ਨਵੀਂ ਦਿੱਲੀ— ਦੁਨੀਆ 'ਚ ਖਤਰਨਾਕ ਥਾਂਵਾਂ ਦੀ ਕੋਈ ਕਮੀ ਨਹੀਂ ਹੈ। ਜੇ ਤੁਸੀਂ ਵੀ ਖਤਰੇ ਨਾਲ ਭਰੇ ਹੋਏ ਰਸਤੇ ਦਾ ਸਫਰ ਕਰਨਾ ਚਾਹੁੰਦੇ ਹੋ ਤਾਂ ਅੱਜ ਅਸੀਂ ਤੁਹਾਨੂੰ ਇੱਕ ਖਤਰਨਾਕ ਪਿੰਡ ਬਾਰੇ ਦੱਸਣ ਜਾ ਰਹੇ ਹਾਂ । ਇਸ ਪਿੰਡ ਨੂੰ ਦੇਖਣ ਦੇ ਲਈ ਲੋਕਾਂ ਨੂੰ ਕਈ ਖਤਰਿਆਂ 'ਚੋਂ ਲੰਘਣਾ ਪੈਂਦਾ ਹੈ। ਆਓ ਜਾਣਦੇ ਹਾਂ ਕੀ ਹੈ ਖਾਸ ਇਸ ਪਿੰਡ 'ਚ
ਇਹ ਪਿੰਡ ਕਿਤੇ ਹੋਰ ਨਹੀਂ ਬਲਕਿ ਉਤਰੀ ਚੀਨ ਦੇ ਹਨਾਨ 'ਚ ਸਥਿਤ ਹੈ, ਜਿਸ ਦਾ ਨਾਂ ਗੁਓਲਿਆਂਗ ਹੈ। ਇਸ ਪਿੰਡ ਦੀ ਅਬਾਦੀ ਲਗਭਗ 350 ਤੱਕ ਹੈ, ਇੱਥੋਂ ਦੇ ਲੋਕ ਦਿਨ ਰਾਤ ਬਹੁਤ ਮਿਹਨਤ ਕਰਦੇ ਹਨ। ਇਸ ਪਿੰਡ ਨੂੰ ਖਤਰਨਾਕ ਇਸ ਲਈ ਵੀ ਕਿਹਾ ਜਾਂਦਾ ਹੈ ਕਿਉਂਕ ਇਹ ਗੁਓਲਿਆਂਗ ਸਮੁੰਦਰ 'ਤੋਂ 1700 ਮੀਟਰ ਉੱਚਾਈ 'ਤੇ ਬਣਿਆ ਹੋਇਆ ਹੈ।
ਪਿੰਡ 'ਚ ਰਹਿਣ ਵਾਲੇ ਲੋਕਾਂ ਨੂੰ ਦੂਜੇ ਲੋਕਾਂ ਨਾਲ ਮਿਲਣ ਦੇ ਲਈ ਰੋਜ 720 ਪੋੜੀਆਂ ਦਾ ਸਹਾਰਾ ਲੈਣਾ ਪੈਂਦਾ ਹੈ। 1972 'ਚ ਪਿੰਡ ਦੇ ਲੋਕਾਂ ਨੇ ਪਿੰਡ ਤੱਕ ਅਸਾਨੀ ਨਾਲ ਪਹੁੰਚਨ ਦਾ ਅਸਾਨ ਤਰੀਕਾ ਬਣਾ ਲਿਆ। ਇਸ ਪਿੰਡ 'ਚ ਪਹੁੰਚਨ ਦੇ ਲਈ ਖਤਰਨਾਕ ਮੋੜ ਅਤੇ ਕਈ ਛੋਟੀਆਂ ਵੱਡੀਆਂ ਸੁਰੰਗਾ ਬਣਾਈਆਂ ਗਈਆਂ ਹਨ। ਹੁਣ ਇਹ ਪਿੰਡ ਟੂਰਿਸਟ ਸਪਾਟ ਦੇ ਰੂਪ 'ਚ ਕਾਫੀ ਮਸ਼ਹੂਰ ਹੋ ਰਿਹਾ ਹੈ। ਇੱਥੇ ਹਰ ਸਾਲ ਹਜ਼ਾਰਾਂ ਦੀ ਗਿਣਤੀ 'ਚ ਯਾਤਰੀ ਇੱਥੇ ਆਉਂਦੇ ਹਨ। ਮਈ ਦੇ ਮਹੀਨੇ 'ਚ ਇੱਥੇ ਯਾਤਰੀਆਂ ਦੀ ਭਾਰੀ ਭੀੜ ਦੇਖਣ ਨੂੰ ਮਿਲਦੀ ਹੈ।
ਕੱਪੜਿਆਂ ਦੀ ਹੀ ਨਹੀਂ ਵਿਆਹ ਮੌਕੇ ਪਹਿਨੀ ਜਾਣ ਵਾਲੀ ਜੁੱਤੀ ਦੀ ਵੀ ਕਰੋ ਸਹੀ ਚੋਣ
NEXT STORY