ਮੁੰਬਈ- ਇੰਡੀਅਨ ਡ੍ਰੈੱਸਾਂ ’ਚ ਖਾਸ ਮੌਕਿਆਂ ਲਈ ਸਾੜ੍ਹੀ ਦੇ ਨਾਲ-ਨਾਲ ਲਹਿੰਗਾ ਚੋਲੀ ਹਮੇਸ਼ਾ ਤੋਂ ਮੁਟਿਆਰਾਂ ਅਤੇ ਔਰਤਾਂ ਦੀ ਪਸੰਦ ਰਹੇ ਹਨ। ਇਨ੍ਹੀਂ ਦਿਨੀਂ ਮਾਰਕੀਟ ’ਚ ਨਵੇਂ ਡਿਜ਼ਾਈਨ, ਪੈਟਰਨ ਅਤੇ ਵਰਕ ਦੇ ਲਹਿੰਗਾ ਚੋਲੀ ਉਪਲੱਬਧ ਹਨ। ਮੁਟਿਆਰਾਂ ਵੀ ਖਾਸ ਮੌਕਿਆਂ ’ਤੇ ਖਾਸ ਦਿਸਣ ਲਈ ਟ੍ਰੈਂਡੀ ਲਹਿੰਗਾ ਚੋਲੀ ਪਹਿਨਣਾ ਜ਼ਿਆਦਾ ਪਸੰਦ ਕਰ ਰਹੀਆਂ ਹਨ।
ਟ੍ਰੈਂਡੀ ਅਤੇ ਡਿਜ਼ਾਈਨਰ ਲਹਿੰਗਾ ਚੋਲੀ ’ਚ ਇਨ੍ਹੀਂ ਦਿਨੀਂ ਮੁਟਿਆਰਾਂ ਨੂੰ ਜ਼ਿਗਜ਼ੈਗ ਡਿਜ਼ਾਈਨ ਦੇ ਲਹਿੰਗਾ ਚੋਲੀ ’ਚ ਜ਼ਿਆਦਾ ਵੇਖਿਆ ਜਾ ਸਕਦਾ ਹੈ। ਇਹ ਡਿਜ਼ਾਈਨ ਲਹਿੰਗਾ ਚੋਲੀ ਨੂੰ ਅਟਰੈਕਟਿਵ ਅਤੇ ਯੂਨੀਕ ਲੁਕ ਦਿੰਦਾ ਹੈ। ਜ਼ਿਗਜ਼ੈਗ ਡਿਜ਼ਾਈਨ ਦੇ ਲਹਿੰਗਾ ਚੋਲੀ ਮੁਟਿਆਰਾਂ ਨੂੰ ਸਟਾਈਲਿਸ਼ ਲੁਕ ਦਿੰਦੇ ਹਨ। ਇਸ ਤਰ੍ਹਾਂ ਦੇ ਲਹਿੰਗਾ ਚੋਲੀ ਮੁਟਿਆਰਾਂ ਨੂੰ ਮਾਡਰਨ ਅਤੇ ਫੈਸ਼ਨੇਬਲ ਦਿਖਾਉਂਦੇ ਹਨ। ਮਾਰਕੀਟ ’ਚ ਇਹ ਲਹਿੰਗਾ ਚੋਲੀ ਵੱਖ-ਵੱਖ ਰੰਗਾਂ ਅਤੇ ਫੈਬਰਿਕ ’ਚ ਉਪਲੱਬਧ ਹਨ। ਇਹ ਵਿਆਹ, ਪਾਰਟੀ, ਮਹਿੰਦੀ, ਐਂਗੇਜਮੈਂਟ ਆਦਿ ’ਚ ਵੀ ਮੁਟਿਆਰਾਂ ਦੀ ਪਸੰਦ ਬਣੇ ਹੋਏ ਹਨ।
ਜ਼ਿਗਜ਼ੈਗ ਡਿਜ਼ਾਈਨ ਦੇ ਲਹਿੰਗਾ ਚੋਲੀ ’ਚ ਕਈ ਤਰ੍ਹਾਂ ਦੇ ਡਿਜ਼ਾਈਨ ਹੁੰਦੇ ਹਨ, ਜਿਵੇਂ ਸਿੰਪਲ ਜ਼ਿਗਜ਼ੈਗ ਡਿਜ਼ਾਈਨ ’ਚ ਸਿੱਧੀਆਂ ਧਾਰੀਆਂ ਇਕ-ਦੂਜੇ ਦੇ ਨਾਲ ਜੁੜ ਕੇ ਜ਼ਿਗਜ਼ੈਗ ਆਕਾਰ ਬਣਾਉਂਦੀਆਂ ਹਨ। ਡਬਲ ਜ਼ਿਗਜ਼ੈਗ ਡਿਜ਼ਾਈਨ ’ਚ 2 ਜ਼ਿਗਜ਼ੈਗ ਧਾਰੀਆਂ ਇਕ-ਦੂਜੇ ਨਾਲ ਜੁੜ ਕੇ ਇਕ ਜ਼ਿਆਦਾ ਗੁੰਝਲਦਾਰ ਡਿਜ਼ਾਈਨ ਬਣਾਉਂਦੀਆਂ ਹਨ। ਹੈਵੀ ਜ਼ਿਗਜ਼ੈਗ ਡਿਜ਼ਾਈਨ ਜ਼ਿਆਦਾ ਸੰਘਣਾ ਅਤੇ ਗੁੰਝਲਦਾਰ ਹੁੰਦਾ ਹੈ, ਜਿਸ ’ਚ ਜ਼ਿਗਜ਼ੈਗ ਧਾਰੀਆਂ ਜ਼ਿਆਦਾ ਚੌੜੀਆਂ ਹੁੰਦੀਆਂ ਹਨ। ਇਹ ਲਹਿੰਗਾ ਚੋਲੀ ਨੂੰ ਹੈਵੀ ਲੁਕ ਦਿੰਦੀ ਹੈ, ਜੋ ਮੁਟਿਆਰਾਂ ਨੂੰ ਰਾਇਲ ਦਿਖਾਉਂਦੀ ਹੈ। ਇਨ੍ਹਾਂ ਲਹਿੰਗਾ ਚੋਲੀ ’ਚ ਕੁਝ ਡਿਜ਼ਾਈਨ ਫਲੋਰਲ ਜ਼ਿਗਜ਼ੈਗ ’ਚ ਵੀ ਆਉਂਦੇ ਹਨ, ਜਿਸ ’ਚ ਧਾਰੀਆਂ ਫੁੱਲਾਂ ਅਤੇ ਪੱਤੀਆਂ ਦੇ ਨਾਲ ਮਿਲ ਕੇ ਇਕ ਸੁੰਦਰ ਅਤੇ ਆਕਰਸ਼ਕ ਡਿਜ਼ਾਈਨ ਬਣਾਉਂਦੀਆਂ ਹਨ।
ਇਨ੍ਹਾਂ ਲਹਿੰਗਾ ਚੋਲੀ ’ਚ ਜ਼ਿਗਜ਼ੈਗ ਡਿਜ਼ਾਈਨ ਲੈਸ, ਮੋਤੀ, ਸਟੋਨ, ਕਢਾਈ, ਸੀਕੁਐਂਸ, ਜਰੀ ਆਦਿ ਨਾਲ ਕੀਤਾ ਜਾਂਦਾ ਹੈ, ਜੋ ਇਨ੍ਹਾਂ ਨੂੰ ਸੁੰਦਰ ਬਣਾਉਂਦਾ ਹੈ। ਇਨ੍ਹਾਂ ’ਚ ਮੁਟਿਆਰਾਂ ਨੂੰ ਮਲਟੀਕਲਰ ਲਹਿੰਗਾ ਚੋਲੀ ਵੀ ਕਾਫ਼ੀ ਪਸੰਦ ਆ ਰਹੇ ਹਨ। ਇਨ੍ਹਾਂ ਦੇ ਨਾਲ ਮੁਟਿਆਰਾਂ ਨੂੰ ਲਾਈਟ ਤੋਂ ਹੈਵੀ ਜਿਊਲਰੀ ਨੂੰ ਪਹਿਨੇ ਵੇਖਿਆ ਜਾ ਸਕਦਾ ਹੈ। ਜ਼ਿਆਦਾਤਰ ਮੁਟਿਆਰਾਂ ਇਨ੍ਹਾਂ ਦੇ ਨਾਲ ਗੋਲਡਨ, ਡਾਇਮੰਡ ਜਾਂ ਮਲਟੀਕਲਰ ਜਿਊਲਰੀ ਨੂੰ ਪਹਿਨਣਾ ਪਸੰਦ ਕਰਦੀਆਂ ਹਨ। ਮੁਟਿਆਰਾਂ ਇਨ੍ਹਾਂ ਦੇ ਨਾਲ ਆਪਣੀ ਲੁਕ ਨੂੰ ਹੋਰ ਵਧੇਰੇ ਸਟਾਈਲਿਸ਼ ਵਿਖਾਉਣ ਲਈ ਪੋਟਲੀ, ਕਲੱਚ ਆਦਿ ਨੂੰ ਸਟਾਈਲ ਕਰਨਾ ਪਸੰਦ ਕਰ ਰਹੀਆਂ ਹਨ।
ਫੁੱਟਵੀਅਰ ’ਚ ਮੁਟਿਆਰਾਂ ਨੂੰ ਇਨ੍ਹਾਂ ਦੇ ਨਾਲ ਹਾਈ ਹੀਲਜ਼ ਜਾਂ ਹਾਈ ਬੈਲੀ ਨੂੰ ਪਹਿਨੇ ਵੇਖਿਆ ਜਾ ਸਕਦਾ ਹੈ। ਹੇਅਰਸਟਾਈਲ ’ਚ ਮੁਟਿਆਰਾਂ ਜ਼ਿਗਜ਼ੈਗ ਲਹਿੰਗਾ ਚੋਲੀ ਦੇ ਨਾਲ ਜ਼ਿਆਦਾਤਰ ਟ੍ਰੈਂਡੀ ਹੇਅਰ ਸਟਾਈਲ, ਹੇਇਰ ਡੂ ਜਾਂ ਓਪਨ ਹੇਅਰ ਰੱਖਣਾ ਪਸੰਦ ਕਰਦੀਆਂ ਹਨ।
ਅੱਖਾਂ 'ਚ ਦਿਖਣ ਇਹ ਲੱਛਣ ਤਾਂ ਨਾ ਕਰੋ Ignore ! ਗੰਭੀਰ ਬੀਮਾਰੀ ਦਾ ਹੋ ਸਕਦੈ ਸੰਕੇਤ
NEXT STORY