ਰੈਗਿਂਗ ਸ਼ਬਦ ਸੁਣਨ ਵਿੱਚ ਬਹੁਤ ਹੀ ਆਮ ਸ਼ਬਦ ਲੱਗਦਾ ਹੈ ਪਰ ਇਸ ਦੇ ਪਿੱਛੇ ਹੋਣ ਵਾਲੀ ਘਟਨਾਵਾਂ ਨੂੰ ਉਹੀ ਪਰਿਵਾਰ ਅਤੇ ਵਿਦਿਆਰਥੀ ਸਮਝ ਸਕਦੇ ਹਨ, ਜੋ ਇਸ ਦੇ ਸ਼ਿਕਾਰ ਹੋ ਚੁੱਕੇ ਹਨ। ਰੈਗਿਂਗ ਆਮ ਤੌਰ ਉੱਤੇ ਸੀਨੀਅਰ ਵਿਦਿਆਰਥੀਆਂ ਵੱਲੋ ਆਪਣੇ ਜੂਨੀਅਰ ਦੀ ਜਾਣਕਾਰੀ ਲੈਣ ਦਾ ਤਰੀਕਾ ਹੈ ਪਰ ਅੱਜ ਕੱਲ ਦੇ ਸਮੇਂ ਵਿੱਚ ਵਿਦਿਆਰਥੀ ਇਸ ਦਾ ਗਲਤ ਮਤਲਬ ਹੀ ਕੱਢਦੇ ਹਨ।
ਰੈਗਿਂਗ ਦੇ ਨਾਂ ‘ਤੇ ਇਕ ਦੂਜੇ ਨਾਲ ਬਹੁਤ ਹੀ ਜ਼ਿਆਦਾ ਬੁਰਾ ਮਜ਼ਾਕ ਕਿੱਤਾ ਜਾਂਦਾ ਹੈ। ਵੱਡੀ ਜਮਾਤ ਵਿੱਚ ਪੜ੍ਹਨ ਵਾਲੇ ਵਿਦਿਆਰਥੀਆਂ ਲਈ ਚਾਹੇ ਇਹ ਇੱਕ ਮਜ਼ਾਕ ਹੋਵੇ ਪਰ ਜਿਸ ਨਾਲ ਹੁੰਦੀ ਹੈ, ਉਸ ਲਈ ਇਹ ਕਈ ਵਾਰ ਬੜੀ ਖ਼ਤਰਨਾਕ ਸਾਬਿਤ ਹੁੰਦੀ ਹੈ। 18 ਅਪ੍ਰੈਲ 2012 ਤੋਂ ਲੈ ਕੇ 18 ਨਵੰਬਰ 2020 ਤੱਕ ਏਂਟੀ ਰੈਗਿਂਗ ਸੈਲ ਨੂੰ 5602 ਸ਼ਿਕਾਇਤਾਂ ਮਿਲ ਚੁੱਕਿਆਂ ਹਨ, ਜਿਨ੍ਹਾਂ ਵਿੱਚੋਂ 5541 ਨੂੰ ਹੱਲ ਕਰ ਦਿੱਤਾ ਗਿਆ ਹੈ ਅਤੇ ਬਾਕਿਆਂ ਦੀ ਸੁਣਵਾਈ ਚੱਲ ਰਹੀ ਹੈ।
ਭਾਰਤ ਵਿੱਚ ਰੈਗਿਂਗ ਦਾ ਇਤਿਹਾਸ
