ਗਰਭਅਵਸਥਾ ਦੇ ਦੌਰਾਨ ਔਰਤ ਨੂੰ ਸਹੀ ਭੋਜਨ ਖਾਣਾ ਚਾਹੀਦਾ ਹੈ। ਜਿਸ ਨਾਲ ਮਾਂ ਅਤੇ ਬੱਚਾ ਦੋਵੇ ਹੀ ਸਿਹਤਮੰਦ ਰਹਿੰਦੇ ਹਨ। ਡੰਰਮਸਟਿਕ ਵੀ ਉਨ੍ਹਾਂ 'ਚ ਇੱਕ ਸਬਜ਼ੀ ਹੈ। ਜਿਸ ਨੂੰ ਗਰਭਵਤੀ ਔਰਤਾਂ ਨੂੰ ਖਾਣਾ ਚਾਹੀਦਾ ਹੈ। ਇਸ 'ਚ ਕੈਲਸ਼ੀਅਮ, ਫਾਸਫੋਰਸ ਕੈਰੋਟੀਨ ਅਤੇ ਵਿਟਾਮਿਨ ਸੀ ਹੁੰਦਾ ਹੈ। ਡੰਰਮਸਟਿਕ ਦਾ ਜੂਸ ਦੇਣ ਦੀ ਸਲਾਹ ਗਰਭਵਤੀ ਔਰਤਾਂ ਨੂੰ ਦਿੱਤੀ ਜਾਂਦੀ ਹੈ। ਇਸ ਨਾਲ ਡਿਲਵਰੀ 'ਚ ਹੋਣ ਵਾਲੀਆਂ ਸਮੱਸਿਆਵਾਂ ਤੋਂ ਰਾਹਤ ਮਿਲਦੀ ਹੈ ਅਤੇ ਡਿਲਵਰੀ ਤੋਂ ਬਾਅਦ ਮਾਂ ਨੂੰ ਹੋਣ ਵਾਲੀ ਤਕਲੀਫ਼ ਵੀ ਘੱਟ ਹੁੰਦੀ ਹੈ। ਇਸ ਲਈ ਅੱਜ ਅਸੀਂ ਤੁਹਾਨੂੰ ਡੰਰਮਸਟਿਕ ਖਾਣ ਦੇ ਫਾਇਦੇ ਦੱਸਾਗੇ।
1 ਡਿਲਵਰੀ- ਡਰੰਮਸਟਿਕ ਖਾਣ ਨਾਲ ਡਿਲਵਰੀ ਸਮੇਂ ਹੋਣ ਵਾਲੇ ਦਰਦ ਤੋਂ ਆਰਾਮ ਮਿਲਦਾ ਹੈ। ਇਸ ਨਾਲ ਖੂਨ ਦੀ ਕਮੀ ਨਹੀਂ ਹੁੰਦੀ ਅਤੇ ਮਾਂ ਬਣਨ ਤੋਂ ਬਾਅਦ ਹੋਣ ਵਾਲੀਆਂ ਸਮੱਸਿਆਵਾਂ ਘੱਟ ਹੋ ਜਾਂਦੀਆਂ ਹਨ।
2 ਸਵੇਰ ਦਾ ਆਲਸ- ਗਰਭਅਵਸਥਾ ਦੇ ਦੌਰਾਨ ਹੋਣ ਵਾਲੇ ਆਲਸ ਨੂੰ ਡਰੰਮਸਟਿਕ ਘੱਟ ਕਰਦੀ ਹੈ। ਇਹ ਦਿਲ ਕੱਚਾ ਹੋਣਾ ਅਤੇ ਚੱਕਰ ਆਉਣ ਵਰਗੀਆਂ ਬਿਮਾਰੀਆਂ ਨੂੰ ਘੱਟ ਕਰਦੀ ਹੈ।
3 ਸਿਹਤਮੰਦ ਹੱਡੀਆਂ- ਡਰੰਮਸਟਿਕ 'ਚ ਆਈਰਨ ਕੈਲਸ਼ੀਅਮ ਅਤੇ ਵਿਟਾਮਿਨ ਜ਼ਿਆਦਾ ਮਾਤਰਾ 'ਚ ਹੁੰਦਾ ਹੈ। ਜਿਸ ਨਾਲ ਹੱਡੀਆਂ ਮਜ਼ਬੂਤ ਹੁੰਦੀਆਂ ਹਨ। ਇਹ ਖੂਨ ਨੂੰ ਵੀ ਸਾਫ਼ ਕਰਦਾ ਹੈ।
4 ਇੰਨਫੈਕਸ਼ਨ ਤੋਂ ਬਚਾਉਂਦਾ ਹੈ- ਐਂਟੀਬੈਕਟਰੀਅਲ ਹੋਣ ਦੇ ਕਾਰਨ ਡਰੰਮਸਟਿਕ ਗਲਾ, ਚਮੜੀ ਅਤੇ ਛਾਤੀ 'ਚ ਹੋਣ ਵਾਲੀ ਇੰਨਫੈਕਸ਼ਨ ਤੋਂ ਬਚਾਉਦਾ ਹੈ।
5 ਪੇਟ ਸੰਬੰਧੀ ਪਰੇਸ਼ਾਨੀਆਂ ਦਾ ਇਲਾਜ- ਡਰੰਮਸਟਿਕ ਪੇਟ ਸੰਬੰਧੀ ਪਰੇਸ਼ਾਨੀਆਂ ਦਾ ਇਲਾਜ ਕਰਦਾ ਹੈ। ਡਰੰਮਸਟਿਕ ਅਤੇ ਨਾਰੀਅਲ ਪਾਣੀ ਨਾਲ ਖਾਣ ਨਾਲ ਦਸਤ ਅਤੇ ਪੀਲੀਆ ਠੀਕ ਹੋ ਜਾਂਦਾ ਹੈ।
ਹੁਣ ਰੋਬੋਟ ਕਰੇਗਾ ਘਰ ਦੀ ਸਫਾਈ
NEXT STORY