ਨਵੀਂ ਦਿੱਲੀ : ਬੱਚੇ ਅਕਸਰ ਗਰਮੀਆਂ 'ਚ ਆਈਸਕ੍ਰੀਮ, ਕੁਲਫੀ ਅਤੇ ਬਰਫ ਦੇ ਗੋਲੇ ਵਰਗੀਆਂ ਠੰਡੀਆਂ-ਠੰਡੀਆਂ ਚੀਜ਼ਾਂ ਖਾਣ ਦੀ ਜ਼ਿੱਦ ਕਰਦੇ ਹਨ, ਉਥੇ ਵੱਡਿਆਂ ਨੂੰ ਵੀ ਇਹ ਕਾਫੀ ਪਸੰਦ ਆਉਂਦੇ ਹਨ। ਬਹੁਤ ਸਾਰੀਆਂ ਮਾਵਾਂ ਤਾਂ ਘਰ 'ਚ ਹੀ ਬੱਚਿਆਂ ਨੂੰ ਕਸਟਰਡ ਵਾਲੀ ਆਈਸਕ੍ਰੀਮ ਫਰੂਟ ਪਾ ਕੇ ਬਣਾ ਦਿੰਦੀਆਂ ਹਨ। ਇਸੇ ਬਹਾਨੇ ਬੱਚੇ ਫਰੂਟ ਵੀ ਖਾ ਲੈਂਦੇ ਹਨ। ਉਥੇ ਪਾਪਿਸਕਲ ਯਾਨੀ ਕਿ ਕੁਲਫੀ ਖਾਣ ਦਾ ਮਜ਼ਾ ਹੀ ਕੁਝ ਹੋਰ ਹੈ। ਇਸ ਨੂੰ ਫਰੀਜ਼ਰ ਪੌਪ, ਆਈਸ ਲਾਲੀ, ਆਈਸ ਬਲਾਕ ਅਤੇ ਆਈਸੀ ਪਾਲ ਵੀ ਕਿਹਾ ਜਾਂਦਾ ਹੈ। ਤੁਸੀਂ ਘਰ 'ਚ ਵੀ 2-3 ਫਲੇਵਰ ਮਿਕਸ ਕਰਕੇ ਮਨਪਸੰਦ ਪਾਪਿਸਕਲ ਤਿਆਰ ਕਰ ਸਕਦੇ ਹੋ। ਚਲੋ ਅੱਜ ਤੁਹਾਨੂੰ ਟੇਸਟੀ ਪਾਪਿਸਕਲ ਬਣਾਉਣ ਦੀ ਰੈਸਿਪੀ ਸਿਖਾਉਂਦੇ ਹਾਂ।
ਵਿਧੀ
♦ ਖਰਬੂਜ਼ੇ ਨੂੰ ਬਰੀਕ ਪੀਸਾਂ 'ਚ ਕੱਟੋ ਅਤੇ ਸੰਤਰੇ ਦੇ ਜੂਸ ਨਾਲ ਚੰਗੀ ਤਰ੍ਹਾਂ ਗ੍ਰਾਈਂਡ ਕਰ ਲਓ ਤਾਂ ਕਿ ਇਹ ਲੀਕਵਡ ਦਾ ਰੂਪ ਲੈ ਲੈਣ।
♦ ਹੁਣ ਇਸ ਸਮੱਗਰੀ ਨੂੰ ਕੁਲਫੀ ਦੇ ਸੱਚੇ 'ਚ ਅੱਧਾ ਭਰ ਲਓ।
♦ ਇਸ ਨੂੰ 30 ਮਿੰਟ ਤਕ ਫਰਿੱਜ 'ਚ ਜੰਮਣ ਲਈ ਰੱਖ ਦਿਓ।
♦ ਦੂਜੇ ਪਾਸੇ ਕੀਵੀ, ਨਿੰਬੂ ਦਾ ਰਸ ਅਤੇ ਪੁਦੀਨੇ ਦੀਆਂ ਪੱਤੀਆਂ ਨੂੰ ਗ੍ਰਾਈਂਡ ਕਰਕੇ ਜੂਸ ਕੱਢ ਲਓ।
♦ ਫਰਿੱਜ 'ਚ ਰੱਖੇ ਕੁਲਫੀ ਦੇ ਸੱਚੇ ਨੂੰ ਬਾਹਰ ਕੱਢੋ ਅਤੇ ਇਸ ਜੂਸ ਨੂੰ ਉੱਪਰ ਪਾ ਦਿਓ ਅਤੇ ਸਟਿੱਕ ਲਗਾ ਕੇ ਬੰਦ ਕਰ ਦਿਓ।
♦ ਇਸ ਨੂੰ ਦੁਬਾਰਾ ਫਰਿੱਜ 'ਚ ਜੰਮਣ ਲਈ ਰੱਖ ਦਿਓ। ਜਦੋਂ ਇਹ ਜੰਮ ਜਾਵੇ ਤਾਂ ਸਟਿੱਕ ਕੱਢੋ ਅਤੇ ਕੁਲਫੀ ਦਾ ਮਜ਼ਾ ਲਓ।
ਤੁਸੀਂ ਇਸ 'ਚ ਮੈਂਗੋ, ਲੀਚੀ ਅਤੇ ਸਟ੍ਰਾਬੇਰੀ ਵਰਗੇ ਮਨਪਸੰਦ ਫਲ ਵੀ ਮਿਕਸ ਕਰ ਸਕਦੇ ਹੋ।
ਇਨ੍ਹਾਂ ਆਦਤਾਂ ਕਰਕੇ ਹੀ ਪ੍ਰਭਾਵਿਤ ਹੁੰਦੀ ਹੈ ਤੁਹਾਡੀ ਨੀਂਦ!
NEXT STORY