ ਹਨ। ਪੈਨੇ ਨੇ ਕਿਹਾ ਕਿ ਆਸਟ੍ਰੇਲੀਆ ਦੇ ਚੀਨ ਨਾਲ ਸੰਬੰਧਾਂ 'ਤੇ ਗੱਲਬਾਤ ਕੀਤੀ ਗਈ। ਉਹਨਾਂ ਨੇ ਕਿਹਾ,''ਚੀਨ ਨਾਲ ਆਸਟ੍ਰੇਲੀਆ ਰਚਨਾਤਮਕ ਸੰਬੰਧ ਚਾਹੁੰਦਾ ਹੈ। ਅਸੀਂ ਗੱਲਬਾਤ ਮੁੜ ਸ਼ੁਰੂ ਕਰਨ ਲਈ ਕਿਸੇ ਵੀ ਸਮੇਂ ਤਿਆਰ ਹਾਂ।'' ਚੀਨ ਨਾਲ ਵਿਗੜਦੇ ਵਪਾਰ ਅਤੇ ਹੋਰ ਵਿਵਾਦਾਂ ਵਿਚ ਆਸਟ੍ਰੇਲੀਆ ਨਾਲ ਖੜ੍ਹੇ ਰਹਿਣ ਦੀ ਅਪੀਲ ਕਰਦਿਆਂ ਬਲਿੰਕਨ ਨੇ ਕਿਹਾ,''ਮੈਂ ਇਹ ਦੁਹਰਾਉਂਦਾ ਹਾਂ ਕਿ ਅਮਰੀਕਾ, ਆਸਟ੍ਰੇਲੀਆ ਨੂੰ ਇਕੱਲਾ ਨਹੀਂ ਛੱਡੇਗਾ।ਖਾਸ ਤੌਰ 'ਤੇ ਚੀਨ ਵੱਲੋਂ ਆਰਥਿਕ ਦਬਾਅ ਦੇ ਮਾਮਲੇ ਵਿਚ।'' ਪੈਨੇ ਨੇ ਇਸ ਸਮਰਥਨ ਦਾ ਸਵਾਗਤ ਕੀਤਾ। ਦੋਹਾਂ ਨੇਤਾਵਾਂ ਨੇ ਸੰਯੁਕਤ ਰੂਪ ਨਾਲ ਮਿਆਂਮਾਰ ਦੀ ਸੈਨਾ ਤੋਂ ਲੋਕਤੰਤਰੀ ਰੂਪ ਨਾਲ ਚੁਣੀ ਸਰਕਾਰ ਨੂੰ ਸੈਨਾ ਵਿਚ ਪਰਤਣ ਦੇਣ ਦੀ ਅਪੀਲ ਕੀਤੀ।
ਨੋਟ- ਅਮਰੀਕਾ ਅਤੇ ਆਸਟ੍ਰੇਲੀਆ ਕਵਾਡ ਸਹਿਯੋਗ ਜ਼ਰੀਏ ਹੋਰ ਜ਼ਿਆਦਾ ਕੰਮ ਕਰਨਾ ਚਾਹੁੰਦੇ ਹਨ, ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।
ਇਟਲੀ : ਭਾਰਤੀ ਭਾਈਚਾਰੇ ਦੀਆਂ ਕੋਰੋਨਾ ਰਿਪੋਰਟਾਂ ਆਈਆਂ ਨੈਗੇਟਿਵ
NEXT STORY