ਨਵੀਂ ਦਿੱਲੀ— ਕੁਝ ਮਾਤਾ-ਪਿਤਾ ਆਪਣੇ ਬੱਚੇ ਦੇ ਗੁੱਸੇ ਨੂੰ ਸਹੀ ਢੰਗ ਨਾਲ ਕੰਟਰੋਲ ਨਹੀਂ ਕਰ ਪਾਉਂਦੇ। ਜਦੋਂ ਮਾਤਾ-ਪਿਤਾ ਨੂੰ ਖੁਦ ਗੁੱਸਾ ਆਉਂਦਾ ਹੈ ਤਾਂ ਉਹ ਇਸ ਗੁੱਸੇ ਨੂੰ ਦੂਜਿਆਂ ਅੱਗੇ ਜ਼ਾਹਰ ਕਰ ਸਕਦੇ ਹਨ ਜਾਂ ਉਸ 'ਤੇ ਕੰਟਰੋਲ ਕਰ ਸਕਦੇ ਹਨ ਪਰ ਜਦੋਂ ਬੱਚਾ ਗੁੱਸਾ ਕਰਦਾ ਹੈ ਤਾਂ ਉਹ ਚੀਕਣਾ ਸ਼ੁਰੂ ਕਰ ਦਿੰਦਾ ਹੈ ਜਾਂ ਜ਼ਮੀਨ 'ਤੇ ਲੇਟਣਾ ਸ਼ੁਰੂ ਕਰ ਦਿੰਦਾ ਹੈ ਅਤੇ ਜ਼ੋਰ-ਜ਼ੋਰ ਨਾਲ ਹੱਥ-ਪੈਰ ਮਾਰਨ ਲੱਗ ਪੈਂਦਾ ਹੈ। ਇਸ ਸਥਿਤੀ 'ਚ ਬੱਚੇ ਦੇ ਗੁੱਸੇ ਨੂੰ ਸ਼ਾਂਤ ਕਰਨ ਲਈ ਤੁਸੀਂ ਕੁਝ ਆਸਾਨ ਤਰੀਕੇ ਵਰਤ ਸਕਦੇ ਹੋ।
1. ਧਿਆਨ ਵਟਾ ਕੇ
ਗੁੱਸੇ ਹੋਏ ਬੱਚੇ ਨੂੰ ਕਿਤੇ ਬਾਹਰ ਲਿਜਾ ਕੇ ਉਸ ਦਾ ਧਿਆਨ ਕਿਸੇ ਦੂਜੇ ਕੰਮ 'ਚ ਲਗਾ ਕੇ ਉਸ ਨੂੰ ਸ਼ਾਂਤ ਕੀਤਾ ਜਾ ਸਕਦਾ ਹੈ। ਇਸ ਦੌਰਾਨ ਤੁਸੀਂ ਉਸ ਨਾਲ ਹਾਸਾ-ਮਜਾਕ ਕਰਕੇ ਵੀ ਉਸ ਨੂੰ ਸ਼ਾਂਤ ਕਰ ਸਕਦੇ ਹੋ। ਬੱਚੇ ਨੂੰ ਕੋਈ ਨਵਾਂ ਖਿਡੌਣਾ ਦਿਲਾ ਕੇ ਵੀ ਉਸ ਦਾ ਗੁੱਸਾ ਸ਼ਾਂਤ ਕੀਤਾ ਜਾ ਸਕਦਾ ਹੈ।
2. ਗੁੱਸੇ ਦਾ ਕਾਰਨ
ਮਾਤਾ-ਪਿਤਾ ਨੂੰ ਬੱਚੇ ਦੇ ਗੁੱਸਾ ਕਰਨ ਦਾ ਕਾਰਨ ਪਤਾ ਕਰਨਾ ਚਾਹੀਦਾ ਹੈ। ਇਹ ਕਾਰਨ ਛੋਟਾ ਹੋਵੇ ਤਾਂ ਬੱਚੇ ਦਾ ਗੁੱਸਾ ਜ਼ਲਦੀ ਸ਼ਾਂਤ ਹੋ ਜਾਂਦਾ ਹੈ।
3. ਬੱਚੇ ਨੂੰ ਨਜ਼ਰ ਅੰਦਾਜ਼ ਨਾ ਕਰੋ
ਕਈ ਵਾਰੀ ਬੱਚਾ ਮਾਤਾ-ਪਿਤਾ ਦਾ ਧਿਆਨ ਆਪਣੇ ਵੱਲ ਖਿੱਚਣ ਲਈ ਗੁੱਸੇ ਵਾਲਾ ਵਰਤਾਓ ਕਰਦਾ ਹੈ। ਇਸ ਲਈ ਮਾਤਾ-ਪਿਤਾ ਨੂੰ ਬੱਚੇ ਲਈ ਕੁਝ ਸਮਾਂ ਜ਼ਰੂਰ ਕੱਢਣਾ ਚਾਹੀਦਾ ਹੈ।
4. ਪਿਆਰ ਭਰੀ ਜੱਫੀ
ਬੱਚੇ ਦਾ ਗੁੱਸਾ ਸ਼ਾਂਤ ਕਰਨ ਲਈ ਮਾਤਾ-ਪਿਤਾ ਦੀ ਇਕ ਪਿਆਰ ਭਰੀ ਜੱਫੀ ਹੀ ਕਾਫੀ ਹੁੰਦੀ ਹੈ।
ਇਸ ਤਰ੍ਹਾਂ ਬਣਾਓ ਹਰੀ ਮਿਰਚ ਦਾ ਮਾਰਵਾੜੀ ਅਚਾਰ
NEXT STORY