ਭਾਰਤ ‘ਚ ਰੈਗਿਂਗ ਹੁਣ ਤੋਂ ਕੁਝ 150 ਤੋਂ 200 ਸਾਲ ਪੁਰਾਣੀ ਹੈ। ਇਸ ਦੀ ਸ਼ੁਰੂਆਤ ਯੂਰੋਪੀਅਨ ਦੇਸ਼ ਵਿੱਚ ਹੋਈ ਸੀ। ਅਮੇਰਿਕਾ ਅੰਗਰੇਜ਼ੀ ਵਿੱਚ ਇਸ ਦਾ ਅਰਥ ‘ਮਜ਼ਾਕ’ ਹੈ। ਇਹ ਪਹਿਲੇ ਸੈਨਾ ਵਿੱਚ ਹੁੰਦੀ ਸੀ ਤਾਂਕਿ ਸੀਨੀਅਰ ਦੇ ਸਹੀ ਜਾਂ ਗਲਤ ਕੰਮ ਬਾਰੇ ਜੂਨੀਅਰ ਕੋਈ ਸਵਾਲ ਨਾ ਪੁੱਛ ਸਕੇ। ਅੰਗਰੇਜ਼ੀ ਰਾਜ ਵਿੱਚ ਇਸ ਦਾ ਮੁੱਖ ਮਕਸਦ ਸੀ ਕਿ ਸੈਨਾ ਕਿਸੀ ਵੀ ਗੱਲ ਦਾ ਵਿਰੋਧ ਨਾ ਕਰ ਸਕੇ ਅਤੇ ਗੁਲਾਮ ਬਣ ਕੇ ਹਰ ਗੱਲ ਨੂੰ ਪੂਰੀ ਕਰੇ ਪਰ ਹੌਲੀ-ਹੌਲੀ ਸੈਨਾ ਦੀ ਇਹ ਆਦਤ ਅਤੇ ਸਕੂਲ, ਕਾਲਜ, ਯੂਨੀਵਰਸਿਟੀ ਤੱਕ ਪਹੁੰਚ ਗਿਆ। ਸਿੱਖਿਅਕ ਸੰਸਥਾਨ ਦੇ ਬਾਹਰ ਬੋਰਡ ਲੱਗੇ ਹੁੰਦੇ ਹਨ, ਜਿਸ ਉੱਤੇ ਲਿਖਿਆ ਹੁੰਦਾ ਹੈ ਕਿ ਰੈਗਿਂਗ ਕਰਨਾ ਗਲਤ ਹੈ ਪਰ ਫਿਰ ਵੀ ਹਰ ਥਾਂ ਰੈਗਿਂਗ ਕੀਤੀ ਜਾਂਦੀ ਹੈ ਅਤੇ ਬੱਚੇ ਇਸ ਦਾ ਸ਼ਿਕਾਰ ਹੁੰਦੇ ਹਨ।
ਪੜ੍ਹੋ ਇਹ ਵੀ ਖ਼ਬਰ - ਸ਼ੁੱਕਰਵਾਰ ਦੀ ਰਾਤ ਕਰੋ ਇਹ ਖ਼ਾਸ ਉਪਾਅ, ਲਕਸ਼ਮੀ ਮਾਤਾ ਜੀ ਖੋਲ੍ਹਣਗੇ ਕਿਸਮਤ ਦੀ ਤੀਜੋਰੀ
ਕਿਵੇਂ ਰੋਕੀ ਜਾ ਸਕਦੀ ਹੈ ਰੈਗਿਂਗ
ਸਕੂਲ ਕਾਲਜ ਯੂਨੀਵਰਸਿਟੀ ਵਿੱਚ ਰੈਗਿਂਗ ਨੂੰ ਰੋਕਣ ਲਈ ਜ਼ਰੂਰੀ ਹੈ ਕਿ ਵਿਦਿਆਰਥੀਆਂ ਨੂੰ ਇਸ ਬਾਰੇ ਜਾਗਰੂਕ ਕਰਵਾਇਆ ਜਾਵੇ। ਉਨ੍ਹਾਂ ਨੂੰ ਪਤਾ ਹੋਣਾ ਚਾਹੀਦਾ ਹੈ ਕਿ ਜੇਕਰ ਉਨ੍ਹਾਂ ਨਾਲ ਕੁਝ ਅਜਿਹਾ ਹੁੰਦਾ ਹੈ ਤੇ ਉਨ੍ਹਾਂ ਨੂੰ ਕਿੱਥੇ ਸ਼ਿਕਾਇਤ ਕਰਨੀ ਚਾਹੀਦੀ ਹੈ।
