ਰੂਸ : ਪਹਿਲੇ ਸਮੇਂ ਵਿਚ ਵੱਡੇ ਪਰਿਵਾਰ ਦਾ ਚਲਣ ਸੀ ਪਰ ਅੱਜ ਕੱਲ੍ਹ ਦੇ ਨਵ-ਵਿਆਹੁਤਾ ਜੋੜੇ 1 ਜਾਂ 2 ਬੱਚੇ ਹੀ ਚਾਹੁੰਦੇ ਹਨ। ਹਾਲਾਂਕਿ ਇਸ ਜ਼ਮਾਨੇ ਵਿਚ ਵੀ ਕਈ ਲੋਕ ਅਜਿਹੇ ਹਨ ਜੋ ਜ਼ਿਆਦਾ ਤੋਂ ਜ਼ਿਆਦਾ ਬੱਚੇ ਪੈਦਾ ਕਰਨ ਦੀ ਖਾਹਿਸ਼ ਰੱਖਦੇ ਹਨ। ਅਜਿਹੀ ਹੀ ਖਾਹਿਸ਼ ਰੱਖਦੀ ਹੈ ਰੂਸ ਦੀ ਰਹਿਣ ਵਾਲੀ ਕ੍ਰਿਸਟੀਨਾ ਓਜਟਰਕ। ਕ੍ਰਿਸਟਿਨਾ ਅਜੇ ਸਿਰਫ਼ 23 ਸਾਲ ਦੀ ਹੈ ਅਤੇ ਇੰਨੀ ਘੱਟ ਉਮਰ ਵਿਚ ਉਹ 11ਵੇਂ ਬੱਚੇ ਦੀ ਮਾਂ ਬਣ ਗਈ ਹੈ। ਹਾਲਾਂਕਿ ਉਨ੍ਹਾਂ ਦੇ ਇਹ ਬੱਚੇ ਸੇਰੋਗੇਸੀ ਨਾਲ ਹੋਏ ਹਨ।
ਇਹ ਵੀ ਪੜ੍ਹੋ : ‘ਸ਼ੂਟਰ ਦਾਦੀ’ ਚੰਦਰੋ ਤੋਮਰ ਨੂੰ ਹੋਇਆ ਕੋਰੋਨਾ, ਹਸਪਤਾਲ ’ਚ ਦਾਖ਼ਲ
ਕ੍ਰਿਸਟੀਨਾ ਦਾ ਕਹਿਣਾ ਹੈ ਕਿ ਉਸ ਨੂੰ ਬੱਚਿਆਂ ਨਾਲ ਇੰਨਾ ਪਿਆਰ ਹੈ ਕਿ ਉਹ ਹਮੇਸ਼ਾ ਮਾਂ ਬਣਦੀ ਰਹਿਣਾ ਚਾਹੁੰਦੀ ਹੈ। ਉਸ ਦੀ ਖ਼ਾਹਿਸ਼ ਹੈ ਕਿ ਉਸ ਨੇ 105 ਬੱਚੇ ਹੋਣ। ਇਸ ਲਈ ਉਹ ਸੇਰੋਗੇਟ ਮਦਰ ਦੀ ਮਦਦ ਲੈ ਰਹੀ ਹੈ। ਕ੍ਰਿਸਟਿਨਾ ਮੁਤਾਬਕ ਉਸ ਨੇ 6 ਸਾਲ ਪਹਿਲਾਂ ਇਕ ਕੁੜੀ ਨੂੰ ਜਨਮ ਦਿੱਤਾ ਸੀ। ਉਸ ਦੇ ਬਾਅਦ ਉਨ੍ਹਾਂ ਨੇ ਬਾਕੀ ਬੱਚੇ ਸੇਰੋਗੇਸੀ ਦੀ ਮਦਦ ਨਾਲ ਕੀਤੇ।
ਇਹ ਵੀ ਪੜ੍ਹੋ : ਜ਼ਰੂਰਤ ਦੇ ਸਮੇਂ ਭਾਰਤ ਸਾਡੇ ਨਾਲ ਸੀ ਅਤੇ ਹੁਣ ਅਸੀਂ ਉਨ੍ਹਾਂ ਦੇ ਨਾਲ ਰਹਾਂਗੇ: ਬਾਈਡੇਨ
ਕ੍ਰਿਸਟਿਨਾ ਦੇ ਕਰੋੜਪਤੀ ਬਿਜਨੈਸਮੈਨ ਪਤੀ ਗਾਲਿਪ ਦੀ ਉਮਰ 56 ਸਾਲ ਹੈ। ਕ੍ਰਿਸਟੀਨਾ ਦੇ ਪਤੀ ਦਾ ਕਹਿਣਾ ਹੈ ਕਿ ਉਹ ਕ੍ਰਿਸਟੀਨਾ ਦੀ ਚਾਹਤ ਪੁਰੀ ਕਰਨਾ ਚਾਹੁੰਦੇ ਹਨ। ਗਾਲਿਪ ਦਾ ਕਹਿਣਾ ਹੈ ਕਿ ਉਨ੍ਹਾਂ ਕੋਲ ਪੈਸਿਆਂ ਦੀ ਕਮੀ ਨਹੀਂ ਹੈ ਇਸ ਲਈ ਕ੍ਰਿਸਟੀਨਾ ਜਿੰਨੇ ਬੱਚੇ ਚਾਹੁੰਦੇ ਹੀ ਹੈ ਉਹ ਸੇਰੋਗੇਸੀ ਨਾਲ ਪਾ ਸਕਦੀ ਹੈ।
ਇਹ ਵੀ ਪੜ੍ਹੋ : 5 ਪਾਬੰਦੀਆਂ ਲਗਾ ਕੇ ਕੋਰੋਨਾ ਦੀ ਦੂਸਰੀ ਲਹਿਰ ਤੋਂ ਇੰਝ ਉਭਰਿਆ ਬ੍ਰਿਟੇਨ
ਨੋਟ: ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ।
ਆਸਟ੍ਰੇਲੀਆ 'ਚ 50 ਸਾਲ ਤੋਂ ਘੱਟ ਉਮਰ ਵਾਲੇ ਸਿਹਤਮੰਦ ਲੋਕ ਵੀ ਲਗਵਾ ਰਿਹੈ ਫਾਈਜ਼ਰ ਵੈਕਸੀਨ
NEXT STORY