ਵੈੱਬ ਡੈਸਕ - ਅੱਜ-ਕੱਲ੍ਹ ਦੇ ਗ਼ਲਤ ਖਾਣ-ਪੀਣ, ਪ੍ਰਦੂਸ਼ਣ ਅਤੇ ਤਣਾਅ ਭਰੀ ਜ਼ਿੰਦਗੀ ਕਾਰਨ ਵਾਲਾਂ ਦਾ ਝੜਨਾ, ਸਮੇਂ ਤੋਂ ਪਹਿਲਾਂ ਚਿੱਟੇ ਹੋਣਾ ਅਤੇ ਸਿਕਰੀ ਇਕ ਆਮ ਸਮੱਸਿਆ ਬਣ ਗਈ ਹੈ। ਬਾਜ਼ਾਰ 'ਚ ਕਈ ਤਰ੍ਹਾਂ ਦੇ ਮਹਿੰਗੇ ਅਤੇ ਕੈਮੀਕਲ ਯੁਕਤ ਤੇਲ ਮੌਜੂਦ ਹਨ, ਜੋ ਵਾਲਾਂ ਨੂੰ ਫਾਇਦੇ ਦੀ ਜਗ੍ਹਾ ਨੁਕਸਾਨ ਪਹੁੰਚਾਉਂਦੇ ਹਨ। ਅਜਿਹੇ 'ਚ ਸਵਾਲ ਉੱਠਦਾ ਹੈ ਕਿ ਵਾਲਾਂ ਲਈ ਸਭ ਤੋਂ ਉਤਮ ਤੇਲ ਕਿਹੜਾ ਹੈ?
ਆਯੁਰਵੇਦ ਅਤੇ ਹੇਅਰ ਮਾਹਰਾਂ ਮੁਤਾਬਕ, ਕੋਈ ਇਕ ਤੇਲ ਸਾਰਿਆਂ ਲਈ ਉਤਮ ਨਹੀਂ ਹੋ ਸਕਦਾ, ਬਲਕਿ ਇਹ ਤੁਹਾਡੇ ਵਾਲਾਂ ਦੀ ਕਿਸਮ ਅਤੇ ਸਮੱਸਿਆ 'ਤੇ ਨਿਰਭਰ ਕਰਦਾ ਹੈ। ਆਓ ਜਾਣਦੇ ਹਾਂ ਵੱਖ-ਵੱਖ ਸਮੱਸਿਆਵਾਂ ਲਈ ਸਭ ਤੋਂ ਵਧੀਆ ਤੇਲ ਕਿਹੜੇ ਹਨ :-
ਵਾਲਾਂ ਦੀ ਸਮੱਸਿਆ ਮੁਤਾਬਕ 4 ਸਭ ਤੋਂ ਉਤਮ ਤੇਲ :-
ਨਾਰੀਅਲ ਦਾ ਤੇਲ
- ਨਾਰੀਅਲ ਤੇਲ ਨੂੰ ਸਭ ਤੋਂ ਵਧੀਆ ਮੰਨਿਆ ਜਾਂਦਾ ਹੈ ਕਿਉਂਕਿ ਇਹ ਵਾਲਾਂ ਦੀਆਂ ਜੜ੍ਹਾਂ ਦੇ ਅੰਦਰ ਤੱਕ ਆਸਾਨੀ ਨਾਲ ਪਹੁੰਚ ਜਾਂਦਾ ਹੈ। ਇਹ ਵਾਲਾਂ 'ਚ ਪ੍ਰੋਟੀਨ ਦੀ ਕਮੀ ਨੂੰ ਪੂਰਾ ਕਰਦਾ ਹੈ ਅਤੇ ਉਨ੍ਹਾਂ ਨੂੰ ਮੁਲਾਇਮ ਤੇ ਚਮਕਦਾਰ ਬਣਾਉਂਦਾ ਹੈ। ਇਹ ਹਰ ਤਰ੍ਹਾਂ ਦੇ ਵਾਲਾਂ ਲਈ ਸੁਰੱਖਿਅਤ ਹੈ।
ਬਦਾਮ ਦਾ ਤੇਲ
- ਬਦਾਮ ਦੇ ਤੇਲ 'ਚ 'ਵਿਟਾਮਿਨ-ਈ' ਅਤੇ ਓਮੇਗਾ-3 ਫੈਟੀ ਐਸਿਡ ਭਰਪੂਰ ਮਾਤਰਾ 'ਚ ਹੁੰਦੇ ਹਨ। ਜੇਕਰ ਤੁਹਾਡੇ ਵਾਲ ਬਹੁਤ ਕਮਜ਼ੋਰ ਹਨ ਜਾਂ ਵਧਦੇ ਨਹੀਂ ਹਨ, ਤਾਂ ਬਦਾਮ ਦਾ ਤੇਲ ਵਾਲਾਂ ਦੇ ਫੋਲੀਕਲਸ ਨੂੰ ਮਜ਼ਬੂਤ ਕਰਕੇ ਵਾਲਾਂ ਦੀ ਲੰਬਾਈ ਵਧਾਉਣ 'ਚ ਮਦਦ ਕਰਦਾ ਹੈ।
