ਜਲੰਧਰ— ਮਰਦ 'ਚ ਸ਼ੁਕਰਾਣੂਆਂ ਦੀ ਕਮੀ ਦਾ ਸਿੱਧਾ ਅਸਰ ਉਸ ਦੀ ਪਤਨੀ 'ਤੇ ਪੈਂਦਾ ਹੈ। ਇਸ ਨਾਲ ਔਰਤ ਨੂੰ ਜਣਨ ਸਮੱਸਿਆ ਹੋ ਜਾਂਦੀ ਹੈ। ਬਦਲਦੀ ਜੀਵਨਸ਼ੈਲੀ 'ਚ ਇਹ ਸਮੱਸਿਆ ਆਮ ਮਰਦਾਂ 'ਚ ਦੇਖਣ ਨੂੰ ਮਿਲਦੀ ਹੈ। ਇਸ ਸਮੱਸਿਆ ਨੂੰ ਦੂਰ ਕਰਨ ਲਈ ਕਈ ਤਰ੍ਹਾਂ ਦੇ ਡਾਕਟਰੀ ਇਲਾਜ ਵੀ ਮੌਜੂਦ ਹਨ। ਇਨ੍ਹਾਂ ਇਲਾਜਾਂ ਦੇ ਇਲਾਵਾ ਕੁਝ ਅਜਿਹੇ ਡ੍ਰਿੰਕਸ ਹਨ ਜਿੰਨ੍ਹਾਂ ਦੀ ਮਦਦ ਨਾਲ ਮਰਦਾਂ 'ਚ ਸਪਰਮ ਦੀ ਮਾਤਰਾ ਵਧਾਈ ਜਾ ਸਕਦੀ ਹੈ। ਅੱਜ ਅਸੀਂ ਤੁਹਾਨੂੰ ਕੁਝ ਅਜਿਹੇ ਹੀ ਡ੍ਰਿੰਕਸ ਦੀ ਜਾਣਕਾਰੀ ਦੇ ਰਹੇ ਹਾਂ, ਜਿੰਨ੍ਹਾਂ ਨੂੰ ਸੋਣ ਤੋਂ ਪਹਿਲਾਂ ਪੀਣ ਨਾਲ ਮਰਦਾਂ ਨੂੰ ਕਾਫੀ ਫਾਇਦਾ ਹੁੰਦਾ ਹੈ।
1. ਅਨਾਰ ਦਾ ਜੂਸ
ਜਿਹੜੇ ਮਰਦਾਂ 'ਚ ਸ਼ੁਕਰਾਣੂਆਂ ਦੀ ਕਮੀ ਹੁੰਦੀ ਹੈ ਉਨ੍ਹਾਂ ਨੂੰ ਰਾਤ ਨੂੰ ਸੋਣ ਤੋਂ ਪਹਿਲਾਂ ਅਨਾਰ ਦਾ ਜੂਸ ਜ਼ਰੂਰ ਪੀਣਾ ਚਾਹੀਦਾ ਹੈ। ਇਸ ਜੂਸ 'ਚ ਐਂਟੀ ਆਕਸੀਡੈਂਟ ਹੁੰਦੇ ਹਨ, ਜੋ ਸਪਰਮ ਦੀ ਸੰਖਿਆ ਵਧਾਉਣ 'ਚ ਮਦਦ ਕਰਦੇ ਹਨ। ਬਿਨਾ ਖੰਡ ਮਿਲਾਏ ਇਹ ਜੂਸ ਪੀਣ ਨਾਲ ਜ਼ਿਆਦਾ ਫਾਇਦਾ ਹੁੰਦਾ ਹੈ।
2. ਪਾਲਕ ਦਾ ਜੂਸ
ਪਾਲਕ ਦੇ ਜੂਸ 'ਚ ਫੋਲਿਕ ਐਸਿਡ ਹੁੰਦਾ ਹੈ, ਜੋ ਸ਼ੁਕਰਾਣੂਆਂ ਦੀ ਕਮੀ ਨੂੰ ਪੂਰਾ ਕਰਦਾ ਹੈ। ਇਸ ਜੂਸ 'ਚ ਟਮਾਟਰ ਦਾ ਜੂਸ ਮਿਕਸ ਕਰਕੇ ਪੀਣ ਨਾਲ ਜ਼ਿਆਦਾ ਫਾਇਦਾ ਹੁੰਦਾ ਹੈ।
3. ਖਜੂਰ ਵਾਲਾ ਦੁੱਧ
