ਜਲੰਧਰ (ਜਤਿੰਦਰ, ਭਾਰਦਵਾਜ) : ਐਡੀਸ਼ਨਲ ਸੈਸ਼ਨ ਜੱਜ ਚਰਨਜੀਤ ਅਰੋੜਾ ਦੀ ਅਦਾਲਤ ਵੱਲੋਂ ਇਕ ਲੜਕੀ ਨਾਲ ਗੈਂਗਰੇਪ ਕਰਨ ਦੇ ਦੋਸ਼ ਵਿਚ ਮੁਹੰਮਦ ਸ਼ੋਇਬ ਉਰਫ਼ ਸਾਹਿਲ ਵਾਸੀ ਕੱਤਣੀ ਗੇਟ ਕਰਤਾਰਪੁਰ ਅਤੇ ਦੂਜਾ ਸਾਥੀ ਮੁਹੰਮਦ ਸ਼ੋਇਬ ਨਿਵਾਸੀ ਪਸ਼ੂ ਮੰਡੀ ਸੁਭਾਨਪੁਰ ਜ਼ਿਲ੍ਹਾ ਕਪੂਰਥਲਾ ਅਤੇ ਤੀਜਾ ਸਾਥੀ ਜਾਵੇਦ ਉਰਫ਼ ਮੋਨੂੰ ਨਿਵਾਸੀ ਪਸ਼ੂ ਮੰਡੀ ਕਪੂਰਥਲਾ ਨੂੰ ਦੋਸ਼ੀ ਕਰਾਰ ਦਿੱਤਾ ਹੈ।
ਇਹ ਵੀ ਪੜ੍ਹੋ : ਸਮਾਜ ਵਿਰੋਧੀ ਅਨਸਰਾਂ ਖ਼ਿਲਾਫ਼ ਪੁਲਸ ਚੌਕਸ, ਤੜਕਸਾਰ ਹੀ ਫਲੈਟਾਂ 'ਚ ਕੀਤੀ ਛਾਪੇਮਾਰੀ
ਕੋਰਟ ਨੇ ਤਿੰਨਾਂ ਨੂੰ 20-20 ਸਾਲ ਦੀ ਕੈਦ ਅਤੇ 51-51 ਹਜ਼ਾਰ ਰੁਪਏ ਜੁਰਮਾਨਾ, ਜੁਰਮਾਨਾ ਨਾ ਦੇਣ ’ਤੇ 1-1 ਸਾਲ ਦੀ ਹੋਰ ਕੈਦ ਦੀ ਸਜ਼ਾ ਦਾ ਹੁਕਮ ਸੁਣਾਇਆ ਗਿਆ। ਇਸ ਮਾਮਲੇ ਵਿੱਚ ਪੀੜਤ ਲੜਕੀ ਵੱਲੋਂ ਥਾਣਾ ਕਰਤਾਰਪੁਰ ਵਿਚ ਉਸਦੇ ਨਾਲ ਤਿੰਨ ਲੋਕਾਂ ਵੱਲੋਂ ਸਮੂਹਿਕ ਗੈਂਗਰੇਪ ਕਰਨ ਦੀ ਸ਼ਿਕਾਇਤ ਦਰਜ ਕਰਵਾਈ ਗਈ ਸੀ।
ਗੈਂਗਸਟਰ ਜੱਗੂ ਭਗਵਾਨਪੁਰੀਆ ਜਲੰਧਰ ਦੀ ਅਦਾਲਤ ’ਚ ਪੇਸ਼, 9 ਦਿਨ ਦਾ ਮਿਲਿਆ ਪੁਲਸ ਰਿਮਾਂਡ
NEXT STORY