ਵੈੱਬ ਡੈਸਕ- ਅੱਜਕੱਲ੍ਹ ਦੀ ਰੁਝੀ ਜ਼ਿੰਦਗੀ 'ਚ ਹਰ ਰੋਜ਼ ਰਸੋਈ ਦੀ ਡੂੰਘੀ ਸਫਾਈ ਕਰਨਾ ਸਭ ਲਈ ਸੰਭਵ ਨਹੀਂ ਹੁੰਦਾ। ਪਰ ਜੇ ਤੁਸੀਂ ਵੀ ਚਾਹੁੰਦੇ ਹੋ ਕਿ ਤੁਹਾਡਾ ਕਿਚਨ ਹਮੇਸ਼ਾ ਸਾਫ਼-ਸੁਥਰਾ ਤੇ ਖੁਸ਼ਬੂਦਾਰ ਰਹੇ, ਤਾਂ ਇਹ 4 ਆਸਾਨ ਘਰੇਲੂ ਹੈਕਸ ਤੁਹਾਡੀ ਬਹੁਤ ਮਦਦ ਕਰਨਗੇ।
1- ਫਰਿੱਜ ਦੀ ਬਦਬੂ ਦੂਰ ਕਰਨ ਦਾ ਸਭ ਤੋਂ ਆਸਾਨ ਤਰੀਕਾ – ਬੇਕਿੰਗ ਸੋਡਾ
ਸਮੱਗਰੀ
1 ਛੋਟੀ ਕਟੋਰੀ ਬੇਕਿੰਗ ਸੋਡਾ
ਇਕ ਖੁੱਲ੍ਹਾ ਕਟੋਰਾ ਜਾਂ ਕੱਪ
ਤਰੀਕਾ:
ਫਰਿੱਜ ਦੇ ਕਿਸੇ ਕੋਨੇ 'ਚ ਬੇਕਿੰਗ ਸੋਡਾ ਰੱਖ ਦਿਓ। ਇਹ ਹੌਲੀ-ਹੌਲੀ ਫਰਿੱਜ 'ਚੋਂ ਆਉਣ ਵਾਲੀ ਸਾਰੀ ਬਦਬੂ ਨੂੰ ਸੋਖ ਲੈਂਦਾ ਹੈ ਅਤੇ ਤਾਜ਼ਗੀ ਬਣਾਈ ਰੱਖਦਾ ਹੈ। ਇਸ ਨੂੰ ਹਰ 15 ਦਿਨਾਂ 'ਚ ਬਦਲਦੇ ਰਹੋ
2- ਗੈਸ ਬਰਨਰ ਦੀ ਜੰਮੀ ਚਿਕਨਾਈ ਹਟਾਉਣ ਲਈ– ਨਿੰਬੂ ਅਤੇ ਲੂਣ
ਸਮੱਗਰੀ
ਅੱਧਾ ਨਿੰਬੂ
ਥੋੜ੍ਹਾ ਲੂਣ
ਗਰਮ ਪਾਣੀ
ਤਰੀਕਾ:
ਗੈਸ ਬਰਨਰ ਨੂੰ ਗਰਮ ਪਾਣੀ 'ਚ ਕੁਝ ਮਿੰਟ ਭਿਓ ਦਿਓ। ਫਿਰ ਨਿੰਬੂ ਦੇ ਟੁਕੜੇ ‘ਤੇ ਲੂਣ ਲਗਾ ਕੇ ਬਰਨਰ ਨੂੰ ਰਗੜੋ। ਕੁਝ ਹੀ ਸਮੇਂ 'ਚ ਚਿਕਨਾਈ ਗਾਇਬ ਹੋ ਜਾਵੇਗੀ ਅਤੇ ਬਰਨਰ ਚਮਕਣ ਲੱਗੇਗਾ।
3- ਫਰਿੱਜ ਦੀ ਅੰਦਰਲੀ ਸਫਾਈ ਲਈ – ਸਿਰਕੇ ਅਤੇ ਪਾਣੀ ਦਾ ਸਪਰੇਅ
ਸਮੱਗਰੀ
1 ਕੱਪ ਸਫੈਦ ਸਿਰਕਾ
