ਨਵੀਂ ਦਿੱਲੀ— ਹਰ ਲਾੜੀ ਆਪਣੇ ਵਿਆਹ ਦੇ ਦਿਨ ਸਿਰ ਤੋਂ ਪੈਰ ਤੱਕ ਖੂਬਸੂਰਤ ਦਿੱਖਣਾ ਚਾਹੁੰਦੀ ਹੈ। ਕੱਪੜਿਆਂ ਦੇ ਨਾਲ ਜੁੱਤੀਆਂ ਦਾ ਵੀ ਸਹੀਂ ਚੋਣ ਕਰਨਾ ਬਹੁਤ ਜ਼ਰੂਰੀ ਹੈ। ਜੇ ਤੁਸੀਂ ਆਪਣੇ ਵਿਆਹ ਦੇ ਦਿਨ ਪਾਈ ਜਾਣ ਵਾਲੀ ਜੁੱਤੀ ਖਰੀਦ ਰਹੀ ਹੋ ਤਾਂ ਆਪਣੇ ਆਪ ਤੋਂ ਇਹ ਸਵਾਲ ਪੁੱਛੋ ਕਿ ਕੀ ਤੁਸੀਂ ਉੱਚੀ ਅੱਡੀ ਦੀ ਜੁੱਤੀ ਪਾ ਕੇ ਚਲ ਸਕਦੀ ਹੋ? ਕਿਤੇ ਉੱਚੇ ਜੁੱਤੀ ਪਾ ਕੇ ਤੁਸੀਂ ਲਾੜੇ ਤੋਂ ਜ਼ਿਆਦਾ ਲੰਬੀ ਤਾਂ ਨਹੀਂ ਨਜ਼ਰ ਆਓਗੇ? ਜਾਂ ਫਿਰ ਫਲੈਟ 'ਚ ਜ਼ਿਆਦਾ ਅਰਾਮ ਮਹਿਸੂਸ ਕਰੋਗੀ। ਇਨ੍ਹਾਂ ਸਵਾਲਾ ਨਾਲ ਅੰਦਾਜਾ ਹੋ ਜਾਵੇਗਾ ਕਿ ਤੁਹਾਡੇ ਲਈ ਕਿਸ ਤਰ੍ਹਾਂ ਦੀ ਜੁੱਤੀ ਸਹੀਂ ਹੋਵੇਗੀ। ਜੇ ਤੁਹਾਡਾ ਵਿਆਹ ਬਾਹਰ ਹੋ ਰਿਹਾ ਹੈ ਤਾਂ ਫਿਰ ਫਲੈਟ ਹੀਲ ਹੀ ਚੁਣੋ ਕਿਉਂਕਿ ਹੀਲ ਵਾਲੀ ਜੁੱਤੀ ਘਾਹ ਜਾਂ ਮਿੱਟੀ 'ਚ ਧੱਸ ਜਾਵੇਗੀ। । ਜੁੱਤੀ ਸਿਲਵਰ ਰੰਗ ਦੀ ਹੋਣੀ ਚਾਹੀਦੀ ਹੈ। ਸਟਾਈਲ ਦੇ ਨਾਲ-ਨਾਲ ਅਰਾਮ ਦਾ ਵੀ ਧਿਆਨ ਰੱਖੋ। ਇੰਝ ਹੋ ਸਕਦਾ ਹੈ ਕਿ ਤੁਸੀਂ ਆਕਰਸ਼ਕ ਜੁੱਤੀ ਨੂੰ ਦੇਖ ਕੇ ਉਸ ਨੂੰ ਖਰੀਦ ਲਓ ਅਤੇ ਬਾਅਦ 'ਚ ਉਸ ਨੂੰ ਪਾ ਕੇ ਤੁਸੀਂ ਅਰਾਮ ਮਹਿਸੂਸ ਨਾ ਕਰੋ। ਇਹ ਗੱਲ ਧਿਆਨ 'ਚ ਰੱਖੋ ਕਿ ਤੁਹਾਨੂੰ ਤਸਵੀਰ ਖਿਚਵਾਉਣ ਦੇ ਲਈ ਖੜਾ ਰਹਿਣਾ ਹੋਵੇਗਾ। ਚਾਰੇ ਪਾਸੇ ਇੱਧਰ-ਉੱਧਰ ਜਾਣਾ ਪਵੇਗਾ। ਇਸ ਲਈ ਉੱਚੀ ਅੱਡੀ ਵਾਲੀ ਜੁੱਤੀ ਨਾਲ ਤੁਸੀਂ ਅਰਾਮ ਮਹਿਸੂਸ ਨਹੀਂ ਕਰੋਗੀ। ਇਕੋ ਹੀ ਜੁੱਤੀ 'ਤੇ ਪੈਸੇ ਖਰਚ ਕਰਨ ਨਾਲੋ ਚੰਗਾ ਹੈ ਕਿ ਤੁਸੀਂ ਉਸ ਦੀ ਥਾਂ 'ਤੇ ਦੋ ਤਿੰਨ ਜੁੱਤੀਆਂ ਖਰੀਦ ਲਓ ਤਾਂ ਕਿ ਤੁਸੀਂ ਵੱਖ-ਵੱਖ ਡਰੈੱਸ ਨਾਲ ਉਸ ਨੂੰ ਪਾ ਸਕੋ ਅਤੇ ਹਰ ਵਾਰੀ ਤੁਸੀਂ ਵੱਖ ਸਟਾਈਲ 'ਚ ਨਜ਼ਰ ਆਓ। ਤੁਸੀਂ ਜੁੱਤੀ ਨੂੰ ਵਾਰ-ਵਾਰ ਪਾ ਕੇ ਚੈੱਕ ਜ਼ਰੂਰ ਕਰ ਲਓ ਜਿਸ ਦੇ ਨਾਲ ਵਿਆਹ ਵਾਲੇ ਦਿਨ ਤੁਹਾਨੂੰ ਕਿਸੇ ਵੀ ਤਰ੍ਹਾਂ ਦੀ ਮੁਸ਼ਕਿਲ ਦਾ ਸਾਹਮਣਾ ਨਾ ਕਰਨਾ ਪਵੇ। ਉਨ੍ਹਾਂ ਨੂੰ ਪਾਉਣ ਤੋਂ ਬਾਅਦ ਵੈਸਲੀਨ ਜਾਂ ਨਾਰੀਅਲ ਤੇਲ ਲਗਾਓ।
ਜੁੱਤੀ ਨੂੰ ਪਾ ਕੇ ਚਲ ਕੇ ਦੇਖ ਲਓ। ਜਿਸ ਦੇ ਨਾਲ ਤੁਸੀਂ ਵਿਆਹ ਦੇ ਦਿਨ ਆਰਾਮ ਨਾਲ ਚਲ ਸਕੋ।
ਆਪਣੇ ਬੱਚੇ ਦੇ ਗੁੱਸੇ ਨੂੰ ਕਰੋ ਇਸ ਤਰ੍ਹਾਂ ਸ਼ਾਂਤ
NEXT STORY