ਜਲੰਧਰ- ਦੇਖਿਆ ਗਿਆ ਹੈ ਕਿ ਜਿਸ ਤਰ੍ਹਾਂ ਵਿਅਕਤੀ ਦੀ ਉਮਰ ਵਧਦੀ ਜਾਂਦੀ ਹੈ, ਉਸ ਦਾ ਭਾਰ ਅਤੇ ਮੋਟਾਪਾ ਵੀ ਵਧ ਜਾਂਦਾ ਹੈ। 40 ਦੀ ਉਮਰ ਤਕ ਇਹ ਨੁਕਸਾਨਦਾਇਕ ਬਣ ਜਾਂਦਾ ਹੈ। ਬੇਹਿਸਾਬਾ ਭੋਜਨ ਖਾਣਾ ਇਸ ਮੋਟਾਪੇ ਦਾ ਪ੍ਰਮੁੱਖ ਕਾਰਨ ਹੁੰਦਾ ਹੈ। ਭੋਜਨ ’ਚ ਕਾਰਬੋਹਾਈਡ੍ਰੇਟਸ ਤੋਂ ਇਲਾਵਾ ਜੇਕਰ ਫੈਟਸ ਅਤੇ ਲਿਪਿਡਸ ਅਸੰਤੁਲਿਤ ਮਾਤਰਾ ’ਚ ਹੁੰਦੇ ਹਨ ਤਾਂ ਮੋਟਾਪੇ ਦੀ ਸ਼ਿਕਾਇਤ ਹੁੰਦੀ ਹੈ।
ਜੇਕਰ ਅਸੀਂ ਜ਼ਿਆਦਾ ਕਾਰਬੋਹਾਈਡ੍ਰੇਟਸ ਭੋਜਨ ’ਚ ਲੈਂਦੇ ਹਾਂ ਤਾਂ ਉਹ ਕਾਰਬੋਹਾਈਡ੍ਰੇਟਸ ਸਰੀਰ ਦੇ ਅੰਦਰ ਚਿਕਨਾਈ ’ਚ ਬਦਲ ਕੇ ਲਿਵਰ ’ਚ ਇਕੱਠਾ ਹੋ ਜਾਂਦਾ ਹੈ ਅਤੇ ਇਸ ਤਰ੍ਹਾਂ ਸਰੀਰ ’ਚ ਮੋਟਾਪਾ ਸ਼ੁਰੂ ਹੋ ਜਾਂਦਾ ਹੈ। ਜੇਕਰ ਚਿਕਨਾਈ ਦਾ ਸੇਵਨ ਕੀਤਾ ਜਾਂਦਾ ਹੈ, ਉਹ ਵੀ ਕਾਰਬੋਹਾਈਡ੍ਰੇਟਸ ਨਾਲ, ਤਾਂ ਸਰੀਰ ਲਈ ਇਸ ਤੋਂ ਨੁਕਸਾਨਦਾਇਕ ਹੋਰ ਕੋਈ ਚੀਜ਼ ਨਹੀਂ ਹੈ। ਚਿਕਨਾਈ ਅਤੇ ਕੋਲੈਸਟ੍ਰਾਲ ਇਕੱਠੇ ਮਿਲ ਕੇ ਉਹੀ ਪ੍ਰਭਾਵ ਪਾਉਂਦੇ ਹਨ ਜੋ ਉਹ ਸਰੀਰ ’ਤੇ ਵੱਖ-ਵੱਖ ਰਹਿ ਕੇ ਪਾਉਂਦੇ ਹਨ। ਸਰੀਰ ’ਚ ਦੋਵੇਂ ਮਿਲ ਕੇ ਚਰਬੀ ਵਧਾਉਂਦੇ ਹਨ ਜਿਸ ਨਾਲ ਮੋਟਾਪਾ ਵਧਦਾ ਹੈ।
