ਨਿਊਯਾਰਕ : ਕੋਰੋਨਾ ਵਾਇਰਸ ਨੂੰ ਲੈ ਕੇ ਅਮਰੀਕੀ ਸਿਆਸਤਦਾਨਾਂ ਨੇ ਵਿਸ਼ਵ ਸਿਹਤ ਸੰਗਠਨ (WHO) ਦੇ ਡਾਇਰੈਕਟਰ ਜਨਰਲ ਟੇਡ੍ਰੋਸ ਅਧਾਨੋਮ ਘੇਬ੍ਰਿਯੇਸੁਸ ਦੇ ਅਸਤੀਫੇ ਦੀ ਮੰਗ ਕੀਤੀ ਹੈ। ਕੋਰੋਨਾ ਨੂੰ ਲੈ ਕੇ ਚੀਨ ਨੇ ਜੋ ਵੀ ਜਵਾਬ ਦਿੱਤਾ WHO ਨੇ ਉਸ ਨੂੰ ਹੀ ਮੰਨ ਲਿਆ। ਇਸ ਨੂੰ ਲੈ ਕੇ WHO 'ਤੇ ਦਬਾਅ ਵੱਧ ਰਿਹਾ ਹੈ ਕਿ ਟੇਡ੍ਰੋਸ ਅਸਤੀਫਾ ਦੇਣ। ਵਿਸ਼ਵ ਸਿਹਤ ਸੰਗਠਨ ਵਲੋਂ ਕੋਰੋਨਾ ਵਾਇਰਸ ਨੂੰ ਮਹਾਮਾਰੀ ਐਲਾਨਣ ਵਿਚ ਕਾਫੀ ਲੰਬਾ ਸਮਾਂ ਲੱਗਾ। 11 ਮਾਰਚ ਨੂੰ WHO ਦੇ ਡਾਇਰੈਕਟਰ ਜਨਰਲ ਨੇ ਕੋਵਿਡ-19 ਨੂੰ ਮਹਾਮਾਰੀ ਘੋਸ਼ਿਤ ਕੀਤਾ।
ਕੋਰੋਨਾ ਵਾਇਰਸ ਨੂੰ ਲੈ ਕੇ ਚੀਨ ਦੀ ਕਮਿਊਨਿਸਟ ਸਰਕਾਰ 'ਤੇ ਭਰੋਸਾ ਕਰਨ ਲਈ ਅਮਰੀਕੀ ਨੇਤਾ ਸਿਹਤ ਸੰਗਠਨ ਦੇ ਮੁਖੀ 'ਤੇ ਸਵਾਲ ਚੁੱਕ ਰਹੇ ਹਨ। ਕਈ ਪੱਛਮੀ ਦੇਸ਼ਾਂ ਦੇ ਮਾਹਰਾਂ ਦਾ ਕਹਿਣਾ ਹੈ ਕਿ ਕੋਰੋਨਾ ਨੂੰ ਲੈ ਕੇ ਚੀਨ ਸਹੀ ਅੰਕੜਾ ਪੇਸ਼ ਨਹੀਂ ਕਰ ਰਿਹਾ। ਅਮਰੀਕਾ ਦੇ ਰੀਪਬਲਿਕਨ ਸੈਨੇਟਰ ਮਾਰਥਾ ਮੈਕਸੈਲੀ ਨੇ ਕਿਹਾ ਕਿ ਸੰਗਠਨ ਮੁਖੀ ਟੇਡ੍ਰੋਸ ਨੂੰ ਚੀਨ ਦੇ ਕਵਰ-ਅਪ ਲਈ ਅਸਤੀਫਾ ਦੇਣਾ ਚਾਹੀਦਾ ਹੈ। ਉਨ੍ਹਾਂ ਨੇ ਕਿਹਾ ਕਿ ਚੀਨ ਵਲੋਂ ਪਾਰਦਰਸ਼ਤਾ ਨਾ ਰੱਖਣ ਲਈ ਕੁੱਝ ਹੱਦ ਤੱਕ ਵਿਸ਼ਵ ਸਿਹਤ ਸੰਗਠਨ ਦੇ ਮੁਖੀ ਵੀ ਦੋਸ਼ੀ ਹਨ।
ਦੁਨੀਆ ਨੂੰ ਧੋਖਾ ਦਿੱਤਾ...