ਸਰ੍ਹੋਂ ਦਾ ਤੇਲ
- ਸਾਡੇ ਬਜ਼ੁਰਗ ਸਦੀਆਂ ਤੋਂ ਸਰ੍ਹੋਂ ਦੇ ਤੇਲ ਦੀ ਵਰਤੋਂ ਕਰਦੇ ਆ ਰਹੇ ਹਨ। ਇਸ ਦੀ ਤਾਸੀਰ ਗਰਮ ਹੁੰਦੀ ਹੈ ਅਤੇ ਇਹ ਸਿਰ 'ਚ ਖੂਨ ਦੇ ਦੌਰੇ ਨੂੰ ਤੇਜ਼ ਕਰਦਾ ਹੈ। ਇਹ ਵਾਲਾਂ ਨੂੰ ਜੜ੍ਹ ਤੋਂ ਕਾਲਾ ਰੱਖਣ ਅਤੇ ਝੜਨ ਤੋਂ ਰੋਕਣ 'ਚ ਬਹੁਤ ਪ੍ਰਭਾਵਸ਼ਾਲੀ ਹੈ।
ਕੈਸਟਰ ਆਇਲ
- ਜੇਕਰ ਤੁਹਾਡੇ ਵਾਲ ਬਹੁਤ ਪਤਲੇ ਹੋ ਗਏ ਹਨ ਜਾਂ ਗੰਜੇਪਣ ਦੀ ਸਮੱਸਿਆ ਸ਼ੁਰੂ ਹੋ ਰਹੀ ਹੈ, ਤਾਂ ਕੈਸਟਰ ਆਇਲ ਸਭ ਤੋਂ ਉਤਮ ਹੈ। ਇਹ ਬਹੁਤ ਗਾੜ੍ਹਾ ਹੁੰਦਾ ਹੈ, ਇਸ ਲਈ ਇਸ ਨੂੰ ਹਮੇਸ਼ਾ ਨਾਰੀਅਲ ਜਾਂ ਬਦਾਮ ਦੇ ਤੇਲ 'ਚ ਮਿਲਾ ਕੇ ਲਗਾਉਣਾ ਚਾਹੀਦਾ ਹੈ।
ਤੇਲ ਲਗਾਉਣ ਦਾ ਸਹੀ ਤਰੀਕਾ :-
ਤੇਲ ਦਾ ਪੂਰਾ ਫਾਇਦਾ ਲੈਣ ਲਈ ਇਨ੍ਹਾਂ ਗੱਲਾਂ ਦਾ ਖ਼ਾਸ ਖ਼ਿਆਲ ਰੱਖੋ:
ਕੋਸਾ ਕਰਕੇ ਲਗਾਓ
- ਤੇਲ ਨੂੰ ਹਮੇਸ਼ਾ ਹਲਕਾ ਜਿਹਾ ਕੋਸਾ ਕਰਕੇ ਉਂਗਲਾਂ ਦੇ ਪੋਰਾਂ ਨਾਲ ਸਿਰ ਦੀ ਚਮੜੀ 'ਤੇ ਹਲਕੀ ਮਾਲਿਸ਼ ਕਰੋ।
ਬਹੁਤਾ ਸਮਾਂ ਨਾ ਰੱਖੋ
- ਤੇਲ ਨੂੰ ਸਿਰਫ਼ 2 ਤੋਂ 3 ਘੰਟੇ ਜਾਂ ਵੱਧ ਤੋਂ ਵੱਧ ਰਾਤ ਭਰ ਲਈ ਹੀ ਵਾਲਾਂ 'ਚ ਰੱਖੋ। ਅਗਲੇ ਦਿਨ ਕਿਸੇ ਹਲਕੇ ਸ਼ੈਂਪੂ ਨਾਲ ਧੋ ਲਓ। ਗਰਮੀਆਂ 'ਚ ਬਹੁਤ ਦਿਨਾਂ ਤੱਕ ਸਿਰ 'ਚ ਤੇਲ ਲੱਗਿਆ ਰਹਿਣ ਨਾਲ ਧੂੜ-ਮਿੱਟੀ ਜੰਮਦੀ ਹੈ, ਜੋ ਨੁਕਸਾਨਦੇਹ ਹੈ।
ਜ਼ੋਰ ਦੀ ਮਾਲਿਸ਼ ਨਾ ਕਰੋ
- ਤੇਲ ਲਗਾਉਂਦੇ ਸਮੇਂ ਹੱਥਾਂ ਨੂੰ ਬਹੁਤ ਜ਼ੋਰ-ਜ਼ੋਰ ਨਾਲ ਨਾ ਰਗੜੋ, ਇਸ ਨਾਲ ਵਾਲਾਂ ਦੀਆਂ ਜੜ੍ਹਾਂ ਕਮਜ਼ੋਰ ਹੋ ਕੇ ਟੁੱਟਣ ਲੱਗਦੀਆਂ ਹਨ।
ਵਾਲਾਂ 'ਚ ਦਹੀਂ ਲਗਾਉਣ ਦੇ ਫਾਇਦੇ ਅਤੇ ਵਰਤਣ ਦਾ ਸਹੀ ਤਰੀਕਾ
NEXT STORY