ਵੈੱਬ ਡੈਸਕ- ਗਿੰਗਹਮ ਡਰੈੱਸਾਂ ਇਕ ਵਾਰ ਫਿਰ ਫ਼ੈਸ਼ਨ ਦੀ ਦੁਨੀਆ ’ਚ ਛਾਈਆਂ ਹੋਈਆਂ ਹਨ। ਖਾਸ ਕਰ ਕੇ ਗਰਮੀਆਂ ਦੇ ਮੌਸਮ ’ਚ ਇਹ ਡਰੈੱਸਾਂ ਮੁਟਿਆਰਾਂ ਨੂੰ ਕੂਲ, ਸਟਾਈਲਿਸ਼ ਅਤੇ ਫਰੈਸ਼ ਲੁਕ ਦਿੰਦੀਆਂ ਹਨ। ਇਹ ਡਰੈੱਸਾਂ ਮੁਟਿਆਰਾਂ ਨੂੰ ਹੋਰ ਡਰੈੱਸਾਂ ਨਾਲੋਂ ਵੱਖ ਅਤੇ ਕਿਊਟ ਲੁਕ ਦੇਣ ’ਚ ਮਦਦ ਕਰਦੀਆਂ ਹਨ। ਗਿੰਗਹਮ ਡਰੈੱਸ ਦੀ ਖਾਸੀਅਤ ਇਸ ਦਾ ਚੈੱਕ ਪੈਟਰਨ ਹੈ, ਜਿਸ ’ਚ ਛੋਟੇ-ਛੋਟੇ ਚੈੱਕ ਡਿਜ਼ਾਈਨ ਹੁੰਦੇ ਹਨ। ਇਹ ਡਰੈੱਸ ਜ਼ਿਆਦਾਤਰ 2 ਰੰਗਾਂ ਦੇ ਕੰਬੀਨੇਸ਼ਨ ’ਚ ਆਉਂਦੀ ਹੈ, ਜਿਵੇਂ ਬਲੈਕ-ਵ੍ਹਾਈਟ, ਪਿੰਕ-ਵ੍ਹਾਈਟ, ਰੈੱਡ-ਵ੍ਹਾਈਟ, ਯੈਲੋ-ਵ੍ਹਾਈਟ, ਗ੍ਰੀਨ-ਵ੍ਹਾਈਟ ਆਦਿ। ਇਹ ਰੰਗ ਅਤੇ ਪੈਟਰਨ ਇਸ ਨੂੰ ਬੇਹੱਦ ਆਕਰਸ਼ਕ ਅਤੇ ਟਰੈਂਡੀ ਬਣਾਉਂਦੇ ਹਨ। ਗਿੰਗਹਮ ਡਰੈੱਸ ਵੱਖ-ਵੱਖ ਡਿਜ਼ਾਈਨਾਂ ’ਚ ਉਪਲੱਬਧ ਹੈ, ਜੋ ਹਰ ਮੌਕੇ ਲਈ ਢੁੱਕਵੀਂ ਹੈ। ਮੁਟਿਆਰਾਂ ਇਸ ਨੂੰ ਸ਼ਾਰਟ ਡਰੈੱਸ, ਮਿਡੀ ਡਰੈੱਸ, ਲਾਂਗ ਡਰੈੱਸ ਜਾਂ ਫ੍ਰਾਕ ਦੇ ਰੂਪ ’ਚ ਪਸੰਦ ਕਰਦੀਆਂ ਹਨ।
ਗਰਮੀਆਂ ਦੇ ਮੌਸਮ ਨੂੰ ਧਿਆਨ ’ਚ ਰੱਖਦੇ ਹੋਏ ਸਲੀਵਲੈੱਸ ਅਤੇ ਸਟ੍ਰੈਪ ਡਿਜ਼ਾਈਨ ਵਾਲੀ ਗਿੰਗਹਮ ਡਰੈੱਸ ਖੂਬ ਟਰੈਂਡ ’ਚ ਹੈ। ਇਸ ਤੋਂ ਇਲਾਵਾ, ਡਿਜ਼ਾਈਨਰ ਸਲੀਵਜ਼ ਜਿਵੇਂ ਪਫ ਸਲੀਵਜ਼, ਹਾਫ-ਸ਼ੋਲਡਰ ਜਾਂ ਕੱਟ-ਆਊਟ ਸਲੀਵਜ਼ ਅਤੇ ਵੱਖ-ਵੱਖ ਨੈੱਕਲਾਈਨ ਜਿਵੇਂ ਕਾਲਰ, ਬੋ ਨੈੱਕ, ਸਵੀਟਹਾਰਟ ਨੈੱਕ ਆਦਿ ਇਸ ਡਰੈੱਸ ਨੂੰ ਹੋਰ ਆਕਰਸ਼ਕ ਬਣਾਉਂਦੇ ਹਨ। ਇਸ ’ਚ ਟੀਅਰ ਡਰੈੱਸ ਤੋਂ ਲੈ ਕੇ ਫਲੇਅਰਡ ਡਰੈੱਸ ਤੱਕ, ਇਹ ਸਾਰੇ ਸਟਾਈਲ ਮੁਟਿਆਰਾਂ ਨੂੰ ਇਕ ਯੂਨੀਕ ਅਤੇ ਟਰੈਂਡੀ ਲੁਕ ਦਿੰਦੇ ਹਨ। ਇਹ ਡਰੈੱਸ ਆਊਟਿੰਗ, ਪਿਕਨਿਕ ਜਾਂ ਟਰੈਵਲ ਦੌਰਾਨ ਪਹਿਨਣ ਲਈ ਮੁਟਿਆਰਾਂ ਦੀ ਪਹਿਲੀ ਪਸੰਦ ਬਣੀ ਹੋਈ ਹੈ। ਇਸ ਦੇ ਸਟਾਈਲਿਸ਼ ਲੁਕ ਅਤੇ ਕੰਫਰਟ ਕਾਰਨ ਇਹ ਹਰ ਉਮਰ ਦੀਆਂ ਮੁਟਿਆਰਾਂ ਨੂੰ ਪਸੰਦ ਆ ਰਹੀ ਹੈ। ਕੈਜ਼ੂਅਲ ਆਊਟਿੰਗ ਤੋਂ ਲੈ ਕੇ ਖਾਸ ਮੌਕਿਆਂ ’ਤੇ ਵੀ ਗਿੰਗਹਮ ਡਰੈੱਸ ਮੁਟਿਆਰਾਂ ਨੂੰ ਸਟਾਈਲਿਸ਼ ਅਤੇ ਟਰੈਂਡੀ ਲੁਕ ਦੇਣ ’ਚ ਮਦਦ ਕਰਦੀ ਹੈ। ਗਿੰਗਹਮ ਡਰੈੱਸ ਦੀ ਖੂਬਸੂਰਤੀ ਨੂੰ ਹੋਰ ਨਿਖਾਰਨ ਲਈ ਮੁਟਿਆਰਾਂ ਇਸ ਨੂੰ ਵੱਖ-ਵੱਖ ਤਰ੍ਹਾਂ ਦੀ ਅਸੈਸਰੀਜ਼ ਦੇ ਨਾਲ ਸਟਾਈਲ ਕਰਦੀਆਂ ਹਨ। ਗਾਗਲਜ਼, ਕੈਪ, ਸਕਾਰਫ, ਬੈਗ ਅਤੇ ਵਾਚ ਇਸ ਡਰੈੱਸ ਨਾਲ ਖੂਬ ਜੱਚਦੇ ਹਨ। ਜਿਉਲਰੀ ’ਚ ਚੇਨ, ਬ੍ਰੈਸਲੇਟ ਅਤੇ ਈਅਰਰਿੰਗਸ ਮੁਟਿਆਰਾਂ ਦੀ ਪਹਿਲੀ ਪਸੰਦ ਹਨ।
ਫੁੱਟਵੀਅਰ ਦੀ ਗੱਲ ਕਰੀਏ ਤਾਂ ਗਿੰਗਹਮ ਡਰੈੱਸ ਨਾਲ ਸਪੋਰਟਸ ਸ਼ੂਜ਼, ਹਾਈ ਹੀਲਜ਼, ਫਲੈਟਸ ਅਤੇ ਸੈਂਡਲਜ਼ ਆਸਾਨੀ ਨਾਲ ਸਟਾਈਲ ਕੀਤੇ ਜਾ ਸਕਦੇ ਹਨ। ਗਿੰਗਹਮ ਡਰੈੱਸ ਦੇ ਨਾਲ ਮੁਟਿਆਰਾਂ ਹੇਅਰ ਸਟਾਈਲ ’ਚ ਵੀ ਕਈ ਤਰ੍ਹਾਂ ਦੇ ਐਕਸਪੈਰੀਮੈਂਟ ਕਰਦੀਆਂ ਹਨ। ਹਾਈ ਪੋਨੀ, ਹਾਫ ਪੋਨੀ, ਬੰਨ ਜਾਂ ਓਪਨ ਹੇਅਰ ਵਰਗੇ ਸਟਾਈਲ ਇਸ ਡਰੈੱਸ ਨਾਲ ਪਰੌਕਟਲੀ ਮੈਚ ਕਰਦੇ ਹਨ। ਗਿੰਗਹਮ ਡਰੈੱਸ ਦੇ ਨਾਲ ਇਹ ਹੇਅਰ ਸਟਾਈਲ ਨਾ ਸਿਰਫ ਮੁਟਿਆਰਾਂ ਦੀ ਲੁਕ ਨੂੰ ਕੰਪਲੀਟ ਕਰਦੇ ਹਨ, ਸਗੋਂ ਉਨ੍ਹਾਂ ਨੂੰ ਹੋਰ ਵੀ ਖੂਬਸੂਰਤ ਬਣਾਉਂਦੇ ਹਨ।
ਕੀ AI ਨਾਲ ਜਾਵੇਗੀ ਡਾਕਟਰਾਂ ਦੀ ਨੌਕਰੀ ? ਭਾਰਤੀ ਵਿਗਿਆਨਿਕ ਨੇ ਦੱਸਿਆ ਮੈਡੀਕਲ ਫੀਲਡ ਦਾ ਭਵਿੱਖ
NEXT STORY