ਵਿਸ਼ਵ ਸਿਹਤ ਸੰਗਠਨ ਦੇ ਮੁਖੀ ਟੇਡ੍ਰੋਸ 55 ਸਾਲ ਦੇ ਹਨ ਅਤੇ ਈਥੋਪੀਆ ਦੇ ਰਹਿਣ ਵਾਲੇ ਹਨ। ਟ੍ਰੇਡੋਸ ਨੂੰ ਲੈ ਕੇ ਸੈਨੇਟਰ ਮੈਕਸੈਲੀ ਨੇ ਕਿਹਾ ਕਿ ਉਨ੍ਹਾਂ ਨੇ ਦੁਨੀਆ ਨੂੰ ਧੋਖਾ ਦਿੱਤਾ ਹੈ। ਇੰਨਾ ਹੀ ਨਹੀਂ ਟੇਡ੍ਰੋਸ ਨੇ ਕੋਰੋਨਾ ਵਾਇਰਸ ਦੇ ਰਿਸਪਾਂਸ ਨੂੰ ਲੈ ਕੇ ਚੀਨ ਦੀ ਪਾਰਦਰਸ਼ਤਾ ਦੀ ਸਿਫਤ ਵੀ ਕੀਤੀ ਸੀ।
ਮੈਕਸਲੀ ਨੇ ਕਿਹਾ ਕਿ ਉਨ੍ਹਾਂ ਨੇ ਕਦੇ ਕਿਸੇ ਕਮਿਊਨਿਸਟ 'ਤੇ ਭਰੋਸਾ ਨਹੀਂ ਕੀਤਾ ਅਤੇ ਚੀਨੀ ਸਰਕਾਰ ਨੇ ਆਪਣੇ ਦੇਸ਼ ਵਿਚ ਪੈਦਾ ਹੋਏ ਵਾਇਰਸ ਨੂੰ ਲੁਕੋ ਕੇ ਰੱਖਿਆ, ਇਸੇ ਕਾਰਨ ਅਮਰੀਕਾ ਸਣੇ ਪੂਰੀ ਦੁਨੀਆ ਵਿਚ ਮੌਤਾਂ ਹੋਈਆਂ। ਇਸ ਲਈ ਟੇਡ੍ਰੋਸ ਨੂੰ ਅਸਤੀਫਾ ਦੇਣਾ ਚਾਹੀਦਾ ਹੈ।
ਕਿਹਾ ਯਾਤਰਾ 'ਤੇ ਪਾਬੰਦੀ ਅਜੇ ਨਹੀਂ ਜ਼ਰੂਰੀ....
ਡੇਲੀ ਮੇਲ ਦੀ ਰਿਪੋਰਟ ਮੁਤਾਬਕ ਫਰਵਰੀ ਵਿਚ ਜਦ ਚੀਨ ਵਿਚ 17,238 ਪੀੜਤਾਂ ਦੇ ਮਾਮਲੇ ਸਾਹਮਣੇ ਆ ਗਏ ਸਨ ਅਤੇ 351 ਲੋਕਾਂ ਦੀ ਮੌਤ ਹੋ ਚੁੱਕੀ ਸੀ ਤਦ ਟੇਡ੍ਰੋਸ ਨੇ ਕਿਹਾ ਸੀ ਕਿ ਯਾਤਰਾ 'ਤੇ ਰੋਕ ਲਗਾਉਣ ਦੀ ਜ਼ਰੂਰਤ ਨਹੀਂ ਹੈ। ਜੇਕਰ ਉਸ ਸਮੇਂ ਹੀ ਰੋਕ ਲੱਗ ਜਾਂਦੀ ਤਾਂ ਕੋਰੋਨਾ ਪੂਰੀ ਦੁਨੀਆ ਲਈ ਸਿਰਦਰਦੀ ਨਾ ਬਣਦਾ। ਕੁੱਝ ਲੋਕਾਂ ਦਾ ਦੋਸ਼ ਹੈ ਕਿ ਚੀਨ ਵਿਚ ਮੌਤਾਂ ਦਾ ਅੰਕੜਾ 40 ਹਜ਼ਾਰ ਤੋਂ ਵੱਧ ਹੋ ਸਕਦਾ ਹੈ ਪਰ ਚੀਨ ਨੇ ਅਧਿਕਾਰਕ ਤੌਰ 'ਤੇ 3,335 ਲੋਕਾਂ ਦੀ ਮੌਤ ਦੀ ਹੀ ਗੱਲ ਆਖੀ ਹੈ।
ਜੇਕਰ ਭਾਰਤ ਨਹੀਂ ਦੇਵੇਗਾ 'ਹਾਈਡ੍ਰੋਕਸੀਕਲੋਰੋਕਵਿਨ' ਤਾਂ ਦੇਵਾਂਗੇ ਕਰਾਰਾ ਜਵਾਬ : ਟਰੰਪ
NEXT STORY