ਖਜੂਰ 'ਚ ਫਲੇਵੋਨਾਈਡਸ ਹੁੰਦੇ ਹਨ, ਜੋ ਮਰਦਾਂ ਲਈ ਬਹੁਤ ਵਧੀਆ ਹੁੰਦੇ ਹਨ। ਖਜੂਰ ਨੂੰ ਦੁੱਧ 'ਚ ਪਾ ਕੇ ਪੀਣ ਨਾਲ ਮਰਦਾਂ ਦੇ ਸ਼ੁਕਰਾਣੂ ਤੇਜ਼ੀ ਨਾਲ ਵੱਧਦੇ ਹਨ।
4. ਬਾਦਾਮ ਵਾਲਾ ਦੁੱਧ
ਇਸ ਦੁੱਧ 'ਚ ਐਂਟੀ ਆਕਸੀਡੈਂਟ ਹੁੰਦੇ ਹਨ, ਜੋ ਜਨਣ ਸ਼ਕਤੀ ਬਣਾਈ ਰੱਖਣ 'ਚ ਮਦਦ ਕਰਦੇ ਹਨ। ਰੋਜ਼ਾਨਾ ਰਾਤ ਨੂੰ ਬਾਦਾਮ ਵਾਲਾ ਦੁੱਧ ਪੀਣ ਨਾਲ ਮਰਦਾਂ ਨੂੰ ਬਹੁਤ ਫਾਇਦਾ ਹੁੰਦਾ ਹੈ।
5. ਬਨਾਨਾ ਸ਼ੇਕ
ਇਸ 'ਚ ਮੌਜੂਦ ਵਿਟਾਮਿਨ-ਬੀ ਮਰਦਾਂ 'ਚ ਸ਼ੁਕਰਾਣੂਆਂ ਦੀ ਸੰਖਿਆ ਵਧਾਉਣ 'ਚ ਮਦਦ ਕਰਦੇ ਹਨ। ਇਸ ਬਨਾਨਾ ਸ਼ੇਕ 'ਚ ਡ੍ਰਾਈ ਫਰੂਟ ਪਾ ਕੇ ਪੀਣ ਨਾਲ ਜ਼ਿਆਦਾ ਫਾਇਦਾ ਹੁੰਦਾ ਹੈ।
6. ਅੋਰੰਜ ਜੂਸ
ਅੋਰੰਜ ਜੂਸ 'ਚ ਵਿਟਾਮਿਨ-ਸੀ ਹੁੰਦਾ ਹੈ, ਜੋ ਵਧੀਆ ਕਿਸਮ ਦੇ ਸ਼ੁਕਾਰਾਣੂ ਬਣਾਉਂਦਾ ਹੈ। ਬਿਨਾਂ ਖੰਡ ਪਾਏ ਇਸ ਜੂਸ ਨੂੰ ਪੀਣ ਨਾਲ ਕਾਫੀ ਫਾਇਦਾ ਹੁੰਦਾ ਹੈ।
7. ਟਮਾਟਰ ਦਾ ਜੂਸ
ਟਮਾਟਰ ਦੇ ਜੂਸ ਨਾਲ ਸਰੀਰ 'ਚ ਸਪਰਮ ਦੀ ਮਾਤਰਾ ਤੇਜ਼ੀ ਨਾਲ ਵੱਧਦੀ ਹੈ।
8. ਦੁੱਧ ਅਤੇ ਕੱਚਾ ਅੰਡਾ
ਦੁੱਧ 'ਚ ਕੱਚਾ ਅੰਡਾ ਪਾ ਕੇ ਪੀਣ ਨਾਲ ਸਰੀਰ 'ਚ ਸ਼ੁਕਰਾਣੂ ਖਰਾਬ ਹੋਣ ਤੋਂ ਬਚ ਜਾਂਦੇ ਹਨ। ਰੋਜ਼ਾਨਾ ਰਾਤ ਨੂੰ ਕੋਸੇ ਦੁੱਧ 'ਚ ਇਕ ਅੰਡਾ ਮਿਲਾ ਕੇ ਪੀਣ ਨਾਲ ਫਾਇਦਾ ਹੁੰਦਾ ਹੈ।
ਗਰਮੀਆਂ 'ਚ ਚਿਹਰੇ ਨੂੰ ਠੰਡਾ ਰੱਖਣ ਲਈ ਅਪਣਾਓ ਇਹ ਪੈਸ ਪੇਕ
NEXT STORY