ਕੋਲੇਸਟ੍ਰਾਲ ਹਮੇਸ਼ਾ ਖਾਣ ਵਾਲੇ ਪਦਾਰਥ ’ਚ ਚਿਕਨਾਈ ਨਾਲ ਰਹਿੰਦਾ ਹੈ। ਜਿਸ ਖਾਣ ਵਾਲੇ ਪਦਾਰਥ ’ਚ ਕੋਲੇਸਟ੍ਰਾਲ ਹੋਵੇਗਾ, ਉਸ ’ਚ ਨਿਸ਼ਚਿਤ ਤੌਰ ’ਤੇ ਚਿਕਨਾਈ ਵੀ ਹੋਵੇਗੀ। ਇਸ ਤਰ੍ਹਾਂ ਜਿਸ ਖਾਣ ਵਾਲੇ ਪਦਾਰਥ ’ਚ ਚਿਕਨਾਈ ਹੈ, ਉਸ ’ਚ ਕੋਲੇਸਟ੍ਰਾਲ ਹੋਵੇਗਾ, ਇਸ ਲਈ ਹਮੇਸ਼ਾ ਧਿਆਨ ਰੱਖੋ ਕਿ ਜਿਸ ਉਤਪਾਦ ’ਤੇ ਕੋਲੇਸਟ੍ਰਾਲ ਫ੍ਰੀ ਲਿਖਿਆ ਹੋਵੇ, ਉਹ ਅਸਲ ’ਚ ਜ਼ਿਆਦਾ ਚਿਕਨਾਈਯੁਕਤ ਹੁੰਦਾ ਹੈ, ਜੋ ਤੁਹਾਡੀ ਸਿਹਤ ਨੂੰ ਨੁਕਸਾਨ ਪਹੁੰਚਾਏਗਾ।
ਚਿਕਨਾਈ ਅਤੇ ਕੋਲੇਸਟ੍ਰਾਲ ਦੀ ਬਹੁਤਾਤ ਤੋਂ ਬਚਣ ਲਈ ਸਭ ਤੋਂ ਪਹਿਲਾਂ ਤੁਸੀਂ ਆਪਣੇ ਭੋਜਨ ’ਚ ਸਾਰਿਆਂ ਤੱਤਾਂ ਨੂੰ ਸੰਤੁਲਿਤ ਕਰੋ। ਜੇਕਰ ਤੁਸੀਂ ਸ਼ਾਕਾਹਾਰੀ ਹੋ ਤਾਂ ਮੱਖਣ ਅਤੇ ਦੁੱਧ ਨਾਲ ਬਣੀਆਂ ਅਜਿਹੀਆਂ ਚੀਜ਼ਾਂ ਨੂੰ ਘੱਟ ਖਾਓ, ਜਿਨ੍ਹਾਂ ’ਚ ਚਿਕਨਾਈ ਜ਼ਿਆਦਾ ਹੋਵੇ। ਜੇਕਰ ਤੁਸੀਂ ਮਾਸਾਹਾਰੀ ਹੋ ਤਾਂ ਮੱਛੀ ਦਾ ਸੇਵਨ ਕਰੋ, ਕਿਸੇ ਹੋਰ ਪਦਾਰਥ ਦਾ ਨਹੀਂ।
ਭੋਜਨ ’ਚ ਚਿਕਨਾਈ ਦੀ ਮਾਤਰਾ ਸੰਤੁਲਿਤ ਕਰ ਕੇ ਲੈਣ ਨਾਲ ਫਾਇਦਾ ਹੋਵੇਗਾ, ਜਦੋਂ ਤੁਸੀਂ ਕਸਰਤ ਵੀ ਕਰੋ। ਕਸਰਤ ’ਚ ਦੌੜਣਾ, ਤੇਜ਼ ਚੱਲਣਾ, ਨਾਚ ਅਤੇ ਕੋਈ ਅਜਿਹਾ ਕੰਮ ਜਿਸ ’ਚ ਥਕਾਵਟ ਮਹਿਸੂਸ ਹੋਵੇ, ਕਰੋ।
ਇਨ੍ਹਾਂ ਆਸਾਨ ਤਰੀਕਿਆਂ ਨਾਲ ਕਰੋ ਅਸਲੀ ਸ਼ਹਿਦ ਦੀ ਪਛਾਣ
NEXT STORY