ਮੁੰਬਈ— ਹਾਲ ਹੀ 'ਚ ਫਿਲਮ ਸਰਬਜੀਤ ਦੇ ਪੋਸਟਰ ਰਿਲੀਜ਼ ਮੌਕੇ ਐਸ਼ਵਰਿਆ ਰਾਏ ਬੱਚਨ ਪਹੁੰਚੀ, ਜਿਨ੍ਹਾਂ ਨੇ ਬਹੁਤ ਹੀ ਖ਼ੂਬਸੂਰਤ ਸੂਟ ਪਾਇਆ ਸੀ। ਇਸ ਫਿਲਮ 'ਚ ਐਸ਼ਵਰਿਆ ਦੇ ਨਾਲ-ਨਾਲ ਰਣਦੀਪ ਹੁੱਡਾ ਅਤੇ ਰਿੱੱਚਾ ਚੱਡਾ ਵੀ ਮੁੱਖ ਭੂਮਿਕਾ 'ਚ ਹਨ।
ਐਸ਼ਵਰਿਆ ਨੇ ਜਿਹੜਾ ਸਿਲਕ ਦਾ ਕੁੜਤਾ ਪਾਇਆ ਹੋਇਆ ਸੀ, ਉਸ ਦੇ ਨਾਲ ਮੈਚਿੰਗ ਚੂੜੀਦਾਰ ਪਜਾਮੀ ਅਤੇ ਪਿੰਕ ਸਿਲਕ ਦਾ ਦੁਪੱਟਾ ਲਿਆ ਹੋਇਆ ਸੀ। ਐਸ਼ਵਰਿਆ ਦਾ ਇਹ ਪਹਿਰਾਵਾ ਕਾਫ਼ੀ ਸ਼ਾਹੀ ਲੱਗ ਰਿਹਾ ਸੀ । ਐਸ਼ ਦੇ ਇਸ ਸੂਟ ਨੂੰ ਮੰਨੇ-ਪ੍ਰਮੰਨੇ ਡਿਜ਼ਾਇਨਰ ਸਬਯਸਾਚੀ ਨੇ ਡਿਜ਼ਾਇਨ ਕੀਤਾ ਸੀ। ਇਸ ਸੂਟ ਲਈ ਵਰਤਿਆ ਗਿਆ ਸਿਲਕ ਫੈਬਰਿਕ ਐਲੀਟ ਟਾਈਪ ਲੱਗ ਰਿਹਾ ਸੀ। ਐਸ਼ਵਰਿਆ ਨੇ ਇਸ ਸਿਲਕ ਸੂਟ ਦੇ ਨਾਲ ਆਮਰਾਪਾਲੀ ਜਿਊਲਰੀ ਅਤੇ ਗੋਲਡ ਪੰਪਸ ਵੀ ਪਾਏ ਹੋਏ ਸਨ। ਵੈਸੇ ਤਾਂ ਐਸ਼ਵਰਿਆ ਰਾਏ ਆਪਣੇ ਵਾਲਾਂ ਨੂੰ ਕੋਈ ਵੀ ਲੁੱਕ ਦੇਵੇ ਤਾਂ ਵੀ ਉਹ ਕਾਫ਼ੀ ਖ਼ੂਬਸੂਰਤ ਲੱਗਦੀ ਹੈ ਪਰ ਇਸ ਮੌਕੇ ਉਸ ਨੇ ਆਪਣੇ ਅੱਧੇ ਹੀ ਵਾਲ ਖੋਲ੍ਹੇ ਹੋਏ ਸਨ, ਜੋ ਕਿ ਉਸ ਦੀ ਖ਼ੂਬਸੂਰਤੀ ਨੂੰ ਚਾਰ ਚੰਨ ਲਗਾ ਰਹੇ ਸਨ।
ਉੱਥੇ ਹੀ ਇਸ ਈਵੈਂਟ ਦੌਰਾਨ ਰਿੱਚਾ ਚੱਡਾ ਨੂੰ ਵੀ ਐਸ਼ਵਰਿਆ ਦੇ ਨਾਲ ਦੇਖਿਆ ਗਿਆ। ਰਿੱਚਾ ਨੇ ਪੂਰੀਆਂ ਬਾਂਹਾਂ ਦਾ ਕੁੜਤਾ ਪਾਇਆ ਹੋਇਆ ਸੀ ਅਤੇ ਉਸ ਦੇ ਨਾਲ ਚਿੱਟੇ ਰੰਗ ਦਾ ਪਲਾਜ਼ੋ ਪਹਿਨਿਆ ਹੋਇਆ ਸੀ। ਸੂਟ ਦੇ ਨਾਲ ਉਸ ਨੇ ਪਿੰਕ ਕਲਰ ਦਾ ਸ਼ਿਫੋਨ ਦੁਪੱਟਾ ਲਿਆ ਹੋਇਆ ਸੀ ਅਤੇ ਉਹ ਵੀ ਇਸ ਪਹਿਰਾਵੇ 'ਚ ਕਾਫ਼ੀ ਆਕਰਸ਼ਕ ਲੱਗ ਰਹੀ ਸੀ।
ਇਨ੍ਹਾਂ ਗੱਲਾਂ ਨੂੰ ਧਿਆਨ 'ਚ ਰੱਖ ਦੇ ਬੱਚਿਆਂ ਨੂੰ ਸਿਖਾਓ ਅਨੁਸ਼ਾਸਨ 'ਚ ਰਹਿਣਾ
NEXT STORY