ਪੋਸਟਰ ਲਗਾਓ
ਕਾਲਜ, ਯੂਨੀਵਰਸਿਟੀ ਦੇ ਹਾਸਟਲ, ਕੈਂਟੀਨ, ਖੇਡ ਵਾਲੇ ਕਮਰੇ, ਬਾਥਰੂਮ ਵਿੱਚ ਰੈਗਿਂਗ ਰੋਕਣ ਦੇ ਪੋਸਟਰ ਲਗਾਉਣਾ ਬਹੁਤ ਜ਼ਰੂਰੀ ਹੈ। ਇਹ ਸਾਰੇ ਪੋਸਟਰ ਯੂ.ਜੀ.ਸੀ. ਦੀ ਵੈੱਬਸਾਈਟ ਉੱਤੇ ਪਏ ਹਨ।
ਪੜ੍ਹੋ ਇਹ ਵੀ ਖ਼ਬਰ - ਖ਼ਾਸ ਖ਼ਬਰ : ਕੈਨੇਡਾ ਪਹੁੰਚਣ ਤੋਂ ਲੈ ਕੇ ਪੱਕੇ ਹੋਣ ਤੱਕ ਵਿਦਿਆਰਥੀਆਂ ਨੂੰ ਆਉਂਦੀਆਂ ਨੇ ਇਹ ਸਮੱਸਿਆਵਾਂ
ਅਧਿਆਪਕ ਅਤੇ ਘਰ ਵਾਲਿਆਂ ਦੀ ਲਵੋ ਮਦਦ
ਸਕੂਲ, ਕਾਲਜ ਜਾਂ ਯੂਨੀਵਰਸਿਟੀ ਵਿੱਚ ਵਿਦਿਆਰਥੀ ਨਾਲ ਕੁਝ ਵੀ ਹੁੰਦਾ ਹੈ ਤਾਂ ਜ਼ਰੂਰੀ ਹੈ ਕਿ ਤੁਸੀਂ ਉਸ ਬਾਰੇ ਆਪਣੇ ਅਧਿਆਪਕ ਅਤੇ ਮਾਤਾ-ਪਿਤਾ ਨੂੰ ਜ਼ਰੂਰ ਦਸੋ। ਉਨ੍ਹਾਂ ਨਾਲ ਖੁੱਲ੍ਹ ਕੇ ਗੱਲ ਕਰੋ। ਉਨ੍ਹਾਂ ਨੂੰ ਦੱਸੋ ਕਿ ਤੁਹਾਡੇ ਨਾਲ ਕਿਸ ਬੱਚੇ ਨੇ ਕੀ ਕੀਤਾ ਹੈ। ਜੇਕਰ ਤੁਸੀਂ ਆਪਣੇ ਅਧਿਆਪਕ ਜਾਂ ਘਰ ਵਾਲਿਆਂ ਨੂੰ ਇਸ ਬਾਰੇ ਸਾਰੀ ਅਤੇ ਸਹੀ ਜਾਣਕਾਰੀ ਦੇਵੋਗੇ ਤਾਂ ਉਹ ਇਸ ਵਿੱਚ ਤੁਹਾਡੀ ਮਦਦ ਕਰ ਸਕਦੇ ਹਨ।
ਹੈਲਪ ਲਾਇਨ ਨੰਬਰ
ਯੂ.ਜੀ.ਸੀ. ਵੱਲੋਂ ਰੈਗਿਂਗ ਨੂੰ ਰੋਕਣ ਨੂੰ ਹੈਲਪ ਲਾਇਨ ਨੰਬਰ 1800 -180 - 5522 ਜਾਰੀ ਕੀਤਾ ਗਿਆ ਹੈ। ਜਦੋਂ ਵੀ ਕੋਈ ਦਿੱਕਤ ਹੋਵੇ ਵਿਦਿਆਰਥੀ ਇਸ ਨੰਬਰ ’ਤੇ ਫੋਨ ਕਰਕੇ ਸ਼ਿਕਾਇਤ ਕਰ ਸਕਦਾ ਹੈ।