1 ਕੱਪ ਪਾਣੀ
ਸਪਰੇਅ ਬੋਤਲ
ਸੁੱਕਾ ਕਪੜਾ ਜਾਂ ਟਿਸ਼ੂ
ਤਰੀਕਾ:
ਸਿਰਕੇ ਅਤੇ ਪਾਣੀ ਨੂੰ ਬਰਾਬਰ ਮਾਤਰਾ 'ਚ ਮਿਲਾ ਕੇ ਸਪਰੇਅ ਬੋਤਲ 'ਚ ਭਰੋ। ਫਰਿੱਜ ਨੂੰ ਖਾਲੀ ਕਰਕੇ ਅੰਦਰ ਸਪਰੇਅ ਕਰੋ ਅਤੇ ਕੱਪੜੇ ਨਾਲ ਸਾਫ਼ ਕਰ ਦਿਓ। ਇਸ ਨਾਲ ਬੈਕਟੀਰੀਆ ਖ਼ਤਮ ਹੁੰਦੇ ਹਨ ਅਤੇ ਫਰਿੱਜ ਬਿਲਕੁਲ ਤਾਜ਼ਾ ਹੋ ਜਾਂਦਾ ਹੈ।
4- ਟਾਈਲਾਂ ਅਤੇ ਸਲੈਬ ਦੀ ਸਫਾਈ ਲਈ – ਟੂਥਪੇਸਟ ਦਾ ਜਾਦੂ
ਸਮੱਗਰੀ
ਕੋਈ ਵੀ ਸਫੈਦ ਟੂਥਪੇਸਟ
ਪੁਰਾਣਾ ਟੂਥਬ੍ਰਸ਼
ਗਿੱਲਾ ਕੱਪੜਾ
ਤਰੀਕਾ:
ਟਾਈਲਾਂ ਜਾਂ ਗੈਸ ਸਟੋਵ ਦੇ ਆਲੇ-ਦੁਆਲੇ ਟੂਥਪੇਸਟ ਲਗਾ ਕੇ ਬ੍ਰਸ਼ ਨਾਲ ਸਕ੍ਰਬ ਕਰੋ। ਫਿਰ ਗਿੱਲੇ ਕਪੜੇ ਨਾਲ ਸਾਫ਼ ਕਰ ਦਿਓ। ਟਾਈਲਾਂ ਨਵੀਆਂ ਵਾਂਗ ਚਮਕਣ ਲੱਗਣਗੀਆਂ ਅਤੇ ਟੂਥਪੇਸਟ ਦੀ ਖੁਸ਼ਬੂ ਨਾਲ ਰਸੋਈ 'ਚ ਤਾਜ਼ਗੀ ਬਣੀ ਰਹੇਗੀ।
ਨਤੀਜਾ:
ਇਨ੍ਹਾਂ ਆਸਾਨ ਘਰੇਲੂ ਉਪਾਵਾਂ ਨਾਲ ਤੁਸੀਂ ਬਿਨਾਂ ਮਹਿੰਗੇ ਕਲੀਨਰਾਂ ਦੇ, ਸਿਰਫ ਕੁਝ ਮਿੰਟਾਂ 'ਚ ਆਪਣੀ ਰਸੋਈ ਨੂੰ ਸਾਫ਼, ਚਮਕਦਾਰ ਅਤੇ ਮਹਿਕਦਾਰ ਬਣਾ ਸਕਦੇ ਹੋ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਤੁਸੀਂ ਵੀ ਟ੍ਰਾਈ ਕਰੋ ਸੁਸ਼ੀ ਬਾਲਸ, ਜਾਪਾਨੀ ਡਿਸ਼ ਦਾ ਭਾਰਤੀ ਟਵਿਸਟ ਵਰਜਨ ਬਣਾਉਣਾ ਹੈ ਬੇਹੱਦ ਆਸਾਨ
NEXT STORY