ਬ੍ਰਿਟੇਨ— ਬਕਿੰਘਮ ਪੈਲੇਸ ਦੇ ਬਾਹਰ ਇਕ ਯੁਵਾ ਨੇ ਚਾਕੂ ਨਾਲ ਹਮਲਾ ਕਰ ਕੇ 2 ਪੁਲਸਕਰਮੀਆਂ ਨੂੰ ਜਖ਼ਮੀ ਕਰ ਦਿੱਤਾ। ਜਖ਼ਮੀ ਪੁਲਸਕਰਮੀਆਂ ਦੇ ਹੱਥ ਵਿਚ ਮਾਮੂਲੀ ਸੱਟਾਂ ਆਈਆਂ ਹਨ। ਉਥੇ ਹੀ ਹਮਲਾਵਰ ਨੂੰ ਵੀ ਹੱਲਕੀ ਸੱਟ ਲੱਗੀ ਹੈ। ਪੁਲਸ ਅਨੁਸਾਰ ਹਮਲਾਵਰ ਦੀ ਉਮਰ 20 ਸਾਲ ਦੇ ਕਰੀਬ ਹੈ। ਪੁਲਸਕਰਮੀਆਂ ਨੇ ਉਸ ਦੇ ਹੱਥ 'ਚ ਇਕ ਵੱਡਾ ਚਾਕੂ ਦੇਖਿਆ ਜਿਸ ਤੋਂ ਬਾਅਦ ਉਹ ਉਸ ਨੂੰ ਗ੍ਰਿਫਤਾਰ ਕਰਨ ਗਏ, ਉਸੀ ਸਮੇਂ ਹਮਲਾਵਰ ਨੇ ਪੁਲਸਕਰਮੀਆਂ 'ਤੇ ਹਮਲਾ ਕਰ ਦਿੱਤਾ। ਹਮਲੇ ਸਮੇਂ ਸ਼ਾਹੀ ਪਰਿਵਾਰ ਦਾ ਕੋਈ ਮੈਂਬਰ ਬਕਿੰਘਮ ਪੈਲੇਸ ਵਿਚ ਮੌਜ਼ੂਦ ਨਹੀਂ ਸੀ।
ਪੁਲਿਸ ਅਨੁਸਾਰ ਇਹ ਘਟਨਾ ਰਾਤੀ 8:35 ਵਜੇ ਦੀ ਹੈ। ਬਕਿੰਘਮ ਪੈਲੇਸ ਦੇ ਬਾਹਰ ਸਪਰ ਰੋਡ ਉੱਤੇ ਬਣੇ ਮਾਲ ਦੇ ਬਾਹਰ ਇਹ ਘਟਨਾ ਹੋਈ। ਪੁਲਸ ਦਾ ਕਹਿਣਾ ਹੈ ਕਿ ਫਿਲਹਾਲ ਇਸ ਨੂੰ ਕਿਸੇ ਅੱਤਵਾਦੀ ਘਟਨਾ ਨਾਲ ਜੋੜਨਾ ਜਲਦਬਾਜ਼ੀ ਹੋਵੇਗੀ।
ਬ੍ਰਸੇਲਸ 'ਚ ਦੋ ਫੌਜੀਆਂ 'ਤੇ ਚਾਕੂ ਨਾਲ ਹਮਲਾ, ਹਮਲਵਾਰ ਨੂੰ ਪੁਲਸ ਨੇ ਮਾਰੀ ਗੋਲੀ
NEXT STORY