ਪੜ੍ਹੋ ਇਹ ਵੀ ਖ਼ਬਰ - ਬਾਲਗ ਮੁੰਡਾ-ਕੁੜੀ 'ਲਿਵ ਇਨ' ’ਚ ਰਹਿਣ ਦੇ ਹੱਕਦਾਰ, ਕਿਸੇ ਨੂੰ ਦਖ਼ਲ ਦੇਣ ਦਾ ਕੋਈ ਅਧਿਕਾਰ ਨਹੀਂ
ਰੈਗਿਂਗ ਨਾਲ ਜੁੜੇ ਨਿਯਮ
- ਕਿਸੀ ਵੀ ਯੂਨਿਵਰਸਿਟੀ ਜਾਂ ਕਾਲਜ ਵਿੱਚ ਰੈਗਿਂਗ ਇੱਕ ਅਪਰਾਧ ਹੈ। ਇਸ ਨੂੰ ਕਰਨ ਵਾਲੇ ਨੂੰ ਕਾਨੂੰਨ ਵੱਲੋਂ ਸਜ਼ਾ ਦਿੱਤੀ ਜਾਂਦੀ ਹੈ।
- ਦੇਸ਼ ਦੀ ਹਰ ਯੂਨੀਵਰਸਿਟੀ, ਕਾਲਜ ਨੂੰ ਯੂ.ਜੀ.ਸੀ. ਵੱਲੋਂ ਬਣਾਏ ਗਏ ਨਿਯਮਾਂ ਦਾ ਪਾਲਨ ਕਰਨਾ ਜ਼ਰੂਰੀ ਹੈ। ਜੇਕਰ ਕੋਈ ਇਨ੍ਹਾਂ ਨਿਯਮਾਂ ਦਾ ਪਾਲਣ ਨਹੀਂ ਕਰਦਾ ਤਾਂ ਉਸ ਕਾਲਜ ਦੀ ਮਾਨਤਾ ਰੱਦ ਕਰ ਦਿੱਤੀ ਜਾਵੇਗੀ।
- ਕਾਲਜ ਵਿੱਚ ਸਾਫ਼ ਤੌਰ ’ਤੇ ਲਿਖਿਆ ਹੋਵੇਗਾ ਕਿ ਰੈਗਿਂਗ ਕਰਨਾ ਅਪਰਾਧ ਹੈ।
- ਦਾਖਲਾ ਲੈਦੇਂ ਹੋਏ ਵਿਦਿਆਥੀ ਅਤੇ ਉਸਦੇ ਮਾਤਾ-ਪਿਤਾ ਨੂੰ ਰੈਗਿਂਗ ਨਾਲ ਜੁੜੀ ਸਾਰੀ ਜਾਣਕਾਰੀ ਦੇਣੀ ਜ਼ਰੂਰੀ ਹੈ ਤਾਂ ਕਿ ਉਹ ਰੈਗਿਂਗ ਨੂੰ ਲੈ ਕੇ ਜਾਗਰੂਕ ਰਹਿਣ।
- ਰੈਗਿਂਗ ਦਾ ਸ਼ਿਕਾਰ ਹੋਇਆ ਵਿਦਿਆਰਥੀ ਜਾਂ ਰੈਗਿਂਗ ਹੋਣ ਸਮੇਂ ਆਲੇ-ਦੁਆਲੇ ਖੜ੍ਹੇ ਵਿਦਿਆਰਥੀ ਜੇਕਰ ਇਸ ਦੀ ਜਾਣਕਾਰੀ ਨਹੀਂ ਦੇਣਗੇ ਤਾਂ ਉਹ ਇਸ ਦੇ ਦੋਸ਼ੀ ਮੰਨੇ ਜਾਣਗੇ। ਇਸ ਦੀ ਸ਼ਿਕਾਇਤ ਕਰਨ ਵਾਲੇ ਵਿਦਿਆਰਥੀ ਦੀ ਸੁਰੱਖਿਆ ਕਾਲਜ ਵੱਲੋਂ ਕੀਤੀ ਜਾਵੇਗੀ।
ਪੜ੍ਹੋ ਇਹ ਵੀ ਖ਼ਬਰ - Beauty Tips : ਸਰਦੀਆਂ ''ਚ ਕੀ ਤੁਹਾਡੇ ਵੀ ਫਟਦੇ ਹਨ ਬੁੱਲ੍ਹ ਤਾਂ ਅਪਣਾਓ ਇਹ ਤਰੀਕੇ, ਹੋਵੇਗਾ ਫ਼ਾਇਦਾ
ਇਹ ਗੱਲਾਂ ਹੁੰਦਿਆਂ ਹਨ ਰੈਗਿਂਗ ਨਾਲ ਜੁੜੀਆਂ
- ਕਿਸੇ ਵੀ ਵਿਦਿਆਰਥੀ ਦੇ ਰੰਗ-ਰੂਪ ਜਾਂ ਕਪੜਿਆਂ ਨੂੰ ਲੈ ਕੇ ਕਿਸੀ ਵੀ ਤਰ੍ਹਾਂ ਦੀ ਗੱਲ ਕਰਨਾ ਜਾਂ ਵੱਖ-ਵੱਖ ਨਾਂ ਤੋਂ ਬੁਲਾਣਾ ਰੈਗਿਂਗ ਹੁੰਦੀ ਹੈ।
- ਕਿਸੀ ਵਿਦਿਆਰਥੀ ਨੂੰ ਉਸੇ ਘਰ, ਰਾਜ, ਭਾਸ਼ਾ ਜਾਂ ਜਾਤੀ ਨੂੰ ਲੈ ਕੇ ਛੇਡਣਾ।
- ਪਰਿਵਾਰ ਦੇ ਇਤਿਹਾਸ ਜਾਂ ਉਸ ਦੀ ਨਸਲ ਨੂੰ ਲੈ ਕੇ ਉਸਦਾ ਅਪਮਾਨ ਕਰਨਾ।
- ਵਿਦਿਆਰਥੀ ਨੂੰ ਨਵੇਂ ਨਿਯਮਾਂ ਨੂੰ ਲੈ ਕੇ ਪਰੇਸ਼ਾਨ ਕਰਨਾ ਜਾਂ ਉਨ੍ਹਾਂ ਤੋਂ ਇਹੋ ਜਿਹੇ ਕੰਮ ਕਰਵਾਉਣੇ, ਜਿਸ ਨਾਲ ਉਹ ਅਪਮਾਨਿਤ ਮਹਿਸੂਸ ਕਰਨ।
ਨੋਟ - ਮਜ਼ਾਕ-ਮਜ਼ਾਕ ‘ਚ ਸ਼ੁਰੂ ਹੋਈ ‘ਰੈਗਿਂਗ’ ਨੌਜਵਾਨ ਪੀੜ੍ਹੀ ਲਈ ਕੀ ਸੱਚਮੁੱਚ ਹੈ ‘ਖ਼ਤਰਨਾਕ’? ਕੁਮੈਂਟ ਬਾਕਸ ’ਚ ਜਾ ਕੇ ਦਿਓ ਆਪਣੀ ਰਾਓ
ਘਰ ਦੀ ਰਸੋਈ 'ਚ ਇੰਝ ਬਣਾਓ ਬ੍ਰੋਕਲੀ ਦਾ ਪਰਾਂਠਾ
NEXT STORY